Thursday, March 03, 2011

ਹਿੰਸਾ.../...ਦਲਜੀਤ ਸਿੰਘ ਰੱਖੜਾ ਐਡਮਿੰਟਨ, ਕਨੇਡਾ


ਪੰਜਾਬੀ ਸਾਹਿਤ ਦੀ ਝੋਲੀ ਵਿੱਚ ਹੁਣ ਤੱਕ ਚਾਰ ਕਿਤਾਬਾਂ ਪਾ ਚੁੱਕੇ ਦਲਜੀਤ ਸਿੰਘ ਰੱਖੜਾ ਜੀ ਨੇ ਜਿੰਦਗੀ ਦੀਆਂ ਹਕੀਕਤਾਂ ਨੂੰ ਸਿਰਫ ਕਿਤਾਬੀ ਦਾਇਰੇ ਤੱਕ ਹੀ ਸੀਮਤ ਨਹੀਂ ਰਖਿਆ. ਉਹਨਾਂ ਨੇ ਖੁਦ ਵੀ ਇਸ ਗੱਲ ਦਾ ਖਿਆਲ ਰਖਿਆ ਕਿ ਜਿੰਦਗੀ ਪ੍ਰੈਕਟੀਕਲ ਹੋਵੇ ਅਤੇ ਆਪਣੇ ਵਿਦਿਆਰਥੀਆਂ ਨੂੰ ਵੀ ਇਹੀ ਸਿਖਾਇਆ. ਲੁਧਿਆਣਾ ਦੀ ਧਰਤੀ ਨਾਲ ਲੰਮੇ ਸਮੇਂ ਤੱਕ ਜੁੜੇ ਰਹੇ ਦਲਜੀਤ ਸਿੰਘ ਰੱਖੜਾ ਹੁਣ ਕਨੇਡਾ ਵਿੱਚ ਹਨ. ਬਜੁਰਗ ਅਵਸਥਾ, ਬਿਮਾਰੀਆਂ ਦੇ ਹਮਲੇ, ਆਪਣੀਆਂ ਦੇ ਵਿਛੋੜੇ, ਓਪ੍ਰੇਸ਼੍ਨਾਂ ਦੀਆ ਉਲਝਣਾਂ ਪਰ ਸਾਰਿਆਂ ਦੁੱਖਾਂ ਨੂੰ ਝੱਲ ਕੇ ਵੀ ਉਹਨਾਂ ਨੇ ਆਪਣੀ ਸਾਧਨਾ ਨੂੰ ਲਗਾਤਾਰ ਜਾਰੀ ਰਖਿਆ ਹੋਇਆ ਹੈ.ਉਹਨਾਂ ਦੇ ਆਰਟੀਕਲ ਅਤੇ ਸਾਹਿਤਿਕ ਰਚਨਾਵਾਂ ਅਕਸਰ ਇੰਡੀਆ ਅਤੇ ਕਨੇਡਾ ਦੇ ਨਾਲ ਨਾਲ ਦੁਨਿਆ ਦੇ ਹੋਰਨਾਂ ਹਿੱਸਿਆਂ 'ਚ ਛਪਦੇ ਪਰਚਿਆਂ ਵਿੱਚ ਪ੍ਰਕਾਸ਼ਿਤ ਹੁੰਦੇ ਰਹਿੰਦੇ ਹਨ. ਸਾਹਿਤ ਸਾਧਨਾ ਬਾਰੇ ਉਹਨਾਂ ਦਾ ਲਗਾਓ ਉਹਨਾਂ ਦੇ ਇਸ ਕਥਨ ਤੋਂ ਲਾਇਆ ਜਾ ਸਕਦਾ ਹੈ ਜਿਸ ਵਿੱਚ ਉਹ ਕਹਿੰਦੇ ਹਨ  ਕਿ ਦਿਲ ਦੀ ਖ਼ੁਸ਼ੀ ਪੂਰੀ ਕਰ ਲੈਂਦਾ ਹਾਂ. ਆਪਣੇ ਵਿਚਾਰਾਂ ਦਾ ਕਿਥਾਰਸਿਜ਼ ਕਰ ਲੈਂਦਾ ਹਾਂ। ਪੈਸਿਆਂ ਦੀ ਚਾਹ ਨਹੀਂ ਘਰ ਫੂਕ ਤਮਾਸ਼ਾ ਦੇਖਦਾ ਹਾਂ.।ਉਹਨਾਂ ਦੀਆਂ ਚਾਰ ਕਿਤਾਬਾਂ ਦੇ ਨਾਮ ਹਨ 
1. ਨਵੀਨ ਅਤੇ ਪੁਰਾਤਨ ਅਜੂਬੇ। ਚੇਤਨਾ ਪ੍ਰਕਾਸ਼ਨ, ਲੋਕ ਗੀਤ ਪ੍ਰਕਾਸ਼ਨ। 
2 .ਦਰਸ਼ਨ: ਸੱਚ ਦੀ ਭਾਲ। ਚੇਤਨਾ ਪ੍ਰਕਾਸ਼ਨ
3. 'ਰੂਟਸ' (ਅਮਰੀਕਨ ਨਾਵਲ ਦਾ ਅਨੁਵਾਦ) ਹੈ ਜਿਸਨੂੰ ਚੇਤਨਾ ਪ੍ਰਕਾਸ਼ਨ ਨੇ ਪ੍ਰਕਾਸ਼ਿਤ ਕੀਤਾ ਹੈ.ਜੋ ਕਿ 826 ਸਫ਼ਿਆਂ ਦਾ ਨਾਵਲ ਹੈ.
4. ਮਨੁੱਖ ਦੇ ਪਿਤਾਮੇਂ। (ਡਾਰਵਿਨ ਵਿਚਾਰ) ਲੋਕ ਗੀਤ ਪ੍ਰਕਾਸ਼ਨ। 

ਪੰਜਵੀਂ ਕਿਤਾਬ ਬਹੁਤ ਛੇਤੀ ਤਿਆਰ ਹੋਣ ਵਾਲੀ ਹੈ।   
ਪੰਜਾਬ ਸਕਰੀਨ ਵਿੱਚ ਪਹਿਲੀ ਵਾਰ ਪੇਸ਼ ਹਨ ਉਹਨਾਂ ਦੇ ਕੁਝ ਵਿਚਾਰ. ਇਸ ਵਾਰ ਦਾ ਵਿਸ਼ਾ ਹੈ ਹਿੰਸਾ. ਨੇੜ ਭਵਿੱਖ ਵਿੱਚ ਹੀ ਜਿੰਦਗੀ ਨਾਲ ਸਬੰਧਿਤ ਕੁਝ ਹੋਰਨਾਂ ਵਿਸ਼ਿਆਂ ਬਾਰੇ ਵੀ ਉਹਨਾਂ ਦੇ ਵਿਚਾਰ ਤੁਸੀਂ ਪੜ੍ਹਦੇ  ਰਹੋਗੇ.  ਤੁਹਾਨੂੰ ਇਹ ਵਿਚਾਰ ਕਿਹੋ ਜਿਹੇ ਲੱਗੇ ਜ਼ਰੂਰ ਦੱਸਣਾ. --ਰੈਕਟਰ ਕਥੂਰੀਆ 
ਹਿੰਸਾ/ ਦਲਜੀਤ ਸਿੰਘ ਰੱਖੜਾ
ਦੁਨੀਆ ਵਿੱਚ ਜ਼ੁਲਮ ਦੇ ਭਾਂਬੜ ਮੱਚ ਰਹੇ ਹਨ। ਬੰਬ ਵਰਸਾਏ ਜਾ ਰਹੇ ਹਨ। ਤੋਪਾਂ ਦੀ ਗਰਜ ਹੈਬੰਦੂਕਾਂ ਦੀਆਂ ਗੋਲੀਆਂ ਦੀ ਕਾੜ੍ਹ-ਕਾੜ੍ਹ ਹੈਟੈਂਕ ਖਰੜ-ਖਰੜ ਕਰਦੇ ਭੱਜੇ ਫਿਰਦੇ ਹਨ। ਕਿਧਰੇ ਮਨੁੱਖੀ-ਬੰਬ ਆਪਣਾ ਕਾਰਾ ਕਰ ਰਹੇ ਹਨ। ਕਾਰ-ਬੰਬਟ੍ਰੱਕ-ਬੰਬ ਲੋਕਾਂ ਦੀ ਭੀੜ ਵਿੱਚ ਧੁੱਸ ਆਉਂਦੇ ਹਨ। ਮੌਤਾਂ ਦੇ ਢੇਰ ਲੱਗ ਜਾਂਦੇ ਹਨ। ਬੱਚੇ ਸਹਿਮੇ ਪਏ ਹਨ। ਔਰਤਾਂ ਦੀਆਂ ਅੱਖਾਂ ਵਿੱਚ ਅਰੁਕ ਹੰਝੂਆਂ ਦਾ ਹੜ੍ਹ ਵਗ ਰਿਹਾ ਹੈ। ਮਰਦ ਕਿੱਥੇ ਕਮਾਈਆਂ ਕਰਨ ਜਾਣਹਰ ਥਾਂ ਮੌਤ ਦਾ ਬੁੱਤ ਮੂੰਹ ਟੱਡੀ ਖੜ੍ਹਾ ਦਿਖਾਈ ਦੇ ਰਿਹਾ ਹੈ। ਭੁੱਖਨੰਗਬੀਮਾਰੀ ਦਾ ਖੁੱਲ੍ਹਮ-ਖੁੱਲ੍ਹਾ ਰਾਜ ਚੱਲ ਰਿਹਾ ਹੈ। ਰਿਫ਼ੀਊਜੀ ਕੈਂਪ ਵਧਦੇ ਜਾ ਰਹੇ ਹਨ। ਘਰ ਕੋਈ ਹੈ ਨਹੀਂ। ਦੱਸੋਲੋਕ ਕਿੱਧਰ ਨੂੰ ਜਾਣਸਾਮਰਾਜੀਏਮਜ਼੍ਹਬੀ ਕੱਟੜ-ਪੰਥੀਏਡਿਕਟੇਟਰ ਆਪਣੀ-ਆਪਣੀ ਥਾਂ ਉੱਤੇ ਮਾਂਹ ਦੇ ਆਟੇ ਵਾਂਗ ਆਕੜੇ ਬੈਠੇ ਹਨ। ਲੋਕ ਚੁਰਾਹੇ ਤੇ ਖੜ੍ਹੇ ਹਨ। ਹਨੇਰਾ ਹੈਰਾਹ ਲੱਭਦਾ ਨਹੀਂ। ਕੀ ਹਿੰਸਾ ਲੋਕ ਸਮੱਸਿਆਵਾਂ ਦਾ ਹੱਲ ਕੱਢ ਸਕਦੀ ਹੈਹਾਂਕੱਢ ਸਕਦੀ ਹੈ ਜਦੋਂ ਸੂਰਜ ਪੱਛਮ ਵੱਲੋਂ ਚੜ੍ਹਨ ਲੱਗ ਜਾਊਗਾ! 
ਹਿੰਸਾਤਸ਼ੱਦਦਵਾਇਓਲੈਂਸ ਦੇ ਅਰਥ ਹਨ: ਜ਼ੋਰ ਦਿਖਾਉਣਾਧੌਂਸ ਦਿਖਾਉਣੀਹੈਂਕੜ ਦਿਖਾਉਣੀਜ਼ਖ਼ਮੀ ਕਰਨਾਜਾਨੋ ਮਾਰ ਦੇਣਾਨਾਜਾਇਜ਼ ਫ਼ਾਇਦਾ ਉਠਾਉਣਾ ਆਦਿ। ਇਹਨਾਂ ਤਰੀਕਿਆਂ ਦੁਆਰਾ ਡਰ ਪੈਦਾ ਕੀਤਾ ਜਾਂਦਾ ਹੈ। ਆਮ ਤੌਰ ਤੇ ਹਿੰਸਾ ਸ਼ਬਦ ਨੂੰ ਲੋਕਾਂ ਦੇ ਵਿਰੁੱਧ ਭਿੰਨ-ਭਿੰਨ ਢੰਗਾਂ ਨਾਲ ਤਾਕਤ ਵਰਤਣ ਦੇ ਅਰਥਾਂ ਵਿੱਚ ਲਿਆ ਜਾਂਦਾ ਹੈ। ਲੋਕਾਂ ਨੂੰ ਕੁੱਟਿਆ ਜਾਂਦਾ ਹੈ,ਜ਼ਖ਼ਮੀ ਕੀਤਾ ਜਾਂਦਾ ਹੈਜੇਲ੍ਹਾਂ ਵਿੱਚ ਸੁੱਟਿਆ ਜਾਂਦਾ ਹੈਤਸੀਹੇ ਦਿੱਤੇ ਜਾਂਦੇ ਹਨਕਤਲ ਕੀਤਾ ਜਾਂਦਾ ਹੈਜਾਇਦਾਦਾਂ ਤਬਾਹ ਕਰ ਦਿੱਤੀਆਂ ਹਨਜਾਇਦਾਦਾਂ ਉੱਤੇ ਜ਼ਬਰਦਸਤੀ ਕਬਜ਼ੇ ਕੀਤੇ ਜਾਂਦੇ ਹਨ।
ਕਈ ਵਾਰ ਲੋਕਾਂ ਵਿੱਚੋਂ ਕੁਝ ਲੋਕ ਵੀ ਅੱਕ ਕੇ ਜ਼ੁਲਮ ਦਾ ਟਾਕਰਾ ਕਰਨ ਲਈ ਹਥਿਆਰ ਚੁੱਕ ਲੈਂਦੇ ਹਨ ਪਰ ਸੇਧ ਅਤੇ ਅਨੁਸ਼ਾਸਨ ਦੀ ਘਾਟ ਕਾਰਨ ਆਪਣਾ ਹੀ ਨੁਕਸਾਨ ਕਰਵਾ ਬੈਠਦੇ ਹਨ। ਦਾਅ ਵਿੱਚ ਬੈਠਾ ਮਾਫ਼ੀਆ ਲਹਿਰ ਨੂੰ ਲੋਕਾਂ ਹਥੋਂ ਖੋਹ ਲੈਂਦਾ ਹੈ ਅਤੇ ਸ਼ਾਹਸਵਾਰ ਬਣ ਬਹਿੰਦਾ ਹੈ। ਜਨਤਾ ਦੂਹਰੀ ਮਾਰ ਵਿੱਚ ਆ ਕੇ ਖ਼ੌਫ਼ਨਾਕ ਜ਼ਿੰਦਗੀ ਬਸਰ ਕਰਨ ਲਈ ਮਜਬੂਰ ਹੋ ਜਾਂਦੀ ਹੈ।
ਇੱਕ ਸਰਕਾਰ ਦੂਜੀ ਸਰਕਾਰ ਦੇ ਖ਼ਿਲਾਫ਼ ਹਿੰਸਕ ਜੰਗ ਕਰਦੀ ਹੈ। ਤਬਾਹੀ ਮਚਾਉਂਦੀ ਹੈ। ਕਰੋੜਾਂ ਦੀ ਗਿਣਤੀ ਵਿੱਚ ਕਤਲਾਮ ਹੁੰਦਾ ਹੈ। ਕਈ ਵਾਰ ਆਪਣੀ ਹੀ ਸਰਕਾਰ ਆਪਣੀ ਪੁਲਿਸ-ਫ਼ੌਜ ਦੁਆਰਾ ਹਿੰਸਾ ਰਾਹੀਂ ਆਪਣੇ ਹੀ ਲੋਕਾਂ ਦਾ ਘਾਣ ਕਰਦੀ ਹੈ,ਤਸੀਹੇ ਦਿੰਦੀ ਹੈ . . .। ਨਸਲ-ਕੁਸ਼ੀ ਕਰ ਦਿੱਤੀ ਜਾਂਦੀ ਹੈ। ਕਤਲਾਮ ਕਰਦੀ ਹੈਥਾਣਿਆਂ ਵਿੱਚ ਉਹਨਾਂ ਨੂੰ ਕੁੱਟ-ਕੁੱਟ ਕੇ ਮਾਰ ਦਿੰਦੀ ਹੈਜੇਲ੍ਹਾਂ ਵਿੱਚ ਸੁੱਟ ਦਿੰਦੀ ਹੈਅਣਮਨੁੱਖੀ ਸਲੂਕ ਕਰਦੀ ਹੈ।
ਇੱਕ ਜਾਤੀ ਦੂਜੀ ਜਾਤੀ ਦੇ ਖ਼ਿਲਾਫ਼ ਤਬਾਹੀ ਰਾਹੀਂ ਜ਼ਿੰਦਗੀ ਦੋਜ਼ਖ਼ ਬਣਾ ਦਿੰਦੀ ਹੈ। ਮਜ਼੍ਹਬੀ ਮਾਫ਼ੀਆ ਆਪਣਾ ਤਾਂਡਵ ਨਾਚ ਨੱਚਦਾ ਹੈ। ਆਤੰਕਵਾਦੀ ਰੂਪ ਧਾਰ ਕੇ ਲੋਕਾਂ ਨੂੰ ਸ਼ਰੇ-ਆਮ ਲੁੱਟਦਾ ਹੈ। ਅੱਗਾਂ ਲਾਉਂਦਾ ਹੈ। ਧੀਆਂ-ਭੇਣਾਂ ਦੀ ਪਤ ਮਾਪਿਆਂ ਸਾਮ੍ਹਣੇ ਬੇਪਤ ਕਰਦਾ ਹੈ। ਕਤਲਾਂ ਦਾ ਦੌਰ ਚਲਾਉਂਦਾ ਹੈ। ਜਾਇਦਾਦਾਂ ਦੀ ਸਾੜ-ਫੁਕ ਕਰਦਾ ਹੈ। ਲੋਕਾਂ ਦੀ ਅਵਾਜ਼ ਦਾ ਗਲ਼ਾ ਘੁੱਟ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਹਿੰਸਾ ਨੰਗੇ ਮੂੰਹ ਖੜ੍ਹੀ ਲਲਕਾਰਦੀ ਹੈ।   
ਗੱਲਾਂ ਤਾਂ ਦੋ ਹੀ ਹਨ। ਲੜਾਈ ਦਾ ਰਾਹ ਹੈ ਜਾਂ ਸ਼ਾਤੀ ਦਾ। ਕੋਈ ਲੜਾਈ ਨਾਲ ਆਪਣਾ ਮਤਲਬ ਕੱਢਦਾ ਹੈ ਪਰੰਤੂ ਇਸ ਦੇ ਉਲਟ ਕੋਈ ਸ਼ਾਤੀ ਦਾ ਰਾਹ ਅਪਣਾ ਕੇ ਗੁੰਝਲ਼ਾਂ ਦਾ ਹੱਲ ਕੱਢਦਾ ਹੈ।
ਲੜਾਈ ਨਾਲ ਘਰ ਤਬਾਹ ਹੁੰਦੇ ਹਨਖ਼ਾਨਦਾਨ ਤਬਾਹ ਹੁੰਦੇ ਹਨਪਿੰਡਾਂ ਦੇ ਪਿੰਡ ਨਾਸ ਹੋ ਜਾਂਦੇ ਹਨਸ਼ਹਿਰਾਂ ਦੇ ਸ਼ਹਿਰ ਅੱਗਾਂ ਦੀ ਲਪੇਟ ਵਿੱਚ ਆ ਜਾਂਦੇ ਹਨ। ਲੋਕ ਘਰੋਂ ਬੇਘਰ ਹੋ ਜਾਂਦੇ ਹਨਔਰਤਾਂ ਬੱਚਿਆਂ ਅਤੇ ਬੁੱਢਿਆਂ ਉੱਤੇ ਅਕਿਹ ਜ਼ੁਲਮ ਹੁੰਦੇ ਹਨ। ਦੇਸ ਗ਼ੁਲਾਮ ਹੋ ਜਾਂਦੇ ਹਨ। ਦੁਸ਼ਮਣੀ ਪੱਕੀ ਤਰ੍ਹਾਂ ਜਨਮ ਲੈ ਲੈਂਦੀ ਹੈ। ਹਉਂਮੈਂ ਨੂੰ ਰੱਜਵੇਂ ਪੱਠੇ ਪੈਂਦੇ ਹਨ। ਸਮੇਂ ਦੀ ਚਾਲ ਪੁੱਠਾ ਗੇੜਾ ਦੇਣ ਲੱਗ ਪੈਂਦੀ ਹੈ। ਮੁਲਕਾਂ ਵਿੱਚ ਗ਼ਰੀਬੀ ਨਿਰੰਤਰ ਪੱਕੀ ਰਿਹਾਇਸ਼ ਇਖ਼ਤਿਆਰ ਕਰ ਲੈਂਦੀ ਹੈ। ਹਥਿਆਰਾਂ ਦੀ ਦੌੜ ਮੂੰਹ ਚਿੜਾਉਂਦੀ ਬੇਕਾਬੂ ਹੋ ਜਾਂਦੀ ਹੈ।
            ਸ਼ਾਤੀ ਦਾ ਰਾਹ ਪਿਆਰ ਦੀ ਰੋਸ਼ਨ ਮਸਾਲ ਫੜ ਲੈਂਦਾ ਹੈ। ਗੁੰਝਲ਼ਾਂ ਦਾ ਹੱਲ ਸ਼ਾਤੀ ਨਾਲ ਕੱਢਿਆ ਜਾਂਦਾ ਹੈ। ਦੋਸਤੀਆਂ ਪੱਕੀਆਂ ਕੀਤੀਆਂ ਜਾਂਦੀਆਂ ਹਨ। ਲੋਕਾਂ ਦੀ ਖ਼ੁਸ਼ਹਾਲੀ ਲਈ ਰਾਹ ਲੱਭੇ ਜਾਂਦੇ ਹਨ। ਆਪਸੀ ਘਰੇਲੂ ਝਗੜੇ ਸ਼ਾਤੀ-ਪਿਆਰ ਦੀ ਨੀਂਹ ਬਣਾ ਕੇ ਹੱਲ ਕੀਤੇ ਜਾਂਦੇ ਹਨ। ਸਰਕਾਰਾਂ ਸਮਝ-ਸੂਝ ਤੋਂ ਕੰਮ ਲੈ ਕੇ ਮੇਜ਼ ਦੇ ਦੁਆਲ਼ੇ ਬੈਠ ਕੇ ਸਾਰੀਆਂ ਸਮੱਸਿਆਵਾਂ ਦੀਆਂ ਗੰਢਾਂ ਖੋਲ੍ਹ ਲੈਂਦੀਆਂ ਹਨ। ਅਮਨ ਲੋਕਾਂ ਦੀ ਖ਼ੁਸ਼ਹਾਲੀ ਦੀ ਅਗਵਾਈ ਕਰਦਾ ਹੈ।
            ਇਤਿਹਾਸਿਕ ਤੱਥ ਮੌਜੂਦ ਹਨ। ਲੋਕ ਪ੍ਰਾਚੀਨ ਕਾਲ ਤੋਂ ਜ਼ੁਲਮ ਦੀ ਚੱਕੀ ਦਾ ਪੀਹਣ ਬਣਦੇ ਆ ਰਹੇ ਹਨ। ਬੇਕਿਰਕ ਬਾਦਸ਼ਾਹਾਂਰਾਜਿਆਂ ਅਤੇ ਜੰਗੀ ਡਿਕਟੇਟਰਾਂ ਨੇ ਆਪਣੇ ਦੇਸ ਵਿੱਚ ਜਾਂ ਬੇਗਾਨੇ ਦੇਸਾਂ ਵਿੱਚ ਜਾ ਕੇ ਲੋਕਾਂ ਨੂੰ ਲੁੱਟਿਆਕਤਲਾਮ ਕੀਤਾਔਰਤਾਂ ਉਧਾਲੀਆਂਘਰਾਂ ਦੇ ਘਰਪਿੰਡਾਂ ਦੇ ਪਿੰਡਸ਼ਹਿਰਾਂ ਦੇ ਸ਼ਹਿਰ ਜਾਲ਼ੇਔਰਤਾ ਦੇ ਸੁਹਾਗ ਲੁੱਟੇਬੱਚੇ ਯਤੀਮ ਬਣਾ ਦਿੱਤੇ ਗਏ ਆਦਿ। ਕਿਸੇ ਕੋਲ਼ ਕੋਈ ਜਵਾਬ ਹੈ ਕਿ ਉਹਨਾਂ ਨੇ ਇਹ ਕੰਮ ਕਿਸ ਖ਼ੁਸ਼ੀ ਵਿੱਚ ਕੀਤਾਕਿੱਡਾ ਵੱਡਾ ਮਖ਼ੌਲ ਹੈ ਕਿ ਜੀਉਸ ਨੂੰ ਜਿੱਤਾਂ ਜਿੱਤਣ ਦਾ ਸ਼ੋਕ ਸੀਆਪਣੇ ਰਾਜ ਨੂੰ ਵਧਾਉਣ ਦਾ ਸ਼ੋਕ ਸੀ! ਸਾਰੀ ਦੁਨੀਆ ਦਾ ਸਿਰਤਾਜ ਬਣਨ ਦਾ ਸ਼ੋਕ ਸੀ! ਸੋਨੇ ਦੇ ਮਹੱਲ ਉਸਾਰਨਾ ਉਸ ਦੀ ਸ਼ਾਨ ਸੀ। ਰਾਣੀਆਂ ਦੇ ਝੁੰਢ ਰੱਖਣਾ ਉਸ ਦੀ ਬਾਦਸ਼ਾਹਤ ਸੀ। ਇਤਿਹਾਸਿਕ ਤੱਥਾਂ ਵਿੱਚੋਂ ਜ਼ੁਲਮ ਦੀਆਂ ਕੁਝ ਉਦਾਹਰਨਾਂ ਹਾਜ਼ਰ ਹਨ: ਜੂਲੀਅਸ ਸੀਜ਼ਰਰੋਮਨ ਜਰਨੈਲ ਨੇ 52 ਬੀ.ਸੀ. ਵਿੱਚ ਐਵਰੀਕਮ (ਹੁਣ ਬੂਰਜਸਫ਼ਰਾਂਸ ਵਿੱਚ) ਨੇ ਸਾਰੇ ਸ਼ਹਿਰ ਦੀ 40,000 ਦੀ ਸਾਰੀ ਦੀ ਸਾਰੀ ਅਬਾਦੀ ਦਾ ਤੁਖ਼ਮ ਉਡਾ ਦਿੱਤਾ।
ਤੇਰ੍ਹਵੀਂ ਸਦੀ ਦੇ ਮੰਗੋਲ ਚੰਗੇਜ਼ ਖ਼ਾਨ ਦੇ ਜ਼ੁਲਮਾਂ ਨੂੰ ਕੌਣ ਨਹੀਂ ਜਾਣਦਾਉੁਸ ਨੇ ਇਰਾਨ ਦੇ ਉੱਤਰੀ ਅਤੇ ਪੂਰਬੀ ਭਾਗ ਵਿੱਚ ਸਰਬਨਾਸ ਕੀਤਾ। ਪਰਸ਼ੀਆ ਦੀ ਅਬਾਦੀ ਪੱਚੀ ਲੱਖ ਤੋਂ ਘੱਟ ਕੇ ਢਾਈ ਲੱਖ ਰਹਿ ਗਈ। ਉਸ ਨੇ ਚੀਨਰੂਸ ਅਤੇ ਹੰਗਰੀ ਵਿੱਚ ਬੇਅੰਤ ਤਬਾਹੀ ਮਚਾਈ।
ਚੌਦ੍ਹਵੀਂ ਸਦੀ ਦੇ ਤਿਮਰ ਲੇਨ (ਸਮਰਕੰਦ ਦਾ ਬਾਦਸਾਹ 1369-1405, ਦੱਖਣੀ ਅਤੇ ਪੱਛਮੀ ਏਸ਼ੀਆ ਦਾ ਹਮਲਾਵਰ) ਨੇ ਕਤਲਾਮ ਦੀ ਨੀਤੀ ਦੁਆਰਾ ਸ਼ਹਿਰਾਂ ਦੀ ਅਬਾਦੀ ਦਾ ਖੁਰਾ-ਖੋਜ ਮਿਟਾ ਦਿੱਤਾ। ਉਸ ਨੇ 70,000 ਮਨੁੱਖੀ ਖੋਪੜੀਆਂ ਦਾ ਪਿਰਾਮਿਡ ਬਣਾਉਣ ਦਾ ਹੁਕਮ ਦਿੱਤਾ। ਅੰਦਾਜ਼ਾ ਲਾਇਆ ਜਾਂਦਾ ਹੈ ਕਿ ਉਸ ਨੇ ਆਪਣੇ ਹਮਲਿਆਂ ਦੌਰਾਨ ਕਰੀਬ 170 ਲੱਖ ਲੋਕਾਂ ਦੀ ਨਸਲ-ਕੁਸ਼ੀ ਕੀਤੀ।
ਸੰਨ 1793 ਵਿੱਚ ਵੈਂਡੀ ਦੇ ਕਿਸਾਨਾਂ ਨੇ ਫ਼ਰਾਂਸ ਸਰਕਾਰ ਦੇ ਵਿਰੁੱਧ ਬਗ਼ਾਵਤ ਕਰ ਦਿੱਤੀ ਸੀ। ਇਸ ਬਗ਼ਾਵਤ ਦੇ ਕੁਚਲਣ ਦੇ ਸਮੇਂ ਤੱਕ ਇੱਕ ਲੱਖ ਲੋਕ ਕਤਲ ਕੀਤੇ ਜਾ ਚੁੱਕੇ ਸਨ। ਬਗ਼ਾਵਤ ਕੁਚਲਣ ਲਈ ਹੁਕਮ ਜਾਰੀ ਕੀਤਾ ਗਿਆ ਸੀ ਕਿ ਵੈਂਡੀਅਨ ਲੋਕਾਂ ਦੀ ਨਸਲ ਜੜ੍ਹੋਂ ਪੁੱਟ ਦਿੱਤੀ ਜਾਏਉਹਨਾਂ ਦੇ ਘਰਾਂ ਦੇ ਨਿਸ਼ਾਨ ਮਿਟਾ ਦਿੱਤੇ ਜਾਣਉਹਨਾਂ ਦੇ ਜੰਗਲ ਅਤੇ ਫ਼ਸਲਾਂ ਜਾਲ਼ ਕੇ ਸੁਆਹ ਕਰ ਦਿੱਤੇ ਜਾਣ।
ਚੀਨ ਵਿੱਚ ਤਾਈਪਿੰਗ ਦੀ ਬਗ਼ਾਵਤ (1859-1864) ਬਹੁਤ ਮਸ਼ਹੂਰ ਹੈ। ਤਾਈਪਿੰਗ ਤਿਆਨਗਾਓ ਨੇ ਕੁਇੰਗ ਰਾਜ ਤੋਂ ਆਪਣਾ ਨਾਤਾ ਤੋੜ ਲਿਆ। ਦੋਵਾਂ ਵਿਚਾਲੇ ਜੰਗ ਛਿੜ ਪਈ। ਖੇਤੀ-ਬਾੜੀ ਜਾਲ਼ ਦਿੱਤੀ ਗਈ। ਸ਼ਹਿਰਾਂ ਦੇ ਲੋਕਾਂ ਦਾ ਖੁੱਲ੍ਹੇਆਮ ਕਤਲਾਮ ਕੀਤਾ ਗਿਆ। ਅੰਦਾਜ਼ਾ ਲਾਇਆ ਗਿਆ ਹੈ ਕਿ ਦੋਹੀਂ ਪਾਸੀਂ ਦੋ ਤੋਂ ਤਿੰਨ ਕਰੋੜ ਦੇ ਵਿਚਾਲੇ ਲੋਕਾਂ ਅਤੇ ਫ਼ੌਜੀਆਂ ਦਾ ਕਤਲ ਹੋਇਆ।
ਦੂਜੀ ਬੋਇਰ ਜੰਗ (1899-1902) ਦੱਖਣੀ ਅਫ਼ਰੀਕਾ ਵਿੱਚ ਬ੍ਰਿਟਿਸ਼ ਫ਼ੌਜ ਵੱਲੋਂ ਬਣਾਏ ਰਿਫ਼ਿਊਜੀ ਕੈਂਪਾਂ ਜਿਨ੍ਹਾਂ ਨੂੰ ਬਾਅਦ ਵਿੱਚ ਕਨਸੈਂਟਰੇਸ਼ਨ ਕੈਂਪ ਕਿਹਾ ਗਿਆ ਦੀ ਅਲੱਗ ਕਹਾਣੀ ਹੈ। ਬੋਇਰ ਦੱਖਣੀ ਅਫ਼ਰੀਕਾ ਦੇ ਕੇਪ’ ਸੂਬੇ ਡੱਚ (ਹਾਲੈਂਡ ਸੰਬੰਧੀ) ਗੋਰੀ ਲੋਕਾਂ ਦੀ ਔਲਾਦ ਦੀ ਵਸੋਂ ਸੀ ਜਿਹੜੀ ਅਫ਼ਰੀਕਨ ਭਾਸ਼ਾ ਬੋਲਦੀ ਸੀ। ਬ੍ਰਿਟਿਸ਼ ਫ਼ੌਜੀਆਂ ਨੇ ਬੋਇਰ ਗੁਰੀਲਿਆਂਬੋਇਰ ਪਰਵਾਰਾਂ ਨੂੰ ਕਨਸੈਂਟਰੇਸ਼ਨ ਕੈਂਪਾਂ ਵਿੱਚ ਇਕੱਠਾ ਕਰ ਲਿਆ। ਫ਼ਸਲਾਂ ਅਤੇ ਘਰਾਂ ਨੂੰ ਜਾਲ਼ ਦਿੱਤਾ। ਖੁਹਾਂ ਦੇ ਪਾਣੀਆਂ ਵਿੱਚ ਜ਼ਹਿਰ ਪਾ ਦਿੱਤੀ। ਰਿਪੋਰਟ ਅਨੁਸਾਰ ਸੰਨ 1901 ਵਿੱਚ ਜਦੋਂ ਜੰਗ ਖ਼ਤਮ ਹੋਈਇਹਨਾਂ ਕੈਂਪਾਂ ਵਿੱਚ 93,940 ਬੋਇਰ ਸਨ। ਇਹਨਾਂ ਵਿੱਚੋਂ27,927 ਜਿਨ੍ਹਾਂ ਵਿੱਚ ਕਰੀਬ 50% ਬੱਚੇ ਸਨਭੁੱਖਦੁੱਖ ਅਤੇ ਬੀਮਾਰੀ ਨੇ ਨਿਗਲ ਲਏ।
ਸੰਨ 1936-1939 ਦੌਰਾਨ ਸਾਰੇ ਦੇਸਾਂ ਦੇ ਫ਼ਾਸ਼ਿਸਟਾਂ (ਉਗਰ ਰਾਸ਼ਟਰਵਾਦੀਆਂ) ਅਤੇ ਸੋਸ਼ਲਸਿਟਾਂ (ਸਮਾਜਵਾਦੀਆਂ) ਦਰਮਿਆਨ ਸਪੇਨ ਜੰਗ ਦਾ ਮੈਦਾਨ ਬਣ ਗਿਆ। ਜੰਗ 1930 ਵਿਆਂ ਵਿੱਚ ਲੜੀ ਗਈ। ਇਸ ਨੂੰ ਸਪੇਨ ਦੀ ਸਿਵਲ-ਵਾਰ (ਘਰੋਗੀ ਜੰਗ) ਦਾ ਨਾਂ ਦਿੱਤਾ ਗਿਆ। ਇੱਕ ਪਾਸੇ ਸਪੇਨ ਦੀ ਚੁਣੀ ਹੋਈ ਰਿਪਬਲਿਕ ਸਰਕਾਰ ਸੀ ਜਿਸ ਦੀ ਸੋਵੀਅਤ ਯੂਨੀਅਨ ਮਦਦ ਕਰ ਰਿਹਾ ਸੀ। ਦੂਜੇ ਪਾਸੇ ਜਰਨੈਲ ਫ਼ਰਾਂਕੋ ਫ਼ਾਸ਼ਿਸਟ ਡਿਕਟੇਟਰ ਸੀ ਜਿਸ ਦੀ ਮਦਦ ਹਿਟਲਰ ਅਤੇ ਮਸੋਲੀਨੀ ਕਰ ਰਹੇ ਸਨ। ਜਰਨੈਲ ਫ਼ਰਾਂਕੋ ਜੰਗ ਜਿੱਤ ਗਿਆ ਸੀ ਜਿਸ ਨੇ ਸਪੇਨ ਉੱਤੇ ਇੱਕ ਲੰਮਾ ਅਰਸਾ ਰਾਜ ਕੀਤਾ। ਅੰਦਾਜ਼ਾ ਲਾਇਆ ਗਿਆ ਕਿ ਇਸ ਜੰਗ ਵਿੱਚ ਕਰੀਬ ਪੰਜ ਲੱਖ ਮੌਤਾਂ ਹੋਈਆਂ। ਕਈ ਇਤਿਹਾਸਕਾਰ ਦਸ ਲੱਖ ਤੱਕ ਦੀ ਸੰਖਿਆ ਵੀ ਦੱਸਦੇ ਹਨ।
ਦੂਜੀ ਮਹਾਂ ਵਿਸ਼ਵ ਜੰਗ ਵਿੱਚ ਨਾਜ਼ੀਆਂ ਵੱਲੋਂ ਪੋਲੈਂਡ ਉੱਤੇ ਹਮਲੇ ਵਿੱਚ ਉਸ ਦੇਸ ਦੀ ਪੰਜਵਾਂ ਹਿੱਸਾ ਅਬਾਦੀ ਭਾਵ ਕਰੀਬ ਸੱਠ ਲੱਖ ਲੋਕਾਂ ਦਾ ਕਤਲ ਹੋਇਆ। ਇਸ ਜੰਗ ਵਿੱਚਸੋਵੀਅਤ ਯੁਨੀਅਨ ਵਿੱਚ ਕਰੀਬ 270 ਲੱਖ ਮੌਤਾਂ ਹੋਈਆਂ। ਇਸ ਗਿਣਤੀ ਵਿੱਚ 35 ਲੱਖ ਰੂਸੀ ਫੌਜੀਆਂ ਦੀ ਗਿਣਤੀ ਵੀ ਸ਼ਾਮਲ ਹੈ ਜਿਹੜੀ ਜਰਮਨ ਜੇਲ੍ਹਾਂ ਵਿੱਚ ਦਮ ਤੋੜ ਗਈ।
ਇਸ ਵਿਸ਼ਵ ਜੰਗ (1937-1945) ਵਿੱਚ ਚੀਨ-ਜਪਾਨ ਜੰਗ ਦੌਰਾਨ ਘੱਟੋ-ਘੱਟ ਦੋ ਕਰੋੜ ਚੀਨੀ ਮਾਰੇ ਗਏ। ਜਪਾਨੀਆਂ ਨੇ ਸ਼ਹਿਰੀ ਵਸਨੀਕਾਂ ਉੱਤੇ ਬੇਅੰਤ ਅਣਮਨੁੱਖੀ ਜ਼ੁਲਮ ਢਾਏ। ਸ਼ਹਿਰੀ ਲੋਕਾਂ ਵਿੱਚ 60 ਲੱਖ ਜਿਊਜ਼ 300 ਲੱਖ ਫ਼ਿਲਪੀਨੋਮਲਾਈ,ਵਿਟਨਾਮੀਕੰਬੋਡੀਆਈਇੰਡੋਨੇਸ਼ੀਅਨ ਅਤੇ ਬਰਮੀ ਲੋਕ ਮਾਰੇ ਗਏ। ਲੋਕਾਂ ਦਾ ਮਾਲ-ਅਸਬਾਬ ਰੱਜ ਕੇ ਲੁੱਟਿਆ ਗਿਆ।
ਹੀਰੋਸ਼ੀਮਾ ਅਤੇ ਨਾਗਾਸਾਕੀ ਉੱਤੇ ਸੁੱਟੇ ਐਟਮ ਬੰਬਾਂ ਦੀ ਮਹਾਮਾਰੀ ਦੀਆਂ ਚੀਕਾਂਹਿੰਸਾ ਦਾ ਮਨੁੱਖਤਾ ਦੇ ਮੱਥੇ ਉੱਤੇ ਅਮਿਟ ਕਾਲ਼ਾ ਧੱਬਾ ਹੈ।  
ਦੁਜੀ ਵਿਸ਼ਵ ਜੰਗ ਵਿੱਚ ਮੌਤਾਂ ਦੀ ਗਿਣਤੀ ਦਾ ਅੰਦਾਜ਼ਾ 40 ਕਰੋੜ ਤੋਂ ਲੈ ਕੇ ਬਹੱਤਰ ਕਰੋੜ ਤੱਕ ਲਾਇਆ ਗਿਆ ਹੈ। ਪਹਿਲੀ ਵਿਸ਼ਵ ਜੰਗ ਵਿੱਚ ਨੁਕਸਾਨ ਦਾ ਅੰਦਾਜ਼ਾ ਹੈ ਕਿ ਦੋ ਕਰੋੜ ਮੌਤਾਂ ਹੋਈਆਂ ਅਤੇ ਦੋ ਕਰੋੜ ਦਸ ਲੱਖ ਜ਼ਖ਼ਮੀ ਹੋਏ।
ਭਾਰਤ ਵੰਡ ਸਮੇਂ 1947-1948 ਵਿੱਚ ਫ਼ਿਰਕੂ ਦੰਗਿਆਂ ਕਾਰਨ ਮੌਤਾਂ ਦਾ ਹਿਸਾਬ ਕਰੀਬ ਅੱਸੀ ਲੱਖ ਤੋਂ ਇੱਕ ਕਰੋੜ ਲਾਇਆ ਗਿਆ ਹੈ।
ਲਿਸਟ ਬਹੁਤ ਵੱਡੀ ਹੈ। ਸੰਖੇਪ ਤੌਰ ਉੱਤੇ ਹਿੰਸਾ ਦੇ ਕਰਨਾਮੇ ਸਮਝਣ ਵਾਸਤੇ ਐਨਾ ਹੀ ਕਾਫ਼ੀ ਹੈ।
ਹਾਲ ਦੇ ਸਮੇਂ ਵਿੱਚ ਇਰਾਕਅਫ਼ਗ਼ਾਨਿਸਤਾਨਮਿਡਲ ਈਸਟ ਅਤੇ ਅਫ਼ਰੀਕੀ ਦੇਸਾਂ ਵਿੱਚ ਲੜਾਈਆਂ ਦੇ ਸਿੱਟੇ ਸਾਡੇ ਸਾਰਿਆਂ ਦੇ ਸਾਮ੍ਹਣੇ ਹਨ। ਭਾਰਤ ਵਿੱਚ ਫ਼ਿਰਕੂ ਦੰਗਿਆਂ ਕਾਰਨ ਮੌਤਾਂ ਅਤੇ ਨੁਕਸਾਨ ਆਪਾਂ ਤੋਂ ਭੁੱਲੇ ਹੋਏ ਨਹੀਂ ਹਨ। ਪੰਜਾਬ ਵਿੱਚ ਪਿਛਲੇ ਸਮੇਂ ਵਿੱਚ ਕੀ ਕੁੱਝ ਹੋਇਆਢਕੀ ਹੀ ਰਿੱਝਣ ਦਿਓ। ਸੂਬੇ ਦੇ ਲੋਕਾਂ ਦਾ ਜਿਉਣਾ ਹਰਾਮ ਕਰ ਦਿੱਤਾ ਗਿਆ ਸੀ। ਜੋ ਮਾਰੇ ਗਏਜੋ ਉੱਜੜ ਗਏਉਹੀ ਹੀ ਜਾਣਦੇ ਹਨ। ਜ਼ੁਲਮ ਕਰਨ ਵਾਲਿਆਂ ਨੂੰ ਘਟਨਾ ਬਸੰਤਰ ਦੇਵਤਾ ਹੀ ਦਿਖਾਈ ਦਿੰਦੀ ਹੈ। ਰਾਜ ਕੀਹਨੇ ਲੈਣਾ ਤੇ ਕੀਹਨੇ ਦੇਣਾਆਦਿ ਕਾਲ ਤੋਂ ਲੋਕਾਂ ਨੂੰ ਸਭ ਨੇ ਲੁੱਟਿਆ ਹੀ ਹੈਕਤਲ ਹੀ ਕੀਤਾ ਹੈਤਸੀਹੇ ਹੀ ਦਿੱਤੇ ਹਨ। ਕਿਸੇ ਨੇ ਲੋਕ-ਅਵਾਜ਼ ਨੂੰ ਪਛਾਣਿਆ ਤੱਕ ਨਹੀਂ। ਗ਼ਰੀਬ ਅਤੇ ਵਿਕਾਸਸ਼ੀਲ ਦੇਸਾਂ ਦਾ ਮੌਲਾ ਹੀ ਰਾਖਾ ਹੈ। ਆਪਣੀ-ਆਪਣੀ ਡਫਲੀ ਵਜਾਉਣ ਵਿੱਚ ਮਸਰੂਫ਼ ਹਨ। ਬੱਸਕੁਰਸੀਕੁਰਸੀਕੁਰਸੀ ……
ਹਿੰਸਾ ਜਾਂ ਕਹੋ ਜੰਗ ਨੇ ਲੋਕਾਂ ਦਾ ਕੋਈ ਕੰਮ ਨਹੀਂ ਸੰਵਾਰਿਆ ਸਿਵਾਏ ਤਬਾਹੀ ਦੇ। ਲੋਕਾਂ ਸਾਮ੍ਹਣੇ ਮਸਲਾ ਹੈ। ਆਪਣੇ ਹੱਕ ਹਾਸਲ ਕਰਨ ਲਈ ਲੋਕ ਹਿੰਸਾ ਦਾ ਰਾਹ ਅਪਣਾਉਣ ਜਾਂ ਕਿ ਅਹਿੰਸਾ ਦਾ?
ਹਿੰਸਾਵਾਦੀ ਜੇਤੂ ਕਾਤਲ ਹੁੰਦੇ ਹਨ। ਦੇਖਿਆ ਗਿਆ ਹੈ ਕਿ ਉਹ ਆਪਣੇ ਰਾਜ ਵਿੱਚ ਵੀ ਹਿੰਸਾ ਦੀ ਨੀਤੀ ਅਪਣਾ ਕੇ ਰਾਜ ਚਲਾਉਂਦੇ ਹਨ। ਵਿਰੋਧੀਆਂ ਨੂੰ ਹਿੰਸਾ ਰਾਹੀਂ ਦਬਾਇਆ ਜਾਂਦਾ ਹੈ। ਲੋਕ-ਅਵਾਜ਼ ਦਾ ਗਲ਼ਾ ਘੁੱਟ ਦਿੱਤਾ ਜਾਂਦਾ ਹੈ। ਉਹੀ ਚੱਕਰ ਫਿਰ ਸ਼ੁਰੂ – ਜ਼ੁਲਮਜ਼ੁਲਮ! ਜ਼ੁਲਮ ਦਾ ਟਾਕਰਾ ਹਿੰਸਾ ਨਾਲ। ਫਿਰ ਉਹੀ ਚਾਲ। ਹਲਟ ਦਾ ਫਿਰ ਉਹੀ ਗੇੜਾ। ਹਿੰਸਾ ਦਾ ਤਰੀਕਾ ਲੋਕ ਪੱਖੀ ਸਾਬਤ ਨਹੀਂ ਹੋਇਆ ਹੈ। ਆਮ ਲੋਕ ਕਤਲ ਹੁੰਦੇ ਹਨਬਰਬਾਦ ਹੁੰਦੇ ਹਨ ਅਤੇ ਸਿੱਟੇ ਵੀ ਅਖ਼ੀਰ ਵਿੱਚ ਲੋਕ ਵਿਰੋਧੀ ਹੀ ਨਿਕਲਦੇ ਹਨ। ਪੱਤੇਬਾਜ਼ ਲੀਡਰ ਆਪਣੀ ਚਾਲ ਵਿੱਚ ਕਾਮਯਾਬ ਹੋ ਜਾਂਦੇ ਹਨ। ਪੱਤੇਬਾਜ਼ ਜੁੰਡਲੀ ਰਾਜ ਕਾਇਮ ਕਰਦੀ ਹੈ ਅਤੇ ਹਮੇਸ਼ਾਂ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਕੇ ਰਾਜ ਕਾਇਮ ਰੱਖਦੀ ਹੈ। ਲੋਕ-ਰਾਜ ਦਿਖਾਵੇ ਦਾ ਹੁੰਦਾ ਹੈ। ਢੌਂਗ ਤੋਂ ਸਿਵਾ ਹੋਰ ਕੁਝ ਨਹੀਂ।
ਫਿਰ ਦੂਜਾ ਰਾਹ ਅਹਿੰਸਾਵਾਦੀ ਹੈ। ਇਹ ਵਾਦ ਡੂੰਘੀ ਸੋਚ-ਵਿਚਾਰ ਦੀ ਮੰਗ ਕਰਦਾ ਹੈ। ਦੇਖਣਾ ਹੈ ਕਿ ਕੀ ਇਹ ਵਾਦ ਲੋਕਾਂ ਲਈ ਫ਼ਾਇਦੇਮੰਦ ਸਾਬਤ ਹੋ ਸਕਦਾ ਹੈਸੋਚ ਲਓਸਮਾਂ ਹੈ।    --(ਦਲਜੀਤ ਸਿੰਘ ਰੱਖੜਾ ਐਡਮਿੰਟਨ, ਕਨੇਡਾ) 
●●●

No comments: