Friday, February 11, 2011

ਮਾਮਲਾ ਪਟਿਆਲਾ ਹਾਊਸ ਦਾ

ਨਵੰਬਰ-1984 ਦੀਆਂ ਘਟਨਾਵਾਂ ਦੇ ਇਨਸਾਫ਼ ਵਿੱਚ ਲਗਾਤਾਰ ਹੋ ਰਹੀ ਦੇਰੀ ਵਿਰੁਧ ਰੋਸ ਪ੍ਰਗਟ ਕਰਨ ਦੇ ਮੰਤਵ ਨਾਲ ਕੇਂਦਰੀ ਮੰਤਰੀ ਉੱਤੇ ਜੁੱਤੀ ਸੁੱਟਣ ਮਗਰੋਂ ਚਰਚਾ ਵਿੱਚ ਆਏ ਪੱਤਰਕਾਰ ਜਰਨੈਲ ਸਿੰਘ ਨੇ ਕਿਹਾ ਹੈ,"ਖਾਲਸਾ ਜੀ, ਚਰਚਾ ਹੈ ਕਿ ਰਲੀਜ਼  ਹੋਣ ਜਾ ਰਹੀ ਫਿਲਮ "ਪਟਿਆਲਾ ਹਾਊਸ " ਵਿੱਚ ਅਕਸ਼ਯ ਕੁਮਾਰ ਨੇ ਐਸੇ ਸਿਖ ਦੀ ਭੂਮਿਕਾ ਨਿਭਾਈ ਹੈ ਜਿਸ ਵਿੱਚ ਓਹ ਕ੍ਰਿਕਟਰ   ਬਣਾਂ ਲਈ ਕੇਸ ਕਤਲ ਕਰਵਾ ਦਿੰਦਾ ਹੈ. ਅੱਜ ਤੱਕ ਕਿਸੇ ਪੰਡਤ ਨੂੰ  ਮਜਬੂਰ ਹੋ ਕੇ ਜਨੇਊ ਉਤਾਰਦੇ, ਕ੍ਰਿਸਚਿਅਨ ਨੂੰ  ਕ੍ਰਾਸ ਉਤਾਰਦੇ ਯਾ ਮੁਸਲਿਮ ਔਰਤ ਨੂੰ  ਬੁਰਕਾ ਯਾ ਨਮਾਜ਼ੀ ਟੋਪੀ ਲਾਹੁੰਦੇ ਨਹੀਂ ਦੇਖਿਆ ??? ਫਿਲਮ  ਦੇ ਡਾਇਰੈਕਟਰ  ਨਿਖਿਲ ਅਡਵਾਨੀ ਨੂੰ ਮੋਬਾਈਲ ਫੋਨ ਨੰਬਰ  098215-03332 ਤੇ ਐਸ ਐਮ ਐਸ  ਭੇਜ ਕੇ ਆਪਣੀਆਂ  ਜ਼ਖਮੀ ਭਾਵਨਾਵਾਂ ਦੱਸੋ. ਕਾਬਿਲੇ ਜ਼ਿਕਰ ਹੈ ਕਿ ਇਸ ਫਿਲਮ ਨੂੰ ਸਫਲ ਬਣਾਉਣ ਲਈ ਪ੍ਰਚਾਰ ਮੁਹਿੰਮ ਵੀ ਜ਼ੋਰਾਂ ਤੇ ਹੈ.ਤੁਸੀਂ ਇਸ ਬਾਰੇ ਜੋ ਵੀ ਸੋਚਦੇ ਹੋ...ਉਸ ਬਾਰੇ ਜ਼ਰੂਰ ਕੁਝ ਕਹੋ. ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ. ਇਸ ਫਿਲਮ ਵਿੱਚ ਅਕਸ਼ੈ ਕੁਮਾਰ ਦੇ ਨਾਲ ਅਨੁਸ਼ਕਾ ਸ਼ਰਮਾ, ਰਿਸ਼ੀ ਕਪੂਰ, ਡਿੰਪਲ ਕਪਾਡੀਆ ਅਤੇ ਅਰਮਾਨ ਕਿਰਮਾਨੀ ਵੀ ਕੰਮ ਕਰ ਰਹੇ ਹਨ. ਕਰੀਬ 21 ਕਰੋੜ ਰੁਪੈ ਵਿੱਚ ਬਣੀ ਇਹ ਫਿਲਮ 11 ਫਰਵਰੀ ਨੂੰ ਰਲੀਜ਼ ਹੋ ਰਹੀ ਹੈ. ਇਸਦੇ ਨਿਰਮਾਤਾਵਾਂ ਵਿੱਚ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ ਅਤੇ ਟਵਿੰਕਲ ਖੰਨਾ ਵੀ ਸ਼ਾਮਿਲ ਹਨ.-ਰੈਕਟਰ ਕਥੂਰੀਆ