Saturday, February 12, 2011

ਅੰਗਰੇਜ਼ ਦਾ ਇੰਤਕਾਮ --ਪੰਜਾਬ ਨੂੰ ਮਾਰਨ ਦਾ ਮਨਸੂਬਾ


ਬਾਬਿਆਂ ਤੇ ਸੰਤਾਂ ਨੇ ਸਿੱਖੀ ਦੀਆਂ ਜਿਹੜੀਆਂ ਫ਼ੈਕਟਰੀਆਂ ਲਾਈਆਂ ਹੋਈਆਂ ਨੇ ਉਨ੍ਹਾਂ ਚੋਂ ਧੜਾ ਧੜ ਸਿੱਖੀ ਦੇ ਨਵੇਂ ਤੋਂ ਨਵੇਂ ਮਾਡਲ ਬਣ ਕੇ ਬਾਹਰ ਆ ਰਹੇ ਨੇਂ.ਇਹ ਕਾਰੋਬਾਰ ਇਨ੍ਹਾਂ ਵਧੀਆ ਏ ਕਿ ਹਰ ਰੋਜ਼ ਕੋਈ ਨਵਾਂ ਬਾਬਾ ਆ ਕੇ ਆਪਣੀ ਫ਼ੈਕਟਰੀ ਖੜੀ ਕਰ ਦਿੰਦਾ ਏ. ਜਿਥੋਂ ਤੱਕ ਬਾਬੇ ਨਾਨਕ ਦਾ ਪੁਲ ਹੋਣ ਦਾ ਤਾਅਲੁੱਕ ਸੀ ਸਿੱਖਾਂ, ਮੁਸਲਮਾਨਾਂ, ਹਿੰਦੂਆਂ ਸਭ ਨੇਂ ਰਲ਼ ਕੇ ਏਸ ਪੁਲ ਦਾ ਇਕ ਇਕ ਕਰਕੇ ਥੰਮ ਢਾਉਣਾ ਸ਼ੁਰੂ ਕੀਤਾ ਤੇ ਇਹਦਾ ਆਖ਼ਰੀ ਥੰਮ 1947 ਵਿਚ ਢਾ ਕੇ ਪੁਲ ਦੀ ਥਾਂ ਵਾੜ ਲਾ ਕੇ ਵਿਹਲੇ ਹੋ ਗਏ. ਇਹ ਦਰਦ ਭਰੀਆਂ ਅਤੇ ਖਰ੍ਹੀਆਂ ਖਰ੍ਹੀਆਂ  ਗੱਲਾਂ ਆਖੀਆਂ ਨੇ ਜਸਟਿਸ ਆਸਿਫ਼ ਸ਼ਾਹਕਾਰ ਨੇ. ਜਜ਼ਬਾਤਾਂ ਦੇ ਸਮੁੰਦਰਾਂ ਨੂੰ ਆਪਣੀ ਇਸ ਲਿਖਤ ਵਿੱਚ ਸਮੇਟ ਕੇ ਵੀ ਉਹਨਾਂ ਇਤਿਹਾਸਿਕ ਹਵਾਲਿਆਂ ਦਾ ਜ਼ਿਕਰ ਕੀਤਾ ਹੈ. ਇਹ ਇੱਕ ਦਸਤਾਵੇਜ਼ੀ ਲਿਖਤ ਵਰਗੀ ਹੈ ਜਿਹੜੀ ਮੌਜੂਦਾ ਸਮਸਿਆਵਾਂ ਦੀਆਂ ਜੜ੍ਹਾਂ ਫਰੋਲਦੀ ਹੈ. ਦਿਲ ਵਿੱਚ ਗੁਸਾ ਆਉਂਦਾ ਹੈ ਅਤੇ ਅੱਖਾਂ ਵਿੱਚ ਹੰਝੂ. ਇਸ ਵਿੱਚ ਕਾਫੀ ਕੁਝ ਹੈ ਜੋ ਹਲੂਣ ਕੇ ਰੱਖ ਦੇਂਦਾ ਹੈ. -ਰੈਕਟਰ ਕਥੂਰੀਆ 
ਅੰਗਰੇਜ਼ ਪੂਰੇ ਹਿੰਦੁਸਤਾਨ ਨੂੰ ਫ਼ਤਿਹ ਕਰਨ ਮਗਰੋਂ ਆਪਣੇ ਰਾਜ ਦੀ ਮਨਸੂਬਾ ਬੰਦੀ ਏਸ ਤਰਾਂ ਕੀਤੀ ਜਿਵੇਂ ਹਿੰਦੁਸਤਾਨ ਉਹਦਾ ਪੱਕਾ ਹਿੱਸਾ ਬਣ ਗਿਆ ਏ ਤੇ ਉਹਨੇ ਇਥੋਂ ਕਦੇਨਹੀਂ ਜਾਣਾ- ਹਿੰਦੁਸਤਾਨ ਨੂੰ ਫ਼ਤਿਹ ਕਰਨ ਤੇ ਇਥੇ ਰਾਜ ਕਰਨ ਲਈ ਉਹਨੇ ਜਿਹੜੇ ਹਥਿਆਰ ਵਰਤੇ ਉਹਦੇ ਵਿਚ ਉਹਦਾ ਸਭ ਤੋਂ ਵੱਡਾ  ਤੇ  ਸਿੱਕਾ ਬੰਦ ਹਥਿਆਰ ” ਵਿੰਡੋ ਤੇ ਰਾਜ ਕਰੋ” ਸੀ ਇਹ ਹਥਿਆਰ ਉਹ ਹਰ ਥਾਂ ਤੇ ਵਰਤਦਾ ਆਇਆ ਸੀ ਜਦ ਉਹ ਹਿੰਦੁਸਤਾਨ ਵੜਿਆ ਤੇ ਉਹਨੂੰ ਪਤਾ ਲੱਗਾ ਕਿ ਪੂਰਾ ਹਿੰਦੁਸਤਾਨੀ ਸਮਾਜ ਈ ਵੰਡਿਆ ਹੋਇਆ ਏ ।
ਉਹਦੀ ਮੌਜ ਲੱਗ ਗਈ । ਉਹਨੂੰ ਕੰਮ ਹੋਇਆ ਹਵਾਈਆ ਲੱਭ ਗਿਆ । ਇਥੇ ਹਰ ਵੰਡ ਅੱਗੋਂ ਅਣਗਿਣਤ ਵੰਡਾਂ ਵਿਚ ਵੰਡੀ ਹੋਈ ਸੀ ਜਿਹਦੇ ਵਿਚ ਪਹਿਲੀ ਵੰਡ ਮਜ਼ਹਬ ਜਾਂ ਧਰਮ ਦੀ ਸੀ ਤੇ ਇਹ ਮਜ਼ਹਬ ਇਕ ਦੂਜੇ ਤੋਂ ਇਤਨੇ ਵੱਖਰੇ ਸਨ ਕਿ ਇਨ੍ਹਾਂ ਨੂੰ ਨਾ ਤੇ ਜੁੜਿਆ ਜਾ ਸਕਦਾ ਸੀ ਤੇ ਨਾ ਈ ਰਲ਼ ਕੇ ਬਿਠਾਇਆ ਜਾ ਸਕਦਾ ਸੀ।  ਤਾਰੀਖ਼ ਯਾਂ ਇਤਿਹਾਸ ਵਿਚ ਜਿਹੜੀਆਂ ਹਸਤੀਆਂ ਇਨ੍ਹਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਉਨ੍ਹਾਂ ਦੇ ਮਰਨ ਮਗਰੋਂ ਜੋ ਹਸ਼ਰ ਉਨ੍ਹਾਂ ਦਾ ਹੋਇਆ ਇਹਨੂੰ ਸੋਚ ਕੇ ਬੰਦੇ ਦੇ ਲੂਂ ਖੜੇ ਹੋ ਜਾਂਦੇ ਨੇਂ।  ਏਸ ਕਤਾਰ ਵਿਚ ਸਭ ਤੋਂ ਪਹਿਲਾਂ ਸੂਫ਼ੀ ਆਉਂਦੇ ਨੇਂ ।  ਬੁਲ੍ਹੇ ਸ਼ਾਹ ਦੇ ਮਰਨ ਮਗਰੋਂ ਉਹਦੀ ਲੋਥ ਕਈ ਦਿਨ ਪਈ ਰਹੀ।  ਮੌਲਵੀ ਉਹਨੂੰ ਕਾਫ਼ਰ ਕਹਿ ਕੇ ਉਹਦਾ ਜ਼ਨਾਜ਼ਾ ਪੜ੍ਹਾਉਣ ਤੋਂ ਨਾਂਹ ਕਰ ਦਿੱਤੀ ਸੀ ਤੇ ਉਹ ਬਿਨਾਂ ਜ਼ਨਾਜ਼ੇ ਦੇ ਦਫ਼ਨ ਹੋਇਆ ਪਰ ਜਦ ਲੋਕਾਂ ਬੁਲ੍ਹੇ ਨੂੰ ਮੰਨ ਲਿਆ ਤੇ ਮੌਲਵੀ ਆ ਕੇ ਉਹਦੇ ਮਜ਼ਾਰ ਤੇ ਕਬਜ਼ਾ ਕਰਲੀਆ।  ਅੱਜ ਓਥੇ ਅੱਠੇ ਪਹਿਰ ਕੁਰਆਨ ਪੜ੍ਹਿਆ ਜਾਂਦਾ ਏ ਤੇ ਉਹਦੇ ਮਜ਼ਾਰ ਦੇ ਬਾਹਰ ਹਾਜੀ ਸੱਯਦ ਅਬਦੁੱਲਾ ਸ਼ਾਹ ਬੁਖ਼ਾਰੀ ਦਾ ਵੱਡਾ ਸਾਰਾ ਬੋਰਡ ਲਾ ਦਿੱਤਾ ਗਿਆ ਏ ।  ਹੁਣ ਬੰਦਾ ਰੋਏ ਯਾਂ ਹੱਸੇ?  ਕਿੱਥੇ ਬੁਲ੍ਹੇ ਸ਼ਾਹ ਤੇ ਕਿੱਥੇ ਹਾਜੀ ਪੁਰ ਕੋਈ ਇਹ ਬੋਰਡ ਹਟਾ ਕੇ ਤੇ ਦਿਖਾਏ ।  ਸ਼ਾਹ ਹੁਸੈਨ ਨਾਲ਼ ਇਹਦੇ ਤੋਂ ਵੀ ਵੱਧ ਧੱਕਾ ਹੋਇਆ ਮੌਲਵੀ ਦਾ ਉਹਦੇ ਮਜ਼ਾਰ ਤੇ ਕਬਜ਼ਾ ਤੇ ਖ਼ੈਰ ਹੋਣਾ ਈ ਸੀ ਤੇ ਉਹਦੇ ਦਰਬਾਰ ਦੇ ਬਾਹਰ ਹਾਜੀ ਸ਼ੇਖ਼ ਹਜ਼ਰਤ ਦਾ ਬੋਰਡ ਵੀ ਲੱਗਣਾ ਸੀ ਪਰ ਉਹਦੀ ਸਾਰੀ ਜ਼ਿੰਦਗੀ ਦਾ ਮਾਸ਼ੂਕ ਤੇ ਸਾਥੀ ਮਾਧੋ ਲਾਲ਼ ਜਿਹਨੂੰ ਸ਼ਾਹ ਹੁਸੈਨ ਦੀ ਵਸੀਅਤ ਮੁਤਾਬਿਕ ਇਕੋ ਕਬਰ ਵਿਚ ਦਫ਼ਨ ਕੀਤਾ ਗਿਆ ਸੀ।  ਮੌਲਵੀ ਆ ਕੇ ਮਾਧੋ ਲਾਲ਼ ਦੀਆਂ ਹੱਡੀਆਂ ਤੇ ਕਬਰ ਚੋਂ ਬਾਹਰ ਕੱਢ ਕੇ ਸੁੱਟਣ ਵਿਚ ਤੇ ਕਾਮਯਾਬ ਨਹੀਂ ਹੋਇਆ ਪਰ ਸ਼ਾਹ ਹੁਸੈਨ ਤੇ ਮਾਧੋ ਲਾਲ਼ ਦੀ ਸਾਂਝੀ ਕਬਰ ਤੋਂ ਮਾਧੋ ਲਾਲ਼ ਦਾ ਨਾਂ ਮਿਟਾ ਦਿੱਤਾ । ਫ਼ਰ ਵਾਰੀ ਆਉਂਦੀ ਏ ਬਾਬੇ ਨਾਨਕ ਦੀ ਉਹਨੇ ਸਾਰੀ ਜ਼ਿੰਦਗੀ ਹਿੰਦੂਆਂ ਤੇ ਮੁਸਲਮਾਨਾਂ ਵਿਚਕਾਰ ਪੁਲ ਬਣਨ ਵਿਚ ਗੁਜ਼ਾਰੀ ਤੇ ਕਿਹਾ : ” ਨਾ ਹਿੰਦੂ ਨਾ ਮੁਸਲਮਾਨ”  ਉਹਦੀ ਜ਼ਿੰਦਗੀ  ਵਿਚ ਤੇ ਨਾ ਹਿੰਦੂਆਂ ਉਹਨੂੰ ਹਿੰਦੂ ਤੇ ਨਾ ਮੁਸਲਮਾਨਾਂ ਉਹਨੂੰ ਮੁਸਲਮਾਨ ਮੰਨਿਆ ਪਰ ਜਦ ਉਹ ਮੋਇਆ ਤੇ ਦੋਹਵੇਂ ਲੰਗੋਟਾ ਕਿਸ ਕੇ ਮਦਾਨ ਵਿਚ ਆ ਗਏ । ਹਿੰਦੂਆਂ ਕਿਹਾ ਉਹ ਹਿੰਦੂ ਏ ਤੇ ਮੁਸਲਮਾਨਾਂ ਕਿਹਾ ਉਹ ਮੁਸਲਮਾਨ ਏ।  ਨਾਨਕ ਦੀ ਗੱਲ : ” ਨਾ ਹਿੰਦੂ ਨਾ ਮੁਸਲਮਾਨ ” ਕਿਸੇ ਨਾ ਸੁਣੀ ਤੇ ਇਹ ਉਹਨੂੰ ਹਿੰਦੂ ਤੇ ਮੁਸਲਮਾਨ ਬਣਾ ਕੇ ਰਹੇ ਤੇ ਉਹਦੀਆਂ ਵੰਡੀਆਂ ਪਾ ਕੇ ਹਟੇ ।  ਫ਼ਰ ਉਹਦੇ ਮੰਨਣ ਵਾਲਿਆਂ ਕਿਹੜੀ ਘੱਟ ਕੀਤੀ ਉਹਨੂੰ ਜੌਂ ਵੰਡਣ ਲੱਗੇ ਅੱਜ ਤੀਕ ਉਹਦੀਆਂ ਵੰਡੀਆਂ ਪਾਈ ਜਾ ਰਹੇ ਨੇਂ ਸਿੱਖਾਂ ਦੇ ਪੁਰਾਣੇ ਫ਼ਿਰਕੇ ਜੇ ਇਕ ਪਾਸੇ ਰੱਖ ਦਿਓ ਤੇ ਬਾਬੀਆਂ ਤੇ ਸੰਤਾਂ ਸਿੱਖੀ ਦੀਆਂ ਜਿਹੜੀਆਂ ਫ਼ੈਕਟਰੀਆਂ ਲਾਈਆਂ ਹੋਈਆਂ ਨੇ ਉਨ੍ਹਾਂ ਚੋਂ ਧੜਾ ਧੜ ਸਿੱਖੀ ਦੇ ਨਵੇਂ ਤੋਂ ਨਵੇਂ ਮਾਡਲ ਬਣ ਕੇ ਬਾਹਰ ਆ ਰਹੇ ਨੇਂ।  ਇਹ ਕਾਰੋਬਾਰ ਇਨ੍ਹਾਂ ਵਧੀਆ ਏ ਕਿ ਹਰ ਰੋਜ਼ ਕੋਈ ਨਵਾਂ ਬਾਬਾ ਆ ਕੇ ਆਪਣੀ ਫ਼ੈਕਟਰੀ ਖੜੀ ਕਰ ਦਿੰਦਾ ਏ । ਜਿਥੋਂ ਤੱਕ ਬਾਬੇ ਨਾਨਕ ਦਾ ਪੁਲ ਹੋਣ ਦਾ ਤਾਅਲੁੱਕ ਸੀ ਸਿੱਖਾਂ, ਮੁਸਲਮਾਨਾਂ, ਹਿੰਦੂਆਂ ਸਭ ਨੇਂ ਰਲ਼ ਕੇ ਏਸ ਪੁਲ ਦਾ ਇਕ ਇਕ ਕਰਕੇ ਥੰਮ ਢਾਉਣਾ ਸ਼ੁਰੂ ਕੀਤਾ ਤੇ ਇਹਦਾ ਆਖ਼ਰੀ ਥੰਮ ੧੯੪੭ ਵਿਚ ਢਾ ਕੇ ਪੁਲ ਦੀ ਥਾਂ ਵਾੜ ਲਾ ਕੇ ਵਿਹਲੇ ਹੋ ਗਏ। ਅੰਗਰੇਜ਼ ਦੇਖਿਆ ਕਿ  ਅੱਗੋਂ ਹਰ ਮਜ਼ਹਬ  ਖ਼ੋਰੇ ਕਿੰਨੇ ਫ਼ਿਰਕਿਆਂ ਤੇ ਧੜਿਆਂ ਵਿਚ ਵੰਡਿਆ ਹੋਇਆ ਸੀ ਤੇ ਹਰ ਫ਼ਿਰਕਾ ਆਪਣੇ ਆਪ ਨੂੰ ਰੱਬ ਦਾ ਚਹੇਤਾ ਤੇ ਲਾਡਲਾ ਸਮਝਦਾ  ਤੇ ਦੂਜਿਆਂ ਫ਼ਿਰਕਿਆਂ ਨੂੰ ਕੁਰਾਹੇ ਪਏ ਹੋਏ ਕਾਫ਼ਰਾਂ ਤੇ ਨਾਸਤਕਾਂ ਦਾ ਟੋਲਾ ਸਮਝਦਾ ।  ਅੱਗੋਂ ਫ਼ਰ ਹਰ ਧਰਮ ਤੇ ਫ਼ਿਰਕੇ ਵਿਚ ਜਿਹਾਦ ਯਾਂ  ਧਰਮ ਯੁੱਧ ਦੀ ਕੋਈ ਨਾ ਕੋਈ ਸ਼ਕਲ ਗੁਨ੍ਹੀ ਹੋਈ ਸੀ ਤੇ ਹਰ ਮਜ਼ਹਬ ਯਾਂ ਫ਼ਿਰਕਾ ਏਸ ਜਹਾਦ ਯਾਂ ਧਰਮ ਯੁੱਧ ਤੋਂ ਆਪਣਾ ਮੁਡ ਬੰਨ੍ਹਦਾ । ਸੁੱਨੀ ਸ਼ੀਆ ਨੂੰ ਮਾਰਦਾ ਅਕਾਲੀ ਨਰੰਕਾਰੀ ਨੂੰ ਮਾਰਦਾ ਤੇ ਹਿੰਦੂ ਕਿਸੇ ਹੋਰ ਹਿੰਦੂ ਫ਼ਿਰਕੇ ਨੂੰ ਮਾਰਦਾ ਤੇ ਫ਼ਰ ਚੱਲ ਸੋ ਚੱਲ ।  ਵੰਡਾਂ ਦੀ ਇਹ ਜਾਣਕਾਰੀ ਅੰਗਰੇਜ਼ ਲਈ ਇਕ ਖ਼ਜ਼ਾਨਾ ਸੀ ਉਹਨੂੰ ਤੇ ਵੰਡਣ ਦੀ ਲੋੜ ਈ ਨਾ ਪਈ ਉਹਨੂੰ ਕੰਮ ਹੋਇਆ ਹਵਾਆ ਲੱਭ ਗਿਆ ਫ਼ਰ ਉਹਨੇ ਆਪਣੇ ਪੁਰਾਣੇ ਅਸੂਲ ਪਈ ”ਵਿੰਡੋ ਤੇ ਰਾਜ ਕਰੋ ” ਨੂੰ ਬਦਲ ਕੇ ” ਲੜਾਊ ਤੇ ਰਾਜ ਕਰੋ ” ਰੱਖ ਲਿਆ ਤੇ ਸਭ ਨੂੰ ਆਪਸ ਵਿਚ ਲੜਾਈ ਗਿਆ । ਅੰਗਰੇਜ਼ ਲਈ ਦੂਜਾ ਖ਼ਜ਼ਾਨਾ ਜ਼ਾਤਾਂ ਦੀ ਵੰਡ ਸੀ ਉਹਨੂੰ ਪਤਾ ਲੱਗਾ ਕਿ ਅਸਲ ਵਿਚ ਜ਼ਾਤਾਂ ਦਾ ਇਹ ਨਿਜ਼ਾਮ ਸਾਂਝੇ ਅਹਿਸਾਸ-ਏ-ਕਮਤਰੀ ਤੇ ਉਸਾਰਿਆ ਗਿਆ ਏ ਹਰ ਬੰਦਾ ਜੰਮਣ ਤੋਂ ਲੈ ਕੇ ਮਰਨ ਤੱਕ ਏਸ ਅਹਿਸਾਸ-ਏ-ਕਮਤਰੀ ਦੇ ਜਾਲ਼ ਵਿਚ ਫਸਿਆ ਹੋਇਆ ਏ।   ਇਹ ਨਿਜ਼ਾਮ ਹਿੰਦੂਆਂ ਬਣਾਇਆ ਸੀ ਪਰ ਬਾਕੀ ਮਜ਼ਹਬਾਂ ਦੇ ਲੋਕ ਵੀ ਏਸ ਦੇ ਪੈਰੋਕਾਰ ਹੋ ਗਏ। ਮੁਸਲਮਾਨਾਂ ਵਿਚ ਇਹ ਨਿਜ਼ਾਮ ਨਹੀਂ ਸੀ ਪਰ ਜੋ ਵੀ ਹਿੰਦੂ ਯਾਂ ਸੁੱਖ ਆਪਣੀ ਮਰਜ਼ੀ ਨਾਲ਼ ਯਾਂ ਧੱਕੇ ਨਾਲ਼ ਮੁਸਲਮਾਨ ਹੋਇਆ ਉਹ ਆਪਣੀ ਜ਼ਾਤ ਯਾਂ ਗੋਤ ਨਾਲ਼ ਚਿੰਬੜਿਆ ਰਿਹਾ ।  ਇਹ ਨਿਜ਼ਾਮ ਮਜ਼ਹਬ ਮਗਰੋਂ ਵੰਡ ਦਾ ਸਭ ਤੋਂ ਆਲਾ ਨਿਜ਼ਾਮ ਸੀ। ਇਹ ਨਿਜ਼ਾਮ ਕਿਸੇ ਬੰਦੇ ਨੂੰ ਦੂਜੇ ਬੰਦੇ ਨਾਲ਼ ਜੁੜਨ ਦਿੰਦਾ ਈ ਨਹੀਂ।   ਏਸ ਨਿਜ਼ਾਮ ਦੀ ਪਹਿਲੀ ਵੰਡ ਤੇ ਇਹ ਹੈ ਕਿ ਇਕ ਬੰਦਾ ਕਿਸੇ ਉੱਚੀ ਜ਼ਾਤ ਯਾਂ ਗੋਤ ਨਾਲ਼ ਜੁੜਿਆ ਹੋਇਆ ਏ।  ਉੱਚੀ ਜ਼ਾਤ ਵਾਲਾ ਨੀਵੀਂ ਜ਼ਾਤ ਵਾਲੇ ਨੂੰ ਇਨਸਾਨ ਈ ਮੰਨਣ ਨੂੰ ਤਿਆਰ ਨਹੀਂ ਏ ਫ਼ਰ ਉੱਚੀ ਜ਼ਾਤ ਵਾਲੇ ਦੀਆਂ ਅੱਗੋਂ ਕਈ ਜ਼ਾਤਾਂ ਤੇ ਗੋਤਾਂ ਨੇ ਜਿਵੇਂ ਸੱਯਦ ਬਾਹਮਣ ਜੱਟ ਰਾਜਪੂਤ ਗੁੱਜਰ ਵਗ਼ੈਰਾ ਵਗ਼ੈਰਾ ।  ਹੁਣ ਹਰ ਜੱਟ ਅੱਗੋਂ ਕਈ ਗੋਤਾਂ ਵਿਚ ਵੰਡਿਆ ਹੋਇਆ ਏ ਜਿਵੇਂ ਚੀਮਾ, ਚੱਠਾ, ਵਿਰਕ, ਸੰਧੂ, ਸਿੱਧੂ ਵਗ਼ੈਰਾ ਵਗ਼ੈਰਾ। ਹੁਣ ਹਰ ਗੋਤ ਦਾ ਬੰਦਾ ਦੂਜੀ ਗੋਤ ਦੇ ਬੰਦੇ ਤੋਂ ਵੀ ਆਪਣੇ ਆਪ ਨੂੰ ਉੱਚਾ ਸਮਝਦਾ ਏ।  ਏਸ ਅਹਿਸਾਸ-ਏ-ਬਰਤਰੀ ਤੇ ਹਰ ਜ਼ਾਤ ਦਾ ਯਕੀਨ ਤੇ ਵਿਸ਼ਵਾਸ਼ ਇਤਨਾ ਪੱਕਾ ਏ ਕਿ ਜੇ ਰੱਬ ਵੀ ਅਸਮਾਨ ਤੋਂ ਲਹਿ ਕੇ ਆ ਕੇ ਕਹੇ :ਪਈ ਇਹ ਗੱਲ ਗ਼ਲਤ ਏ ਮੈਂ ਸਾਰੇ ਇਨਸਾਨ ਇਕੋ ਜਿਹੇ ਬਣਾ ਕੇ ਘੱਲੇ ਨੇ। ਉਹਦੀ ਇਹ ਗੱਲ ਸੁਣ ਕੇ ਜੱਟ ਉਹਨੂੰ ਜਵਾਬ ਦੇਵੇਗਾ : ” ਤੇਰੀਆਂ ਬਾਕੀ ਸਾਰੀਆਂ ਗੱਲਾਂ ਤੇ ਠੀਕ ਨੇਂ ਪਰ ਇਹ ਗੱਲ ਗ਼ਲਤ ਏ ਰੱਬ ਹੋਵੇਂਗਾ ਤੇ ਆਪਣੇ ਘਰ ਹੋਵੇਂਗਾ ਮੈਂ ਨਹੀਂ ਮੰਨਦਾ ਤੇਰੀ ਏਸ ਗੱਲ ਨੂੰ” । ਹੁਣ ਇਹ ਨਹੀਂ ਏ ਕਿ ਇਹ ਬੰਦਾ ਆਪਣੀ ਗੋਤ ਦੇ ਬੰਦਿਆਂ ਨਾਲ਼ ਈ ਰਲ਼ ਕੇ ਬਹਿ ਜਾਵੇ।  ਨਾ ,ਨਾ  ਜੱਟ ਹੀਂ ਕਰ ਸਕਦਾ ਕਿਉਂ ਜੇ ਅੱਗੇ ਇਕ ਹੋਰ ਵੰਡ ਏ ਤੇ ਇਹ ਵੰਡ ਸਭ ਤੋਂ ਤਗੜੀ ਤੇ ਮਜ਼ਬੂਤ ਵੰਡ ਏ ।  ਇਹ ਹੈ ਸ਼ਰੀਕਾਂ ਵਾਲੀ ਵੰਡ । ਉਹਦੀ ਬਰਾਦਰੀ ਪਹਿਲੇ ਸ਼ਰੀਕ ਤੇ ਫ਼ਰ ਬਰਾਦਰੀ ਏ।  ਸਾਰੇ ਜਹਾਨ ਵਿਚ ਉਹਦਾ ਸਭ ਤੋਂ ਵੱਡਾ ਦੁਸ਼ਮਣ ਤੇ ਵਿਰੋਧੀ ਉਹਦਾ ਸ਼ਰੀਕ ਏ ਤੇ ਇਹੋ ਸ਼ਰੀਕ ਈ ਉਹਦੀ ਜ਼ਿੰਦਗੀ ਦਾ ਫ਼ੈਸਲਾ ਕਰਦਾ ਏ । ਪੰਜਾਬੀ ਜ਼ਬਾਨ ਸ਼ਰੀਕ ਨਾਲ਼ ਜੁੜੇ ਅਖਾਣਾਂ ਨਾਲ਼ ਭਰੀ ਪਈ  ਏ ” ਸ਼ਰੀਕ ਦਾ ਮੂੰਹ ਲਾਲ਼ ਦੇਖ ਕੇ ਆਪਣਾ ਮੂੰਹ ਚਪੇੜਾਂ ਨਾਲ਼ ਲਾਲ਼ ਕਰ ਲਓ” ਯਾਂ ” ਸ਼ਰੀਕ ਦੀ ਕੰਧ ਡਿੱਗੇ ਭਾਂਵੇਂ  ਆਪਣੀ ਬਾਂਹ ਥੱਲੇ ਆ ਜਾਵੇ ” ਏਸ ਗੱਲ ਨੂੰ ਏਸ ਮਿਸਾਲ ਰਾਹੀਂ ਵੀ ਖੋਲ ਕੇ ਦੱਸਿਆ ਜਾ ਸਕਦਾ ਏ ਜੇ ਇੱਕ ਸ਼ਰੀਕ ਆਪਣਾ ਕੱਚਾ ਕੋਠਾ ਢਾ ਕੇ ਪੱਕਾ ਕੋਠਾ ਪਾ ਲਏ ਤੇ ਏਸ  ਬੰਦੇ ਬੰਡ ਦਾ ਜ਼ੋਰ ਲਾਕੇ ਉਹਦੇ ਤੋਂ ਵੱਡਾ ਪੱਕਾ ਕੋਠਾ ਪਾਉਣਾ ਏ ਭਾਂਵੇਂ ਉਹਨੂੰ ਤਨ ਦੇ ਕੱਪੜੇ ਈ ਕਿਉਂ ਨਾ ਵੇਚਣੇ ਪੈਂਣ ।  ਜੇ ਸ਼ਰੀਕ ਦੇ ਮੁਕਾਬਲੇ ਵਿਚ ਇਹ ਵੱਡਾ ਕੋਠਾ ਪਾਉਣ ਵਿਚ ਨਾਕਾਮ ਹੋ ਜਾਂਦਾ ਏ  ਤੇ ਫ਼ਰ ਉਹਨੇ ਸਾਰਾ ਜ਼ੋਰ ਲਾਉਣਾ ਏ ਕਿ ਮੈਂ ਸ਼ਰੀਕ ਦਾ ਇਹ ਪੱਕਾ ਕੋਠਾ ਢਾਵਾਂ ਕਿਸ ਤਰਾਂ ।  ਆਮ ਤੌਰ ਤੇ ਸਾਡਾ ਹਰ ਬੰਦਾ ਤੇ ਖ਼ਾਸ ਤੌਰ ਤੇ ਪੰਜਾਬੀ ਜ਼ਾਤਾਂ ਗੋਤਾਂ ਦੇ ਨਿਜ਼ਾਮ ਚੋਂ ਨਿਕਲ ਈ ਨਹੀਂ ਸਕਦਾ ਉਹ ਭਾਂਵੇਂ ਕੁਝ ਵੀ ਬਣ ਜਾਵੇ ਉਹ ਹਾਰਵਰਡ ਯੂਨੀਵਰਸਿਟੀ ਦਾ ਪ੍ਰੋਫ਼ੈਸਰ ਬਣ ਜਾਵੇ  ਯਾਂ ਚੰਨ ਤੇ ਜਾ ਕੇ ਬਹਿ ਜਾਵੇ ਉਹਦੀ ਜ਼ਾਤ ਦਾ ਫੁੰਮਣ ਉਹਦੇ ਨਾਲ਼ ਈ ਲੱਗਾ ਹੋਇਆ ਏ।  ਅੰਗਰੇਜ਼ ਏਸ ਨਿਜ਼ਾਮ ਦਾ ਰੱਜ ਕੇ ਫ਼ੈਦਾ ਉਠਾਇਆ ਤੇ ਇਹਨੂਂ ਹੋਰ ਪੱਕਾ ਕੀਤਾ ਉਸ ਉੱਚੀਆਂ ਜ਼ਾਤਾਂ ਵਾਲਿਆਂ ਨੂੰ ਖ਼ਿਤਾਬ ਦਿੱਤੇ ਤੇ ਇਨ੍ਹਾਂ ਵਿਚੋਂ ਆਪਣੇ ਗੁਮਾਸ਼ਤੇ ਤੇ ਦਲਾਲ ਲੱਭ ਕੇ ਉਨ੍ਹਾਂ ਨੂੰ ਜਾਗੀਰਾਂ ਦਿੱਤੀਆਂ ਇਹਦਾ ਸਬੂਤ ਇਹ ਹੈ ਕਿ ਸਾਰੇ ਹਿੰਦੁਸਤਾਨ ਤੇ ਖ਼ਾਸ ਤੌਰ ਤੇ ਪੂਰੇ ਪੰਜਾਬ ਚੋਂ ਸਾਨੂੰ ਇਕ ਵੀ ਜਾਗੀਰਦਾਰ ਐਸਾ  ਨਹੀਂ ਲੱਭੇਗਾ ਜੋ ਨੀਵੀਂ ਜ਼ਾਤ ਦਾ ਹੋਏ।  ਪੂਰੇ ਪੰਜਾਬ ਚੋਂ ਕਿਹੜਾ ਜਾਗੀਰਦਾਰ ਮੁਸਲੀ ਏ? ਹਿੰਦੁਸਤਾਨ ਵਿਚ ਕਿਹੜਾ ਅਛੂਤ ਜਾਗੀਰਦਾਰ ਏ।  ਜਾਗੀਰਦਾਰੀ ਰਾਹੀਂ ਮੁਆਸ਼ੀ ( ਅਰਥਕ) ਨਿਜ਼ਾਮ  ਉਹਦੇ ਰਾਜ ਦਾ ਵੱਡਾ ਥੰਮ ਸੀ । ਮਜ਼੍ਹਬੀ ਤੇ ਜ਼ਾਤਾਂ ਦੀਆਂ ਵੰਡਾਂ ਮਗਰੋਂ ਸਿਆਸੀ ਵੰਡਾਂ । ਸੱਜੇ ਖੱਬੇ ਦੀ ਵੰਡ।   ਖੱਬੇ ਪਾਸੇ ਦੀ ਵੰਡ ਵਿਚੋਂ ਅੱਗੋਂ ਵੰਡਾਂ ।  ਮੁੜ ਮੁਆਸ਼ੀ (ਆਰਥਿਕ ) ਵੰਡ। ਕੋਈ ਅਮੀਰ ਏ ਕੋਈ ਗ਼ਰੀਬ ਏ ਕੋਈ ਵਿਚਕਾਰਲੇ ਤਬਕੇ ਦਾ ਏ । ਇਕ ਤਬਕੇ ਦਾ ਬੰਦਾ ਦੂਜੇ ਮਜ਼ਹਬ ਤੇ ਜ਼ਾਤ ਦੇ ਬੰਦੇ ਨਾਲ਼ ਰਲ਼ ਕਿ ਨਹੀਂ ਬਹਿੰਦਾ । ਇੱਕ ਜੱਟ ਮਜ਼ਦੂਰ ਇਕ ਕਮੀ ਮਜ਼ਦੂਰ ਨਾਲ਼ ਰਲ਼ ਕੇ ਬਹਿਣ ਨੂੰ ਤਿਆਰ ਨਹੀਂ ਏ । ਅੰਗਰੇਜ਼ ਨੂੰ ਜੇ ਕਿਸੇ ਚੀਜ਼ ਤੋਂ ਖ਼ਤਰਾ ਲਗਦਾ ਸੀ ਤੇ ਇਹ ਕੌਮਪ੍ਰਸਤੀ ਨੈਸ਼ਨਲਇਜ਼ਮ ਸੀ । ਇਹ ਖ਼ਤਰਾ ਉਹਨੂੰ ਸਭ ਤੋਂ ਵੱਧ ਪੰਜਾਬ ਤੋਂ ਸੀ। ਇਹਦਾ ਸਬੂਤ ਉਹਨੂੰ ਰਾਜਾ ਰਣਜੀਤ ਸਿੰਘ ਦੇ ਰਾਜ ਰਾਹੀਂ ਮਿਲ ਚੁੱਕਿਆ ਸੀ ਜਿਹਨੇ ਕੌਮਪ੍ਰਸਤੀ ਦੀ ਛੱਤ ਥੱਲੇ ਹਿੰਦੂ ਮੁਸਲਮਾਨ ਸੁੱਖ ਈਸਾਈ ਸਾਰੇ ਇਕੱਠੇ ਕਰ ਕੇ ਬਿਠਾ ਲਏ ਸਨ ਤੇ ਹਿੰਦੁਸਤਾਨ ਵਿਚ ਅੰਗਰੇਜ਼ਾਂ ਦੇ ਮੱਟ ਦੀ ਤਾਕਤ ਬਣ ਗਿਆ ਸੀ। ਪੰਜਾਬ ਅੰਗਰੇਜ਼ ਲਈ ਸਾਰੇ ਹਿੰਦੁਸਤਾਨ ਦੀਆਂ ਰਿਆਸਤਾਂ ਤੇ ਸੂਬਿਆਂ ਤੋਂ ਵੱਧ ਅਹਿਮ ਸੀ ।  ਉਹਦੀਆਂ ਹੋਰ ਵਜ੍ਹਾਂ ਤੋਂ ਵੱਖ ਸਭ ਤੋਂ ਅਹਿਮ ਵਜ੍ਹਾ ਪੰਜਾਬ ਦੀ ਸੋਨਾ ਉਗਲਦੀ ਧਰਤੀ ਸੀ ।  ਇਹ ਪੂਰੇ ਹਿੰਦੁਸਤਾਨ ਨੂੰ ਰੋਟੀ ਦਿੰਦਾ ਸੀ । ਹੋਰ ਫ਼ਸਲਾਂ ਤੋਂ ਵੱਖ ਅੰਗਰੇਜ਼ ਦੇ ਕੰਮ ਦੀ ਇਕ  ਵਧੀਆ ਫ਼ਸਲ ਫ਼ੌਜੀ ਵੀ ਵਾਫ਼ਰ  ਗਿਣਤੀ  ਵਿਚ ਉੱਗਦੀ ਸੀ। ਪੰਜਾਬ ਦੀ ਧਰਤੀ ਪੂਰੇ ਹਿੰਦੁਸਤਾਨ ਵਿਚੋਂ ਸਭ ਤੋਂ ਚੰਗੇ ਫ਼ੌਜੀ ਪੈਦਾ ਕਰਨ ਵਿਚ ਮਸ਼ਹੂਰ ਸੀ । ਰਾਜਾ ਰਣਜੀਤ ਸਿੰਘ ਨੇਂ ਏਸ ਫ਼ਸਲ ਦੀ ਕਾਸ਼ਤ ਲਈ ਇੱਕ ਪੂਰਾ ਨਿਜ਼ਾਮ ਬਣਾਇਆ ਹੋਇਆ ਸੀ  ਤੇ ਇਹ ਫ਼ਸਲ ਅੱਜ ਤੱਕ ਵੀ ਇਸੇ ਤਰਾਂ ਅੱਗ ਰਹੀ ਏ । ਏਸ ਤੋਂ ਵੱਖ ਪੰਜਾਬ ਜਾ ਕੇ ਚੀਨ ਤੇ ਅਫ਼ਗ਼ਾਨਿਸਤਾਨ ਦੀ ਸਰਹੱਦ ਨਾਲ਼ ਜਾ ਮਿਲਦਾ ਸੀ । ਹਿੰਦੁਸਤਾਨ ਦੀ ਪੂਰੀ ਤਾਰੀਖ਼ ਵਿਚ ਜੇ ਕਿਸੇ ਕੌਮ ਪਰਬਤ ਤੋਂ ਆਉਣ ਵਾਲੇ ਧਾੜਵੀਆਂ ਨੂੰ ਨੱਥ ਪਾਈ ਸੀ ਤੇ ਇਹ ਪੰਜਾਬੀ ਸਨ । ਅੰਗਰੇਜ਼ ਨੂੰ ਇਨ੍ਹਾਂ ਪਰਬਤੀ ਧਾੜਵੀਆਂ ਨੂੰ ਰੋਕਣ ਲਈ ਪੰਜਾਬ ਦੀ ਕੰਧ ਦੀ ਲੋੜ ਸੀ।  ਏਸ ਤੋਂ ਵੱਖ ਇਕ ਵਜ੍ਹਾ  ਸਿੰਧ ਵੀ ਸੀ। ਸਿੰਧ ਐਸਾ ਦੇਸ ਸੀ ਜਿਹਦੇ ਤੇ ਅੰਗਰੇਜ਼ਾਂ ਤੇ ਰਾਜਾ ਰਣਜੀਤ ਸਿੰਘ ਦੋਹਾਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਸਨ ਪਰ ਇਹ ਦੋਹਵੇਂ ਇਕ ਦੂਜੇ ਤੋਂ ਡਰਦੇ ਏਸ  ਤੇ ਕਬਜ਼ਾ ਕਰਨ ਦੀ ਹਿੰਮਤ ਨਹੀਂ ਸਨ ਕਰਦੇ ।  ਪੰਜਾਬ ਤੇ ਕਬਜ਼ਾ ਕਰਨ ਮਗਰੋਂ ਸਿੰਧ ਅੰਗਰੇਜ਼ਾਂ ਲਈ ਘੜੇ ਦੀ ਮੱਛੀ ਸੀ । ਏਸ ਪਾਰੋਂ ਅੰਗਰੇਜ਼ ਨਾ ਸਿਰਫ਼ ਪੰਜਾਬ ਨੂੰ ਫ਼ਤਿਹ ਕਰਨ ਲਈ ਸਭ ਤੋਂ ਵੱਧ ਜ਼ੋਰ  ਲਿਆ ਸਗੋਂ ਇਥੇ ਆਪਣੇ ਪੈਰ ਪੱਕੇ ਕਰਨ ਲਈ ਵੀ ਉਹਨੇ ਸਾਰੇ ਹਿੰਦੁਸਤਾਨ ਦੇ ਮੁਕਾਬਲੇ ਵਿਚ ਸਭ ਤੋਂ ਵੱਧ ਜ਼ੋਰ ਲਾਇਆ ।  ਏਥੇ ਪੂਰੀ ਦੁਨੀਆ ਦਾ ਸਭ ਤੋਂ ਵੱਡਾ ਨਹਿਰੀ ਨਿਜ਼ਾਮ ਬਣਾਇਆ , ਰੇਲਵੇ ਲੈਣ ਵਿਛਾਈ ਸੜਕਾਂ ਬਣਾਈਆਂ , ਟੈਲੀਫ਼ੋਨ ਸਿਸਟਮ ਲਾਇਆ ਤੇ ਖ਼ੋਰੇ ਹੋਰ ਕੀ ਕੀ ਕੀਤਾ।  ਪੰਜਾਬੀ ਕੌਮਪ੍ਰਸਤੀ ਦੇ ਖ਼ਤਰੇ ਦਾ ਪੱਕਾ ਬੰਦੋਬਸਤ ਕਰਨ ਲਈ ਉਹਨੇ ਏਸ ਨੂੰ ਮੁਢੋਂ ਮੁਕਾਉਣ ਦਾ ਮਨਸੂਬਾ ਬਣਾਇਆ ਪਈ ਨਾ ਰਵੇ ਬਾਂਸ ਤੇ ਨਾ ਵੱਜੇ ਬੈਂਸਰੀ।  ਏਸ ਮਨਸੂਬੇ ਦਾ ਪਹਿਲਾ ਹਿੱਸਾ ਪੰਜਾਬੀਆਂ ਨੂੰ ਰੱਜ ਕੇ ਅਨਪੜ੍ਹ ਤੇ ਜਾਹਲ ਬਣਾਉਣਾ ਸੀ ਤੇ ਦੂਜਾ ਹਿੱਸਾ ਉਨ੍ਹਾਂ ਦੀ ਪੰਜਾਬੀ ਪਹਿਚਾਣ ਨੂੰ ਮੁਸਤਕਿਲ ਮੁਕਾ ਕੇ ਇਕ ਐਸੀ ਕੌਮ ਬਣਾਉਣਾ ਸੀ ਜੋ ਨਾ ਇਲ ਤੇ ਨਾ ਕੱਕੜ । ਏਸ ਕੰਮ ਲਈ ਉਹਨੇ ਜ਼ਬਾਨ ਯਾਂ ਬੋਲੀ ਦਾ ਹਥਿਆਰ ਵਰਤਿਆ । ਉਹਨੇ ਪੂਰੇ ਹਿੰਦੁਸਤਾਨ ਦੀਆਂ ਸੈਂਕੜੇ ਜ਼ਬਾਨਾਂ ਵਿਚੋਂ ਖੋਜ ਕਰ ਕੇ ਐਸੀ ਜ਼ਬਾਨ ਲੱਭੀ ਜੋ ਉਹਦੇ ਲਈ ਸਭ ਤੋਂ ਵੱਧ ਕੰਮ ਦੀ ਸੀ । ਇਹ ਜ਼ਬਾਨ ਹਿੰਦੁਸਤਾਨੀ ਸੀ । ਇਹ ਜ਼ਬਾਨ ਚੁਣਨ ਦੀ ਦੀ ਵੱਡੀ ਵਜ੍ਹਾ ਇਨ੍ਹਾਂ ਇਲਾਕਿਆਂ ਦੇ ਲੋਕ ਸਨ। ਪੂਰੇ ਹਿੰਦੁਸਤਾਨ ਵਿਚੋਂ ਅੰਗਰੇਜ਼ਾਂ ਜਿਹੜੇ ਇਲਾਕੇ ਸਭ ਤੋਂ ਸੌਖੇ ਫ਼ਤਿਹ ਕੀਤੇ ਇਹ ਹਿੰਦੁਸਤਾਨੀ ਬੋਲਣ ਵਾਲੇ ਲੋਕਾਂ ਦੇ ਇਲਾਕੇ ਸਨ।  ਬਿਨਾਂ ਹਿੰਗ ਯਾਂ ਫਟਕੜੀ ਲਾਏਆਂ ਨਵਾਬ ਵਾਜਿਦ ਅਲੀ ਰਿਆਸਤ ਆਵਿਧ (ਜੋ ਅੱਜ ਯੂ.ਪੀ. ਏ ) ਨੂੰ ਥਾਲੀ ਵਿਚ ਰੱਖ ਕੇ ਅੰਗਰੇਜ਼ਾਂ ਨੂੰ ਪੇਸ਼ ਕਰ ਦਿੱਤੀ ਸਿਰਫ਼ ਇਹ ਈ ਨਹੀਂ ਸਗੋਂ ਪੂਰੇ ਹਿੰਦੁਸਤਾਨ ਚੋਂ ਜੋ ਲੋਕ ਅੰਗਰੇਜ਼ਾਂ ਦੀ ਹਕੂਮਤ ਚਲਾਉਣ ਲਈ ਉਹਦੇ ਸਭ  ਤੋਂ ਵੱਧ ਕਾਰਆਮਦ ਤੇ ਵਫ਼ਾਦਾਰ ਕਾਰਿੰਦੇ ਬਣੇ ਇਹ ਵੀ ਇਸੇ ਜ਼ਬਾਨ ਦੇ ਬੋਲਣ ਵਾਲੇ ਲੋਕ ਸਨ।   ਇਹਨੇ ਹਿੰਦੁਸਤਾਨੀ ਜ਼ਬਾਨ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਇਕ ਨੂੰ ਹਿੰਦੀ ਦਾ ਨਾਂ ਦੇਕੇ ਆਪਣੇ ਪਾਲ਼ਤੂ ਹਿੰਦੂ ਵਿਦਵਾਨਾਂ ਨੂੰ ਹੁਕਮ ਦਿੱਤਾ ਕਿ ਉਹ ਇਕ ਤੇ ਇਹਦੀ ਲਿਪੀ ਦੇਵ ਨਾਗਰੀ ਕਰ ਦੇਣ ਦੂਜਾ ਛਾਨਣੀ ਫੇਰ ਕੇ ਵਿਚੋਂ ਅਰਬੀ ਤੇ ਫ਼ਾਰਸੀ ਦੇ ਲਫ਼ਜ਼ ਕੱਢ ਕੇ ਸੰਸਕ੍ਰਿਤ ਦੇ ਲਫ਼ਜ਼ ਪਾ ਦੇਣ ਨਾਲ਼ ਏਸ ਬੋਲੀ ਨੂੰ ਹਿੰਦੂ ਧਰਮ ਨਾਲ਼ ਨੱਥੀ ਕਰ ਦੇਣ।  ਹਿੰਦੁਸਤਾਨੀ ਦਾ ਦੂਜਾ ਹਿੱਸਾ ਉਰਦੂ ਬਣ ਗਿਆ ਤੇ ਮੁਸਲਮਾਨਾਂ ਨੂੰ ਹਿਲਾ ਸ਼ੇਰੀ ਦਿੱਤੀ ਕਿ ਉਰਦੂ ਤੁਹਾਡੀ ਜ਼ਬਾਨ ਏ ਦੂਜੇ ਲਫ਼ਜ਼ਾਂ ਵਿਚ ਇਸਲਾਮ ਦੀ ਜ਼ਬਾਨ । ਉਰਦੂ ਦੇ ਵਾਧੇ ਲਈ ਉਹਨੇ ਫ਼ੋਰਟ ਵਲੀਅਮ ਕਾਲਜ ਖੋਲਿਆ ਤੇ  ਮੁਸਲਮਾਨ  ਆਲਮ ਭਰਤੀ ਕਰ ਲਏ ਜਿਹਨਾਂ ਇਹਨੂੰ ਨਸਰ ਦੀ ਜ਼ਬਾਨ ਬਣਾਂਨਾ ਸ਼ੁਰੂ ਕੀਤਾ ਫ਼ਰ ਸੱਯਦ ਅਹਿਮਦ ਖ਼ਾਂ ਨਾਲ਼ ਸੱਰ ਦੀ ਪੂਛ ਲਾਕੇ ਉਹਦੇ ਕੋਲੋਂ ਅਲੀ ਗੱੜ ਯੂਨੀਵਰਸਿਟੀ ਬਣਵਾਈ (ਇੱਕ ਤੇ ਸਾਨੂੰ ਇਨ੍ਹਾਂ ਸੱਰਾਂ ਮਾਰ ਲਿਆ ਏ। ਸੱਰ ਸੱਯਦ ਅਹਿਮਦ ਖ਼ਾਨ, ਸੱਰ ਮੁਹੰਮਦ ਇਕਬਾਲ ਤੇ ਖ਼ੋਰੇ ਹੋਰ ਕਿੰਨੇ ਕੋ ਇਹੋ ਜਿਹੇ ਸੱਰ ਨੇਂ ਜਿਹਨਾਂ ਅੰਗਰੇਜ਼ਾਂ ਕੋਲੋਂ ਸਰਾਂ ਦੀ ਪੂਛ ਲਵਾ ਕੇ ਅੰਗਰੇਜ਼ ਦੀ ਵਫ਼ਾਦਾਰੀ ਵਾਸਤੇ ਉਰਦੂ ਦੇ ਵਾਧੇ ਲਈ ਕੰਮ ਕੀਤਾ ਪਾਕਿਸਤਾਨ ਬਣਨ ਮਗਰੋਂ ਇਹ ਸੱਰ ਮੁਜਾਹਿਦ, ਗ਼ਾਜ਼ੀ , ਮੋਮਿਨ ਤੇ ਖ਼ੋਰੇ ਕੀ ਕੀ ਬਣਾ ਦਿੱਤੇ ਗੈਗ ਤੇ ਅੱਜ ਤੱਕ ਪੰਜਾਬੀਆਂ ਦੇ ਸਿਰ ਤੇ ਸਵਾਰ ਨੇਂ) । ਅਲੀਗੜ੍ਹ ਯੂਨੀਵਰਸਿਟੀ ਅਸਲ ਵਿਚ ਤੇ ਅੰਗਰੇਜ਼ੀ ਰਾਜ ਨੂੰ ਚਲਾਉਣ ਲਈ ਵਫ਼ਾਦਾਰ ਮੁਸਲਮਾਨ ਕਾਰਿੰਦੇ ਪੈਦਾ ਕਰਨ ਵਾਲੀ ਫ਼ੈਕਟਰੀ ਸੀ ।। ਜਿਹਦਾ ਮਾਟੋ  ਸੀ ਕਿ  ਮਸਲਮਾਨੋ    ਉਰਦੂ, ਅੰਗਰੇਜ਼ੀ  ਤੇ ਅੰਗਰੇਜ਼ ਦੀ ਵਫ਼ਾਦਾਰੀ ਸੁਖੁ ਤੇ ਉਹਦੇ ਵਫ਼ਾਦਾਰ ਨੌਕਰ ਭਰਤੀ ਹੋ ਜਾਇਉ । ਸਰ ਸੱਯਦ ਦੀ ਅਲੀਗੜ੍ਹ ਯੂਨੀਵਰਸਿਟੀ ਤੋਂ ਵੱਖ ਸਿਰ ਸੱਯਦ ਵਰਗੇ ਇਕ ਹੋਰ ਮੋਮਿਨ ਗ਼ਾਜ਼ੀ ਤੇ ਮੁਸਲਮਾਨਾਂ ਦੇ ਹੀਰੋ ਮੁਹੰਮਦ ਹੁਸੈਨ ਆਜ਼ਾਦ ਲਾਹੌਰ ਵਿਚ ਆ ਕੇ ਹਿੰਦੁਸਤਾਨ ਦਾ ਪਹਿਲਾ ਉਰਦੂ ਸਨਟਰ ਖੋਲਿਆ । ਅੰਗਰੇਜ਼ਾਂ ਦਾ ਫੜਾਇਆ ਹੋਇਆ ਇਹ ਝੰਡਾ ਚੁੱਕਣ ਵਾਲੇ ਸਿਰਫ਼ ਮੁਸਲਮਾਨ ਈ ਨਹੀਂ ਸਗੋਂ ਇਹਦੇ ਵਿਚ ਹਿੰਦੂ ਸਿਖ ਵੀ ਸ਼ਾਮਲ ਸਨ ਹੋਰ ਤੇ ਹੋਰ ਮਜ਼ਹਬ ਤੇ ਸਾਮਰਾਜ ਦੀ ਮੁਖ਼ਾਲਫ਼ਤ ਕਰਨ ਵਾਲੇ ਕੀਮੋਨਸਟ ਵੀ ਸ਼ਾਮਿਲ ਸਨ। ਅੰਜਮਨ ਤਰੱਕੀ ਪਸੰਦ ਮਸਨਫ਼ੀਂ ਕਿਸੇ ਤੋਂ ਭੁਲੀ ਹੋਈ ਨਹੀਂ ਏ। ਉਰਦੂ ਨੂੰ ਲੋਕਾਂ ਉਤੇ ਥੋਪਣ ਵਿਚ ਇਨ੍ਹਾਂ ਨਾਮ ਨਿਹਾਦ ਤਰੱਕੀ ਪਸੰਦ ਮੁਸੱਨਫ਼ੀਨ ਦਾ ਕਿਰਦਾਰ ਵੀ ਲੋਕ ਦੁਸ਼ਮਣ ਏ।  ਜੇ ਇਕ ਪਾਸੇ ਉਰਦੂ ਦੇ ਇਹ ਮੁਸਲਮਾਨ ਖ਼ਾਦਮ ਮੋਮਿਨ ਗ਼ਾਜ਼ੀ ਤੇ ਹੀਰੋ ਬਣੇ ਬੈਠੇ ਨੇਂ ਤੇ ਦੂਜੇ ਪਾਸੇ ਇਹ ਤਰੱਕੀ ਪਸੰਦ ਵੀ ਰੋਜ਼ੇ ਬਣ ਗਏ ਨੇਂ ਜਿਹਨਾਂ ਨੂੰ ਸਜਦਾ ਕਰਨਾ ਖੱਬੀ ਸੋਚ ਰੱਖਣ ਵਾਲੇ ਹਰ ਬੰਦੇ ਦਾ ਫ਼ਰਜ਼ ਏ । ਅੰਗਰੇਜ਼ਾਂ ਦੇ ਏਸ ਮਨਸੂਬੇ ਦੀ ਕਾਮਯਾਬੀ ਦਾ ਖੁੱਲਾ ਸਬੂਤ ਉਹ ਆਦਾਦ ਓ ਸ਼ੁਮਾਰ ਨੇਂ ਜੋ ਸਾਨੂੰ ਦੱਸਦੇ ਨੈਂ ਕਿ ੧੯੪੭ਦੀ ਵੰਡ ਤੱਕ ਪੂਰੇ ਹਿੰਦੁਸਤਾਨ  ਦੇ ਦਫ਼ਤਰੀ ਅਮਲੇ ਤੇ ਨਿੱਕੇ ਅਫ਼ਸਰਾਂ ਵਿਚ ਹਿੰਦੁਸਤਾਨੀ ਬੋਲੀ ਬੋਲਣ ਵਾਲੇ ਇਲਾਕਿਆਂ ਦੇ ਲੋਕਾਂ ਦੀ ਵੱਡੀ ਗਿਣਤੀ ਸੀ । ਪਾਕਿਸਤਾਨ ਬਣਨ ਮਗਰੋਂ ਉਰਦੂ ਬੋਲਣ ਵਾਲੇ ਇਹੋ ਈ ਲੋਕ ਦਿੱਲੀ ਤੇ ਹਿੰਦੁਸਤਾਨ ਦੇ ਦੂਜੇ ਇਲਾਕਿਆਂ ਚੋਂ ਇੰਪੋਰਟ ਕਰ ਕੇ ਪਾਕਿਸਤਾਨ ਲਿਆਂਦੇ ਗਏ ਤੇ ਇਨ੍ਹਾਂ ਪਾਕਿਸਤਾਨ ਦੀ ਹਕੂਮਤ ਦੀ  ਵਾਗਡੋਰ  ਸੰਭਾਲ਼ ਲਈ ਤੇ ਅੰਗਰੇਜ਼ ਦੀ ਵਫ਼ਾਦਾਰੀ ਨੂੰ ਕਾਇਮ ਰੱਖਦਿਆਂ ਹੋਇਆਂ  ਅੰਗਰੇਜ਼ ਦੀ ਹਰ ਪਾਲਿਸੀ ਉਸੇ ਦੀ ਊਸੇ          ਤਰਾਂ ਚਾਲੂ ਰੱਖੀ ਤੇ ਇਹ ਹਾਲੇ ਤੀਕ ਚਾਲੂ ਏ ।  ਪੰਜਾਬ ਨੂੰ ਪੱਕਾ ਕਾਬੂ ਕਰਨ ਲਈ ਇਕ ਤੇ ਅੰਗਰੇਜ਼ ਪੰਜਾਬ ਦੇ ਟੋਟੇ ਕਰ ਕੇ ਰਿਆਸਤਾਂ ਤੇ ਰਾਜਵਾੜੇ ਬਣਾ  ਦਿੱਤੇ
(ਪੰਜਾਬ ਦੇ ਪਰਬਤੀ ਹਿੱਸੇ ਜੋ ਜਾ ਕੇ ਅਫ਼ਗ਼ਾਨਿਸਤਾਨ ਤੇ ਚੀਨ ਨਾਲ਼ ਜਾ ਲਗਦੇ ਸਨ ਇਨ੍ਹਾਂ ਨੂੰ ਪੰਜਾਬ ਨਾਲੋਂ ਕੱਟ ਕੇ ਸੂਬਾ ਸਰਹੱਦ ਬਣਾ ਦਿੱਤਾ। ਕਸ਼ਮੀਰ ਜੋ ਪੰਜਾਬ ਦਾ ਹਿੱਸਾ ਸੀ ਇਹਨੂੰ ਵੀ ਪੰਜਾਬ ਨਾਲੋਂ ਕੱਟ ਦਿੱਤਾ) ਪੰਜਾਬ ਨੂੰ ਟੋਟੇ ਟੋਟੇ ਕਰਨ ਦੇ ਉਹਦੇ ਸ਼ੈਤਾਨੀ ਮਨਸੂਬੇ ਦੀ ਇਹ ਸ਼ੁਰੂਆਤਸੀ।
(ਪੰਜਾਬ ਦੇ ਪਰਬਤੀ ਹਿੱਸੇ ਜੋ ਜਾ ਕੇ ਅਫ਼ਗ਼ਾਨਿਸਤਾਨ ਤੇ ਚੀਨ ਨਾਲ਼ ਜਾ ਲਗਦੇ ਸਨ ਇਨ੍ਹਾਂ ਨੂੰ ਪੰਜਾਬ ਨਾਲੋਂ ਕੱਟ ਕੇ ਸੂਬਾ ਸਰਹੱਦ ਬਣਾ ਦਿੱਤਾ। ਕਸ਼ਮੀਰ ਜੋ ਪੰਜਾਬ ਦਾ ਹਿੱਸਾ ਸੀ ਇਹਨੂੰ ਵੀ ਪੰਜਾਬ ਨਾਲੋਂ ਕੱਟ ਦਿੱਤਾ) ਪੰਜਾਬ ਨੂੰ ਟੋਟੇ ਟੋਟੇ ਕਰਨ ਦੇ ਉਹਦੇ ਸ਼ੈਤਾਨੀ ਮਨਸੂਬੇ ਦੀ ਇਹ ਸ਼ੁਰੂਆਤ ਸੀ।     ਦੂਜਾ ਇਥੇ ਉਰਦੂ ਠੋਕ ਦਿੱਤੀ।  ਉਰਦੂ ਦੇ ਪੰਜਾਬ ਵਿਚ ਲਾਗੂ ਹੋਣ ਤੋਂ ਪਹਿਲਾਂ ਪੰਜਾਬ ਪੜ੍ਹਿਆ ਲਿਖਿਆ ਸੀ ਅੰਗਰੇਜ਼ਾਂ ਦੇ ਤਾਲੀਮੀ ਨਿਜ਼ਾਮ ਤੇ ਉਰਦੂ ਇਹ ਕਮਾਲ ਕੀਤਾ ਕਿ ਪੰਜਾਬ ਅਨਪੜ੍ਹ ਹੋ ਗਿਆ। ਇਹ ਅਨਪੜ੍ਹਤਾ ਫੈਲਾਉਣ ਵਿਚ ਜਾਗੀਰਦਾਰੀ ਦਾ ਬਹੁਤ ਵੱਡਾ ਹਿੱਸਾ ਏ ਇਹਨੇ ਹਰ ਥਾਂ ਨਵੇਂ ਸਕੂਲ ਖੋਲਣ ਦੀ ਮੁਖ਼ਾਲਫ਼ਤ ਕੀਤੀ । ਰਾਜਾ ਰਣਜੀਤ ਦੇ ਰਾਜ ਵੇਲੇ ਜੋ ਹਿੰਦੂ ਸੁੱਖ ਮੁਸਲਮਾਨ ਪਹਿਲੇ ਪੰਜਾਬੀ ਤੇ ਬਾਦ ਵਿਚ ਹਿੰਦੂ ਸੁੱਖ ਤੇ ਮੁਸਲਮਾਨ ਸਨ ਉਹ ਫ਼ਰ ਹਿੰਦੂ ਸੁੱਖ ਤੇ ਮੁਸਲਮਾਨ ਬਣ ਗਏ ਤੇ ਇਹ ਵੰਡ ਹਾਲੇ ਤੀਕ ਚਾਲੂ ਏ ਏਸ ਦੇ ਨਾਲ਼ ਅੰਗਰੇਜ਼ ਦਾ ਪੰਜਾਬ ਨੂੰ ਵੰਡ ਕੇ ਕਮਜ਼ੋਰ ਕਰਨ ਦਾ ਮਨਸੂਬਾ ਵੀ ਚਾਲੂ ਏ ੧੯੪੭ ਵਿਚ ਇਹਨੂੰ ਹਿੰਦੂ ਸੁੱਖ ਤੇ ਮੁਸਲਮਾਨ ਪੰਜਾਬ ਬਣਾ ਕੇ ਵੰਡਿਆ ਫ਼ਿਰ ਪੂਰਬੀ ਪੰਜਾਬ ਦੀ ਹਿੰਦੂ ਸੁੱਖ ਤੇ ਪੰਜਾਬੀ  ਹਿੰਦੀ  ਦੇ ਨਾਂ  ਤੇ ਤਿੰਨ ਟੋਟੇ ਕੀਤੇ । ਪੱਛਮੀ ਪੰਜਾਬ  ਵਿਚ  ਇਹਦੇ  ਹੋਰ ਟੋਟੇ  ਕਰਨ ਦੀ ਤਿਆਰੀ  ਹੋ ਰਹੀ ਏ  ਪੰਜਾਬੀ ਜ਼ਬਾਨ ਦੀ ਇਕ ਸ਼ਾਖ਼  ਮੁਲਤਾਨੀ  (ਜਿਹਨੂੰ ਸਰਾਇਕੀ ਦਾ ਨਾਂ  ਦੇ ਦਿੱਤਾ ਗਿਆ ਏ ) ਨੂੰ  ਇਕ ਵੱਖਰੀ ਜ਼ਬਾਨ ਬਣਾਕੇ ਨਵਾਂ ਸੂਬਾ ਸਰਾਈਕਸਤਾਨ ਬਣਾਇਆ ਜਾਵੇਗਾ । ਹਨ ਅੱਗੋਂ  ਇਹ ਨਾਮ ਨਿਹਾਦ  ਵੱਖਰੀ ਬੋਲੀ ਸਰਾਇਕੀ  ਵੀ ਇਕ ਨਹੀਂ ਏ  ਇਹਦੀਆਂ ਅੱਗੋਂ ਕਈ ਬੋਲੀਆਂ ਨੇਂ। ਹੁਣ  ਜੇ  ਸੂਬਾ ਸਾਈਕਸਤਾਨ  ਦੀ ਬੁਨਿਆਦ  ਸਰਾਇਕੀ ਮੰਨ ਲਈ ਜਾਵੇ ਤੇ ਫ਼ਰ ਸਰਾਇਕੀ ਦੀਆਂ ਅੱਗੋਂ ਬੋਲੀਆਂ ਦੀ ਬੁਨਿਆਦ ਉੱਤੇ   ਏਸ ਸੂਬੇ ਦੇ ਵੀ   ਕਈ  ਸੂਬੇ ਬਣਾਉਣੇ ਪੈਂਣ  ਗੇ ਹੋਰ ਤੇ ਹੋਰ ਮੁਲਤਾਨ ਸ਼ਹਿਰ ਵਿਚ ਵੀ ਇਕ ਮੁਲਤਾਨੀ ਨਹੀਂ ਬੋਲੀ ਜਾਂਦੀ  ਇਹਦੇ ਵੀ ਅੱਗੋਂ ਕਈ ਰੰਗ ਨੇਂ  ਫ਼ਰ  ਇੰਜ ਮੁਲਤਾਨ ਸ਼ਹਿਰ ਨੂੰ ਵੀ ਕਈ ਸੂਬਿਆਂ ਵਿਚ ਵੰਡਣਾ ਪਵੇਗਾ।  ਕੱਲ੍ਹ ਜੇ ਕੋਈ  ਪੋਠੋਹਾਰੀ ਬੋਲੀ ਨੂੰ ਵੱਖਰੀ ਜ਼ਬਾਨ ਕਹਿ ਕੇ ਸੂਬਾ ਪੋਠੋਆਰ ਦੀ ਗੱਲ ਕਰਦਾ ਏ  ਤੇ ਇਹਦਾ ਹਾਲ ਵੀ ਸਰਾਇਕੀ ਵਾਂਗੂੰ ਏ। ਪਿੰਡੀ ਸ਼ਹਿਰ ਦੀ ਹੋਰ  ਪੋਠੋਹਾਰੀ ਏ ਤੇ ਆਸੇ ਪਾਸੇ ਦੇ ਇਲਾਕਿਆਂ ਦੀਆਂ ਹੋਰ  ਪੋਠੋਹਾਰੀਆਂ ਨੇਂ । ਕੱਲ੍ਹ  ਜੇ ਕੋਈ ਜਾਂਗਲ਼ੀ   ਨੂੰ ਵੱਖਰੀ ਬੋਲੀ  ਕਹਿ ਕੇ  ਸੂਬਾ ਬਾਰਾਂ  ਦੀ ਮੰਗ ਕਰਦਾ ਏ  ਤੇ  ਬਾਰਾਂ ਵਿਚ ਬੋਲੀ ਜਾਣ ਵਾਲੀ ਜਾਂਗਲ਼ੀ ਬੋਲੀ ਦੇ ਘੱਟੋ ਘੱਟ ਦਸ ਲਹਿਜੇ ਨੇਂ ਝੰਗ ਦੀ ਹੋਰ ਜਾਂਗਲ਼ੀ ਏ  ਫ਼ੈਸਲਾਬਾਦ ਦੀ ਹੋਰ ਸਾਹੀਵਾਲ ਦੀ ਹੋਰ  ਸ਼ੇਖ਼ੋ ਪੁਰ  ਦੀ ਹੋਰ ਹਾਵਲ ਨਗਰ ਦੀ ਹੋਰ ਫ਼ਿਰ ਇੰਜ ਬਾਰਾਂ ਦੇ ਦਸ ਸੂਬੇ ਬਨਾਣੈ ਪੈਣਗੇ ਇਹੋ ਹਾਲ ਜਹਲਮੀ  ਦਾ ਏ  ਓਥੇ ਵੀ  ਕਈ  ਸੂਬੇ ਬਣਨਗੇ। ਇਕ ਪੁਰਾਣੀ ਕਹਾਵਤ ਏ ਕਿ  ਪੰਜਾਬ  ਵਿਚ ਹਰ ਸੱਤਵੀਂ ਕੋਹ ਤੇ  ਬੋਲੀ  ਬਦਲ ਜਾਂਦੀ ਏ  ਫ਼ਰ  ਏਸ ਹਿਸਾਬ  ਨਾਲ਼ ਏਸ ਬਦਕਿਸਮਤ ਪੰਜਾਬ ਨੂੰ   ਹਰ ਸੱਤਵੀਂ ਕੋਹ ਦੇ  ਮਗਰੋਂ ਇਕ ਨਵੀਂ ਜ਼ਬਾਨ ਤੇ  ਇਕ ਨਵੀਂ ਸੂਬੇ ਵਿਚ ਵੰਡ ਦਿੱਤਾ ਜਾਵੇ । ਇਹ  ਸਭ  ਕੁਝ  ਕਿਉਂ ਏ? ਵੰਡ ਮਗਰੋਂ ਭਾਂਵੇਂ ਅੰਗਰੇਜ਼ ਇਥੋਂ ਚਲਾ ਗਿਆ ਪਰ ਪਿੱਛੇ ਆਪਣਾ ਬਸਤੀ  ਵਾਦੀ  ਦਾ ਨਿਜ਼ਾਮ ਤੇ ਆਪਣੇ ਚੇਲੇ  ਚਾਂਟੇ ਛੱਡ ਗਿਆ ਹਿੰਦੁਸਤਾਨ  ਵਿਚ ਅੰਗਰੇਜ਼ ਦੀ ਥਾਂ ਸਿਆਸਤਦਾਨਾਂ ਲੈ ਲਈ ਤੇ ਪਾਕਿਸਤਾਨ ਵਿਚ ਅੰਗਰੇਜ਼ ਦੀ ਗੱਦੀ ਤੇ ਫ਼ੌਜ ਆ ਕੇ ਬਹਿ ਗਈ। ਹਿੰਦੁਸਤਾਨ ਵਿਚ ਸਿਆਸਤਦਾਨਾਂ ਲੋਕਾਂ ਦੇ ਡਰ ਤੋਂ ਏਸ ਨਿਜ਼ਾਮ ਵਿਚ ਕੁਝ ਤਬਦੀਲੀਆਂ ਕੀਤੀਆਂ ਪਰ ਪਾਕਿਸਤਾਨ ਵਿਚ ਫ਼ੌਜ ਨੂੰ  ਲੋਕਾਂ  ਦਾ  ਡਰ ਨਹੀਂ ਸੀ ਤੇ ਉਨ੍ਹਾਂ ਅੰਗਰੇਜ਼ ਦਾ ਬਸਤੀਵਾਦੀ ਤੇ ਸਾਮਰਾਜੀ ਨਿਜ਼ਾਮ ਇੰਜ ਦਾ ਇੰਜ ਈ ਰਹਿਣ ਦਿੱਤਾ ਉਹੋ ਜਾਗੀਰਦਾਰੀ ਨਿਜ਼ਾਮ ਉਹੋ ਅਦਾਲਤੀ ਨਿਜ਼ਾਮ ਉਹੋ ਪੜ੍ਹਾਈ ਦਾ ਨਿਜ਼ਾਮ। ਉਰਦੂ ਵਿਚ ਲਿਖੀਆਂ ਸਕੂਲਾਂ ਕਾਲਜਾਂ ਦੀਆਂ ਸਿਲੇਬਸ ਦੀਆਂ ਕਿਤਾਬਾਂ  ਵਿਚ ਹਾਲੇ ਤੀਕ ਵੰਡ ਤੋਂ ਪਹਿਲਾਂ ਅੰਗਰੇਜ਼ਾਂ  ਦੇ ਬਣਾਏ  ਸਿਲੇਬਸ ਦੇ ਹਿੱਸੇ  ਮੌਜੂਦ  ਨੇਂ ।  ਧਾੜਵੀ ਹੀਰੋ ਤੇ  ਦੇਸ ਪਿਆਰੇ ਕਾਫ਼ਰ ਤੇ ਗ਼ਦਾਰ। ਸਿਕੰਦਰ-ਏ-ਆਜ਼ਮ  ਮਹਾਨ ਤੇ ਰਾਜਾ  ਪੋਰਸ ਝੁਡੂ। ਅੰਗਰੇਜ਼ ਹੀਰੋ ਤੇ ਰਾਜਾ ਰਣਜੀਤ ਸਿੰਘ  ਕਾਫ਼ਰ,ਅਨਪੜ੍ਹ,  ਕਾਂਣਾਂ  ਤੇ ਬੇਵਕੂਫ਼ ।  ਅੱਜ ਦੀਆਂ ਇਹ ਕਿਤਾਬਾਂ ਅੰਗਰੇਜ਼ਾਂ ਮੁਸਲਮਾਨਾਂ , ਯੂ.ਪੀ. ਦੇ  ਆਲਮਾਂ  ਤੇ ਫ਼ੌਜ ਦੇ ਹੀਰੋਆਂ ਦੇ ਕਸੀਦਿਆਂ ਨਾਲ਼ ਭਰੀਆਂ ਹੋਈਆਂ  ਨੇਂ । ਸਭ ਤੋਂ ਅਹਿਮ ਗੱਲ ਇਹ ਹੈ ਕਿ ਪੰਜਾਬ ਦਾ ਪੱਕਾ ਮੱਕੂ ਠੱਪਣ ਲਈ ਅੰਗਰੇਜ਼ ਜੋ ਮਨਸੂਬਾ ਬਣਾ ਕੇ ਚਾਲੂ ਕੀਤਾ ਸੀ ਇਹ ਬਿਲਕੁਲ ਇਸੇ ਤਰਾਂ ਚਾਲੂ ਏ ਪਾਕਿਸਤਾਨ ਵਿਚ ਭਾਂਵੇਂ ਫ਼ੌਜੀ ਹਕੂਮਤ ਹੋਵੇ ਜਾਂ ਚਾਰ ਦਿਨ ਦੀ  ਪ੍ਰਾਹੁਣੀ  ਸਿਵਲ ਹਕੂਮਤ ਹੋਏ ਉਹ ਪੂਰੀ ਵਫ਼ਾਦਾਰੀ ਨਾਲ਼ ਏਸ ਮਨਸੂਬੇ ਤੇ ਅਮਲ ਕਰਦੀ ਏ ਤੇ ਕਰ ਰਹੀ ਏ ।   ਸਿਵਲ ਹਕੂਮਤ ਦੇ ਸਿਲਸਿਲੇ ਵਿਚ ਇਕ ਦਿਲਚਸਪ ਗੱਲ ਏ । ਪੰਜਾਬ ਤੋਂ ਵੱਖ  ਹਰ ਸੂਬੇ ਦਾ  ਲੀਡਰ  ਆਪਣੇ ਲੋਕਾਂ ਨਾਲ਼  ਇਸ ਸੂਬੇ ਦੀ ਬੋਲੀ ਵਿਚ ਗੱਲ ਕਰਦਾ ਏ।   ਚੋਣਾਂ ਵਿਚ  ਉਹ ਏਸ ਸੂਬੇ  ਦੀ ਬੋਲੀ ਵਿਚ ਤਕਰੀਰ ਕਰਦਾ । ਹੋਰ ਤੇ ਹੋਰ ਭੁੱਟੋ ਵਰਗਾ ਕੌਮੀ ਲੀਡਰ   ਵੀ ਸਿੰਧ ਵਿਚ ਜਾ ਕੇ ਸੰਧੀਆਂ ਨਾਲ਼ ਸਿੰਧੀ ਵਿਚ ਗੱਲ ਕਰਦਾ ਸੀ ਪਰ ਅੱਜ ਤੱਕ  ਕਿਸੇ ਪੰਜਾਬੀ ਲੀਡਰ ਨਾ ਤੇ ਲੋਕਾਂ ਨਾਲ਼ ਪੰਜਾਬੀ ਵਿਚ ਗੱਲ ਕੀਤੀ ਏ ਤੇ ਨਾ  ਈ ਕਦੇ  ਕੋਈ ਤਕਰੀਰ  ਪੰਜਾਬੀ ਵਿਚ ਕੀਤੀ ਏ। ਮੈਂ ਕਈ ਵਾਰ ਸੋਚਦਾ ਹਾਂ ਕਿ ਅੰਗਰੇਜ਼ ਖ਼ੁਦ  ਵੀ ਏਸ ਗੱਲ ਤੇ ਹੈਰਾਨ ਹੁੰਦਾ ਹੋਵੇਗਾ ਕਿ ਇਤਨੇ ਸਾਲਾਂ ਵਿਚ ਸਭ ਕੁਝ ਬਦਲ ਗਿਆ।  ਉਹ ਹਿੰਦੁਸਤਾਨ  ਛੱਡ ਆਇਆ  ਉਹਦੀ ਸਲਤਨਤ  ਦਾ ਸੂਰਜ ਡੁੱਬਣ ਲੱਗ ਪਿਆ । ਅਜ਼ੀਮ  (ਮਹਾਨ ) ਬਰਤਾਂਨੀਆ  ਯੂਰਪ ਦੇ ਇਕ  ਨਿੱਕੇ  ਜਿਹੇ ਜੱਜ਼ੀਰੇ ਵਿਚ ਸੁੰਗੜ ਗਿਆ ਪਰ ਪੰਜਾਬ ਤੋਂ ਇੰਤਕਾਮ ਲੈਂਣ ਤੇ ਇਹਨੂੰ ਵੰਡ ਕੇ  ਮਾਰਨ ਦਾ  ਉਹਦਾ  ਮਨਸੂਬਾ   ਹਾਲੇ ਤੀਕ ਚਾਲੂ ਏ । ਭਾਰਤੀ ਹਿੰਦੂ ਪੰਜਾਬੀ ਆਪਣੇ ਆਪ ਨੂੰ ਪੰਜਾਬੀ ਨਹੀਂ ਮੰਨਦਾ ਉਹ ਭਾਰਤੀ ਏ ਉਹਦੀ ਬੋਲੀ ਹਿੰਦੀ ਏ ਤੇ ਪਾਕਿਸਤਾਨੀ ਪੰਜਾਬੀ ਵੀ ਆਪਣੇ ਆਪ ਨੂੰ ਪੰਜਾਬੀ ਨਹੀਂ ਮੰਨਦਾ ਉਹ ਪਾਕਿਸਤਾਨੀ ਏ ਤੇ ਉਹਦੀ ਜ਼ਬਾਨ ਉਰਦੂ ਏ । ਪਾਕਿਸਤਾਨੀ ਪੰਜਾਬ ਵਿਚ  ਪੰਜਾਬੀ ਦਾ ਪੰਜਾਬ ਤੇ ਪੰਜਾਬੀ ਜ਼ਬਾਨ ਬਾਰੇ ਜੋ ਰਵਈਆ ਏ ਏਸ ਬਾਰੇ  ਮੈਂ ਡਾਕਟਰ ਜ਼ਾਹਿਦਾ ਬੁਖ਼ਾਰੀ  ਜੋ ਮੈਡੀਕਲ ਸਾਇੰਸ ਵਿਚ ਸਾਂਇਸਦਾਨ ਨੇਂ  ਉਨ੍ਹਾਂ ਦੀਆਂ  ਕੁਝ ਦਿਲਚਸਪ ਗੱਲਾਂ ਮੈਂ ਤੁਹਾਡੇ ਨਾਲ਼ ਸਾਂਝੀਆਂ ਕਰਨਾ ਚਾਹਵਾਂ  ਗਾ: ਦਰਅਸਲ ਅਸੀਂ ਇਕ ਪੰਜਾਬੀ ਬਾਲ ਊਤੇ ਇਕ  ਓਪਰੀ  ਤੇ ਗ਼ੈਰ ਮੁਲਕੀ  ਜ਼ਬਾਨ ਉਰਦੂ ਨੂੰ ਜਬਰੀ ਥੋਪ ਕੇ  ਉਹਦੇ  ਮੰਨਣ  ਤੇ ਯਕੀਨ ਕਰਨ ਦੇ ਨਿਜ਼ਾਮ ਨੂੰ ਭੰਬਲਭੂਸੇ ਤੇ ਭੁਲੇਖੇ ਵਿਚ ਪਾ ਦਿੰਦੇ ਹਾਂ ।  ਉਹਦੀ ਮਾਂ ਨੇ ਉਹਦੀ  ਜੋ ਪਰਵਰਿਸ਼  ਕੀਤੀ ਤੇ ਜੋ ਕੁਝ ਹੋਰ  ਉਹਨੂੰ ਸਿਖਾਇਆ  ਅਸੀਂ  ਉਹਨੂੰ ਮਜਬੂਰ ਕਰਦੇ ਹਾਂ ਕਿ ਉਹ ਇਹਨੂੰ ਰੱਦ ਕਰ ਦੇਵੇ। ਏਸ ਤੋਂ  ਵੱਖ  ਅਸੀਂ ਉਹਦੇ ਕੋਲੋਂ ਉਹਦਾ ਬਚਪਨ ਤੇ ਪਾਕਿਸਤਾਨ ਵਿਚ ਉਹਦਾ ਮੁਸਤਕਬਿਲ ਵੀ ਖੋਹ ਲੈਂਦੇ ਹਾਂ।  ਪਾਕਿਸਤਾਨ ਦੇ ਲੋਕ ਇਕ ਅਜਿਹੇ ਮਸਨੂਈ ਤੇ ਜਾਲ੍ਹੀ  ਅੰਦਾਜ਼ ਦੀ ਜ਼ਿੰਦਗੀ ਗੁਜ਼ਾਰ ਰਹੇ ਨੇਂ  ਜਿਹਦੀ ਬੁਨਿਆਦ  ਝੂਠ ਤੇ ਬਦ ਉਨਵਾਨੀ(ਭ੍ਰਿਸ਼ਟਾਚਾਰ)  ਤੇ ਏ ।   ਲੋਕਾਂ ਨੂੰ ਪੂਰੀ ਈਮਾਨਦਾਰੀ ਤੇ ਸਿਦਕ  ਨਾਲ਼  ਆਪਣੀਆਂ ਜੜਾਂ ਨਾਲ਼  ਜੁੜਨਾ ਪਵੇਗਾ ।  ਉਨ੍ਹਾਂ ਨੂੰ ਆਪਣੀ ਮਾਂ ,  ਮਾਂ ਬੋਲੀ  ਤੇ ਜਨਮ ਧਰਤੀ   ਨੂੰ ਇੱਜ਼ਤ ਤੇ ਮਾਣ ਦੇਣਾ ਪਵੇਗਾ , ਇਹਦੇ ਬਿਨਾਂ ਨਾ ਤੇ ਉਹ ਸਹੀ ਮੁਸਲਮਾਨ ਬਣ ਸਕਦੇ ਨੇ ਤੇ ਨਾ ਈ ਸੱਚੇ ਤੇ ਈਮਾਨਦਾਰ ਇਨਸਾਨ।  ਝੂਠ,  ਬਦ ਉਨਵਾਂਨੀ  ਤੇ ਬੇ ਇਮਾਨੀ ਦੀ ਬਿਮਾਰੀ  ਦੇ ਜਰਾਸੀਮ  ਉਦੋਂ ਤੱਕ ਨਹੀਂ ਮੁੱਕ ਸਕਦੇ ਜਦੋਂ ਤੱਕ ਕੇ  ਇਕ ਪੰਜਾਬੀ ਆਪਣੀਆਂ ਜੜਾਂ ਤੋਂ ਮੁਨਕਰ ਹੁੰਦਾ ਰਹੇਗਾ ।  ਜਦੋਂ ਅਸੀਂ ਜ਼ਬਾਨਾਂ ਦੇ ਇਲਮ ਤੇ  ਤਾਅੱਸੁਬ ( ਕਟੜਪਨ)  ਦੀ ਗੱਲ ਕਰਦੇ ਹਾਂ ਤੇ  ਇਹ ਜ਼ਬਾਨਾਂ ਦਾ ਇਲਮ ਨਹੀਂ ਏ ਸਗੋਂ ਇਹ ਤਾਅਸੁਬ  ( ਕਟੜਪਨ) ਵਿਚ ਰੰਗਿਆ ਹੋਇਆ ਇਲਮ ਏ  ਜੋ ਲੋਕਾਂ ਨੂੰ ਏਸ ਗੱਲ ਤੇ ਮਜਬੂਰ ਕਰਦਾ ਏ ਕਿ ਉਹ ਆਪਣੀ ਮਾਂ ਬੋਲੀ ਨੂੰ ਇਕ ਬੇਕਾਰ ਤੇ ਨਖਿੱਦ ਬੋਲੀ ਸਮਝ  ਕੇ  ਛੱਡ ਦੇਣ  ਤੇ   ਇਕ ਓਪਰੀ ਬੋਲੀ ਨੂੰ ਨਾ ਸਿਰਫ਼  ਪੜ੍ਹਾਈ ਲੁਕਾਈ ਦੀ ਬੋਲੀ ਬਣਾਉਣ  ਸਗੋਂ ਇਹਨੂੰ ਆਪਣੀ ਮਾਂ   ਬੋਲੀ ਬਣਾ ਲੇਨ।  ਇਹ ਇਨਸਾਨੀ ਤਾਰੀਖ਼ ਦੀ  ਇਨਸਾਨੀ ਹੱਕਾਂ ਦੀ ਸਭ ਤੋਂ  ਭੈੜੀ ਉਲੰਘਣਾ ਏ ।  ਇਹ ਉਹ ਹਰਬਾ   ਏ ਜੋ ਅਮਰੀਕੀਆਂ ਕਾਲੇ ਅਫ਼ਰੀਕੀਆਂ ਤੇ  ਰੇਡ ਇਨਡੀਂਅਨ ਨੂੰ ਕਮਤਰ  ਮਹਿਸੂਸ ਕਰਾਉਣ  ਤੇ ਪੱਕੇ ਗ਼ੁਲਾਮ ਬਣਾਉਣ ਲਈ ਵਰਤਿਆ। ਏਸ ਹਰਬੇ ਰਾਹੀਂ ਕਾਮਯਾਬੀ ਨਾਲ਼  ਇਕ ਪੰਜਾਬੀ ਨੂੰ ਅਹਿਸਾਸ ਕਮਤਰੀ  ਦਾ ਸ਼ਿਕਾਰ  ਤੇ ਗ਼ੁਲਾਮ  ਬਣਾਏ  ਜਾਣ  ਦੇ ਸਲਸਸਲੇ  ਵਿਚ ਡਾਕਟਰ ਜ਼ਾਹਿਦਾ ਬੁਖ਼ਾਰੀ ਇਕ ਹੋਰ ਮਿਸਾਲ ਦਿੰਦੀ ਏ  : ਭਾਂਵੇਂ ਕਿਸੇ ਦੀ ਮਾਂ ਕਿਹੋ  ਜਿਹੀ ਈ  ਕਿਉਂ ਨਾ ਹੋਵੇ ਜੇ ਕੋਈ ਉਹਨੂੰ ਗਾਹਲ  ਕੱਢੇਗਾ ਤੇ   ਉਹਦਾ ਪੁਤਰ ਏਸ ਬੰਦੇ ਦਾ ਸਿਰ ਪਾੜ ਦੇਵੇਗਾ ।   ਮਾਂ ਬੋਲੀ ਵੀ ਮਾਂ ਹੁੰਦੀ ਏ ।  ਪਾਕਿਸਤਾਨੀ ਪੰਜਾਬੀ  ਦੀ ਏਸ ਮਾਂ ਨੂੰ ਸਾਰਾ ਦਿਨ ਗਾਹਲਾਂ ਪੈਂਦੀਆਂ ਨੇ ਤੇ ਇਹ ਪੰਜਾਬੀ ਗਾਹਲਾਂ ਕੱਢਣ ਵਾਲਿਆਂ ਦਾ ਸਿਰ ਪਾੜਨ ਦੀ ਥਾਂ ਸ਼ਰਮ ਤੇ ਅਹਿਸਾਸ ਕਮਤਰੀ ਨਾਲ਼  ਲੁਕਦਾ ਫਿਰਦਾ ਏ ਤੇ  ਸਾਰਾ ਜ਼ੋਰ ਲਾ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਏ ਕਿ ਇਹ  ਮੇਰੀ ਮਾਂ ਈ ਨਹੀਂ। ਏਸ ਸਿਲਸਿਲੇ ਵਿਚ ਮੈਨੂੰ ਆਪਣੇ ਇਕ ਸਰਦਾਰ ਦੋਸਤ ਦੀਆਂ ਗੱਲਾਂ ਯਾਦ ਆਉਂਦੀਆਂ ਨੈਂ  ਜੋ ਕਈ ਵਾਰ ਪੱਛਮੀ ਪੰਜਾਬ ਆਇਆ ਤੇ ਲਾਹੌਰ ਵਿਚ ਲੋਕਾਂ ਨੂੰ ਉਰਦੂ ਦਾ ਬੁਖ਼ਾਰ ਚੜ੍ਹਿਆ ਦੇਖ  ਕੇ ਉਹਨੇ ਕਿਹਾ :  ਪਾਕਿਸਤਾਨੀ ਪੰਜਾਬੀ ਕਮਲੇ ਨੇਂ  ਜੇ ਇਨ੍ਹਾਂ ਨੂੰ ਭਈਏ ਬਣਨ ਦਾ ਏਨਾ ਈ ਸ਼ੌਕ ਏ ਤੇ ਇਹ ਯੂ.ਪੀ., ਬਿਹਾਰ ਜਾ ਕੇ ਰਹਿਣ ।  ਜੇ ਬੰਦਾ ਇਨ੍ਹਾਂ ਨੂੰ ਜ਼ਬਰਦਸਤੀ  ਫੜ  ਕੇ ਯੂ.ਪੀ.,  ਬਹਾਰ ਲੈ ਜਾਵੇ ਤੇ  ਓਥੇ ਭੁੱਖ , ਪਸਮਾਂਦਗੀ  ਤੇ ਅਨਪੜ੍ਹਤਾ ਦੇਖ  ਕੇ ਇਹ ਦੂਜੇ ਦਿਨ ਈ ਬਾਂ  ਬਾਂ ਕਰਨ ਲੱਗ ਪੈਣਗੇ  ਪਈ ਅਸੀਂ ਯੂਰਪ ਵਰਗੇ ਪੰਜਾਬ ਨੂੰ ਛੱਡ ਕੇ ਅਫ਼ਰੀਕਾ ਵਰਗੇ ਦੇਸ ਵਿਚ ਕਿਉਂ  ਰਹੀਏ । ਅਸੀਂ  ਪੂਰਬੀ ਪੰਜਾਬ ਵਿਚ ਯੂ.ਪੀ. ਤੇ ਬਿਹਾਰ ਦੇ ਭਈਏ ਨੂੰ ਨੌਕਰ ਰੱਖਿਆ ਹੋਇਆ ਤੇ ਉਹ ਪੰਜਾਬ ਆ ਕੇ ਉਰਦੂ ਛੱਡ ਕੇ ਪੰਜਾਬੀ ਸਿੱਖਦਾ ਏ। ਪੱਛਮੀ  ਪੰਜਾਬ  ਦਾ ਪੰਜਾਬੀ ਆਪਣੇ ਘਰ ਵਿਚ ਬਹਿ ਕੇ ਭਈਏ ਦੇ ਥੱਲੇ ਲੱਗਾ ਹੋਇਆ ਏ  ਤੇ  ਮੁਫ਼ਤ ਵਿਚ  ਉਹਦੀਆਂ ਜੁੱਤੀਆਂ ਚੱਟ ਰਿਹਾ ਏ ਤੇ ਪੰਜਾਬੀ ਛੱਡ ਕੇ ਉਰਦੂ ਬੋਲਦਾ ਏ  ।ਜਿਥੋਂ ਤੀਕ ਪਾਕਿਸਤਾਨੀ ਪੰਜਾਬੀ ਦੀ ਪੰਜਾਬੀਅਤ ਦਾ ਤਾਅਲੁੱਕ ਏ  ਪੰਜਾਬੀਅਤ  ਉਹਦੇ ਲਈ ਦੂਜਾ ਹੱਵੂਆ ਏ  ਉਹ ਪੰਜਾਬੀ ਹੈ ਈ ਨਹੀਂ ਉਹ ਪਾਕਿਸਤਾਨੀ ਏ ਤੇ ਉਹਦੀ ਪਾਕਿਸਤਾਨੀਅਤ ਦੀ ਬੁਨਿਆਦ  ਦੋ ਗੱਲਾਂ ਤੇ ਏ । ਪਹਿਲੀ ਗੱਲ  ਇਹ ਹੈ ਕਿ ਕਸ਼ਮੀਰ ਪਾਕਿਸਤਾਨ ਦਾ  ਹਿੱਸਾ ਏ  ਤੇ ਉਹਨੇ ਕਸ਼ਮੀਰ ਫ਼ਤਿਹ ਕਰ ਕੇ  ਰਹਿਣਾ ਏ  ਉਹ ਇਹਨੂੰ ਇਸਲਾਮ ਨਾਲ਼ ਜੋੜ ਕੇ ਜੇਹਾਦ ਬਣਾ ਦਿੰਦਾ  ਜੇ ਉਹਨੂੰ ਆਖਿਆ ਜਾਵੇ ਕਿ ਕਸ਼ਮੀਰ ਨੂੰ ਪਾਕਿਸਤਾਨ ਦਾ ਹਿੱਸਾ ਬਨਾਣ  ਦੀ  ਇਕ ਹੋਰ ਦਲੀਲ ਵੀ ਏ ਕਿ ਅੰਗਰੇਜ਼ਾਂ ਦੇ ਪੰਜਾਬ ਤੇ ਕਬਜ਼ਾ  ਕਰਨ ਵੇਲੇ ਕਸ਼ਮੀਰ ਪੰਜਾਬ ਦਾ ਹਿੱਸਾ ਸੀ ਇੰਜ ਪੰਜਾਬ ਰਾਹੀਂ  ਇਹਦੀ ਮੰਗ ਕਰ ਕੇ ਇਹਨੂੰ ਪਾਕਿਸਤਾਨ ਦਾ  ਹਿੱਸਾ ਬਣਾਇਆ ਜਾ ਸਕਦਾ ਏ  ਉਹ ਏਸ ਪਾਸੇ ਆਉਂਦਾ ਈ ਨਹੀਂ  ਕਿਉਂ ਜੇ ਇਹਦੇ ਵਿਚ ਪੰਜਾਬ ਦਾ ਨਾਂ ਆਉਂਦਾ ਏ ਤੇ ਉਹ ਪੰਜਾਬੀ ਹੈ ਈ ਨਹੀਂ। ਉਹਦੀ ਪਾਕਿਸਤਾਨੀਅਤ ਦਾ ਦੂਜਾ ਥੰਮ  ਦਿੱਲੀ ਤੇ ਝੰਡਾ ਲਾਉਣਾ ਏ ।  ਉਹਦੀ  ਵਜ੍ਹਾ  ਇਹ ਹੈ ਕਿ  ਸਾਰੇ ਹਿੰਦੁਸਤਾਨ  ਦੇ ਮੁਸਲਮਾਨਾਂ ,  ਬੰਗਲਾ ਦੇਸ਼, ਕਸ਼ਮੀਰ , ਸਿੰਧ, ਬਲੋਚਿਸਤਾਨ, ਤੇ ਸਰਹੱਦ  ਦੇ ਮੁਸੱਲਮਾਨਾਂ ਦੇ ਉਲਟ ਪਾਕਿਸਤਾਨੀ ਪੰਜਾਬੀ ਆਪਣੇ ਆਪ ਨੂੰ  ਹਿੰਦੁਸਤਾਨ ਤੇ ਰਾਜ ਕਰਨ ਵਾਲੇ ਮੁਸਲਮਾਨ ਬਾਦਸ਼ਾਹਾਂ ਦਾ  ਵਾਰਸ  ਸਮੱਝਦਾ ਏ । ਏਸ ਤੋਂ ਵੱਖ ਪਾਕਿਸਤਾਨੀਅਤ ਵਿਚ ਉਹਨੂੰ ਕੋਈ ਦਿਲਚਸਪੀ ਨਹੀਂ। ਪਾਕਿਸਤਾਨ ਇਕ ਅਸਲੀ ਜਮਹੂਰੀ ਤੇ ਤਰੱਕੀ ਯਾਫ਼ਤਾ ਮੁਲਕ ਬਣ ਕੇ ਦੁਨੀਆ ਦੇ ਅੱਗੋ ਮੁਲਕਾਂ ਦੀ ਸਫ਼ ਵਿਚ ਖਲੋਵੇ ਇਹ ਉਹਦਾ ਨਾ ਖ਼ਾਬ ਏ ਤੇ ਨਾ ਈ  ਏਸ ਗੱਲ ਨਾਲ਼ ਉਹਨੂੰ ਕੋਈ ਵਾਸਤਾ ਏ  । ਹੁਣ ਪਾਕਿਸਤਾਨੀ ਪੰਜਾਬੀ ਦੀ ਇਹ ਹਾਲਤ ਏ ਕਿ ਪੰਜਾਬ ਨੂੰ ਭਾਂਵੇਂ ਲਿਜਾ ਕੇ ਪੱਥਰ ਦੇ ਜ਼ਮਾਨੇ ਵਿਚ ਰੱਖ ਦਿੱਤਾ ਜਾਵੇ ਯਾਂ ਅ ਯਹਨੋਂ ਤੋੜ ਕੇ ਇਹਦੇ ਦਸ ਸੂਬੇ ਬਣਾਕੇ ਇਹਦਾ ਨਾਂ ਪੰਜਾਬ ਦੀ ਥਾਂ ਯੂ.ਪੀ. ਰੱਖ ਦਿੱਤਾ ਜਾਵੇ ਤੇ ਪਾਕਿਸਤਾਨੀ ਪੰਜਾਬੀ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ.
ਨੋਟ :  ਜੇ ਤੁਹਾਨੂੰ ਇਹ ਲੇਖ ਚੰਗਾ ਲੱਗਾ ਯਾਂ ਮਾੜਾ ਲੱਗਾ ਦੋਨਾਂ ਸੂਰਤਾਂ ਵਿਚ ਮਿਹਰਬਾਨੀ ਕਰ ਕੇ ਆਪਣੇ ਖ਼ਿਆਲ ਜ਼ਰੂਰ ਲਿਖ ਕੇ ਜਾਨਾ

3 comments:

gurinder said...

That does not explain why Punjabi was not the official language in Ranjit Singh's courts and darbar. Was he aslo conspiring againt Punjab even before British took over?

gurinder said...

that does not explain why Punjabi was not the official language in Ranjit Singh's Court/durbar. What he also trying to conspire?

jagmohan said...

Thought-provoking write up. I subscribe to the views to a great extent. In this side of undivided Punjab there had been conscious efforts to replace the words and phrases from Arabic and Persian with similar ones from Sanskrit. A hidden purpose behind the establishment of Punjabi University had been greater integration and dependence of Punjabi with Sanskrit. May be Government wanted to break common bonds between two Punjabs one of which was sweet Punjabizuban of Pre-partition era

Jagmohan Singh