Thursday, February 17, 2011

ਲਖਵਿੰਦਰ ਸਿੰਘ ਖਾਲਸਾ ਨਹੀਂ ਰਹੇ.


ਲੁਧਿਆਣੇ ਸ਼ਹਿਰ ਨਾਲ ਜਿੱਥੇ ਮੇਰੀ ਜਿੰਦਗੀ ਦੀਆਂ ਕੁਝ ਬਹੁਤ ਹੀ ਮਿੱਠੀਆਂ ਯਾਦਾਂ ਜੁੜੀਆਂ ਹੋਈਆਂ ਹਨ.ਓੱਥੇ ਹੀ ਇੱਕ ਬਹੁਤ ਹੀ ਕੋੜੀ ਇੱਕ "ਐਕਸੀਡੈਂਟ" ਦੀ ਦੁੱਖਦ ਯਾਦ ਵੀ ਜਿਸ ਦੀ ਚੀਸ ਅੱਜ ਵੀ ਦਿਲ ਦੇ ਕਿਸੇ ਕੋਨੇ ਗਾਹੇ ਬਗਾਹੇ ਟਸਕਦੀ ਰਹਿੰਦੀ ਹੈ.ਜਿਸ ਕਰਕੇ ਲੁਧਿਆਣੇ ਜਾਣ ਨੂੰ ਮੇਰਾ ਹੁਣ ਮਨ ਨਹੀ ਕਰਦਾ ਸੀ.ਵੈਸੇ ਵੀ ਯਾਰ ਹੁਣ ਲੁਧਿਆਣਾ ਕਿਨ੍ਹਾਂ ਪ੍ਰਦੂਸ਼ਤ ਹੋ ਗਿਆ ਹੈ ਨਾ ਪਰ ਫਿਰ ਵੀ ਦਿਲ ਦੀ ਗੱਲ ਅਣਸੁਣੀ ਕਰਕੇ ਮੈਨੂੰ ਲੁਧਿਆਣੇ ਜਾਣਾ ਹੀ ਪੈਂਦਾਂ ਸੀ ਕਿਉ ਕਿ ਓਥੇ ਮੇਰਾ ਇੱਕ ਭਰਾਵਾਂ ਵਰਗਾ ਦੋਸਤ ਲਖਵਿੰਦਰ ਸਿੰਘ ਖਾਲਸਾ ਸੀ.ਜੋ ਪੰਜਾਬ ਐਗਰੀਕਲਚਰ ਯੂਨੀਵਿਰਸਟੀ ਵਿਚ ਰਹਿੰਦਾ ਸੀ.ਸਾਡੀ ਮੁਲਾਕਾਤ ਲੁਧਿਆਣੇ ਹੀ ਹੋਈ ਸੀ ਜਦ ਮੈਂ ਲੁਧਿਆਣੇ ਪੜਦਾ ਸੀ.ਉਸ ਨੂੰ ਸਾਰੇ ਖਾਲਸਾ ਜੀ ਕਹਿੰਦੇ ਸਨ.ਇੱਕ ਵਧੀਆਂ ਕਥਾਵਾਚਕ ਸੀ.ਗੁਰਬਾਣੀ ਉਸ ਨੂੰ ਬਹੁਤੀ ਕੰਠ ਹੀ ਸੀ.ਸਾਹਿਤ ਤੇ ਧਰਮ ਬਾਰੇ ਉਸ ਨੇ ਕਾਫੀ ਪੜਿਆਂ ਸੀ.ਖੁਦ ਆਪਣੇ ਘਰ ਉਸ ਕੋਲ ਤਿੰਨ  ਹਜ਼ਾਰ ਦੇ ਕਰੀਬ ਕਿਤਾਬਾਂ ਸਨ.ਪ੍ਰੋਫੈਸਰ ਇੰਦਰ ਸਿੰਘ ਘੱਗਾ ਦਾ ਵਿਦਿਆਰਥੀ ਹੋਣ ਕਾਰਨ ਓਸ ਵਿਚ ਤਰਕਵਾਦ ਵਾਲਾ ਗੁਣ ਵੀ ਸੀ.ਸਾਹਿਤ ਦਾ ਵੀ ਉਹ ਕਾਫੀ ਜਾਣਕਾਰ ਸੀ ਤੇ ਹੁਣ ਉਸ ਨੇ ਦੋ ਕਿਤਾਬਾਂ ਵੀ ਸੰਪਾਦਤ ਕੀਤੀਆਂ ਸਨ ਇੱਕ ਕਵਿਤਾਵਾਂ ਦੀ ਸੀ "ਰੂਹ ਦੀ ਆਹ" ਤੇ ਇੱਕ ਕੋਈ ਹੋਰ ਸੀ ਜੋ ਥੋੜੇ ਦਿਨ ਪਹਿਲਾ ਹੀ ਪੂਰੀ ਹੋਈ ਸੀ ਤੇ ਮੈਨੂੰ ਕਿਹਾ ਰਿਹਾ ਸੀ ਕੀ ਇਸ ਬਾਰੇ ਜ਼ਰੂਰ ਕੁਝ ਲਿਖੀ ਤੇਨੂੰ ਕਿਤਾਬ ਭੇਜਾਗਾ ਇੱਕ ਦੋ ਦਿਨਾਂ ਵਿਚ.ਬਾਹਰਲੇ ਦੇਸ਼ਾ ਦੇ ਚੱਕਰ ਵੀ ਲਾ ਆਇਆ ਸੀ ਤੇ ਦੋ ਤਿੰਨ ਸੀਡੀਆਂ ਵੀ ਰਿਕਾਰਡ ਹੋ ਗਈਆਂ ਸਨ.ਹਲੂਣਾ,ਗੁਰੂ ਹੁਕਮ ਤੇ ਦਾਦੀ ਮਾਂ ਦੀ ਸਿੱਖਿਆ
ਮੈਂ ਜਦ ਵੀ ਕਦੇ ਲੁਧਿਆਣੇ ਜਾਂਦਾ ਤਾਂ ਰਾਤ ਉਸ ਕੋਲ ਜ਼ਰੂਰ ਰੁੱਕਦਾ.ਸਾਰੀ ਰਾਤ ਵੱਖ ਵੱਖ ਵਿਸ਼ਿਆ ਤੇ ਸਾਡੀ ਲੰਮੀ ਗੱਲਬਾਤ ਹੁੰਦੀ ਚਾਹੇ ਉਸ ਦੇ ਤੇ ਮੇਰੇ ਵਿਚਾਰਾਂ ਵਿਚ ਬਹੁਤ ਵਖਰੇਵਾਂ ਸੀ.ਪਰ ਫਿਰ ਵੀ ਸਾਡੀ ਦੋਸਤੀ ਵਿਚ ਇਹ ਗੱਲ ਕਦੇ ਰੁਕਾਵਟ ਨਹੀ ਸੀ ਬਣੀ ਤੇ ਨਹੀ ਕੋਈ ਕਿਸੇ ਗੁੱਸੇ ਗਿਲੇ ਦੀ ਵਜ੍ਹਾ ਹੀ ਬਣੀ ਸੀ.ਮੈਨੂੰ ਅਕਸਰ ਖਿਝਉਣ ਲਈ ਕਹਿੰਦਾ ਹੁੰਦਾ ਸੀ "ਹਾ ਬਈ ਕੀ ਕਹਿੰਦੇ ਹੁਣ ਤੇਰੇ ਸੀ.ਪੀ.ਆਈ ਵਾਲੇ ਕਾਮਰੇਡ ਇਸ ਮੁੱਦੇ ਤੇ" ਮੈਂ ਹੱਸ ਛੱਡਣਾਂ ਕਿ ਭਾਜੀ ਕਾਮਰੇਡ ਤੇ ਸੀ.ਪੀ.ਆਈ ਦੋ ਸ਼ਬਦਾ ਦਾ ਕੋਈ ਮੇਲ ਨਹੀ.ਇਹ ਤਾਂ ਸੱਤਿਆ ਨਰਾਣਿਏ ਨਿੰਹਗ ਨੇ".....ਕਦੇ ਕਦੇ ਲਿਖਦਾ ਵੀ ਸੀ ਪਰ ਜਿਆਦਾਂ ਪੜਨ ਤੇ ਹੀ ਫੋਕਸ ਸੀ.ਅੱਜ ਉਸ ਦੀ ਅਚਾਨਕ ਮੋਤ ਦੀ ਖਬਰ ਨੇ ਮੈਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ.ਇੰਝ ਉਸ ਦਾ ਚੜ੍ਹਦੀ ਉਮਰੇ ਤੁਰ ਜਾਣ ਹਮੇਸ਼ਾ ਰੜਕਦਾ ਰਹੇਗਾ. ਤੇ ਲੁਧਿਆਣੇ ਨਾਲ ਹੁਣ ਲੱਗਦਾ ਹਰ ਇੱਕ ਰਿਸ਼ਤਾ ਖਤਮ ਹੋ ਗਿਆ ਹੈ . ਹੋਰ ਕੁਝ ਲਿਖਣ ਤੋ ਅਸਮਰਥ ਹਾ ਇਸ ਤੋ ਪਹਿਲਾ ਕੀ ਅੱਖਾਂ ਵਿਚ ਆਏ ਹੰਝੂ ਸ਼ਬਦ ਵਿਚ ਘੁਲ ਜਾਣ.......ਬੱਸ ਹੋਰ ਕੁਝ ਨਹੀ.ਉਹਨਾਂ ਦੀ ਅੰਤਿਮ ਯਾਤਰਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਟਾਈਪ  ਦੋ ਵਾਲੇ ਰਿਹਾਇਸ਼ੀ ਕੰਪਲੈਕਸ ਵਿਚੋਂ ਸ਼ੁਕਰਵਾਰ 17 ਫਰਵਰੀ  ਨੂੰ ਸਵੇਰੇ 11 ਵਜੇ ਚੱਲੇਗੀ.  --ਇੰਦਰਜੀਤ ਕਾਲਾ ਸੰਘਿਆਂ (98156-39091) 

No comments: