Tuesday, February 08, 2011

ਫੇਸਬੁਕ ਤੇ ਸਾਈਬਰ ਅਟੈਕ ?

ਇੰਟਰਨੈਟ ਦੀ ਦੁਨੀਆ ਵਿੱਚ ਇੱਕ ਬਹੁਤ ਹੀ ਚਿੰਤਾਜਨਕ ਗੱਲ ਦੱਸੀ ਹੈ ਮਨਜੋਤ ਸਿੰਘ ਨੇ. ਉਹਨਾਂ ਦੱਸਿਆ ਹੈ ਕਿ ਫੇਸਬੁੱਕ ਦੇ ਢਾਈ ਲੱਖ ਮੈਂਬਰਾਂ ਦੇ ਪ੍ਰੋਫਾਈਲਸ ਤੇ ਫੋਟੋਆਂ ਚੋਰੀ ਹੋ ਗਏ ਹਨ.ਉਹਨਾਂ ਨੇ ਡੇਟ ਲਾਈਨ ਲੰਦਨ ਦੇ ਹਵਾਲੇ ਨਾਲ 6 ਫਰਵਰੀ ਨੂੰ ਜਾਰੀ ਹੋਈ ਇੱਕ ਖਬਰ ਦੇ ਹਵਾਲੇ ਨਾਲ ਦੱਸਿਆ ਹੈ ਕਿ ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁਕ ਦੇ ਢਾਈ ਲੱਖ ਮੈਂਬਰਾਂ ਦੀ ਜਾਣਕਾਰੀ ਕਿਸੇ ਸਿਰਫਿਰੇ ਨੇ ਇੱਕ ਡੇਟਿੰਗ ਵੈਬਸਾਈਟ ‘ਤੇ ਪਾ ਦਿੱਤੀ, ਜਿਸ ਦੇ ਬਾਅਦ ਇਨ੍ਹਾਂ ਮੈਂਬਰਾਂ ਦੀਆਂ ਤਸਵੀਰਾਂ ਅਤੇ ਡਿਟੇਲਸ ਇਸ ਸਾਈਟ ‘ਤੇ ਆਉਣ ਲੱਗੀਆਂ. ਇਹ ਖਬਰ ਪੀ ਟੀ ਐਨ ਮੀਡੀਆ ਦੇ ਹਵਾਲੇ ਨਾਲ ਦਿੱਤੀ ਗਈ ਹੈ. ਇਸ ਵਿੱਚ ਦਿੱਤੇ ਗਏ ਵੇਰਵੇ ਮੁਤਾਬਿਕ ਬੀਤੇ ਸ਼ਨੀਵਾਰ ਲਵਲੀ ਫੇਸਿਜ ਡਾਟ ਕਾਮ ਨਾਮਕ ਵੈਬਸਾਈਟ ‘ਤੇ ਢਾਈ ਲੱਖ ਲੋਕਾਂ ਦੇ ਨਾਮ, ਲੋਕੇਸ਼ਨਸ, ਫੋਟੋਆਂ ਅਤੇ ਪ੍ਰੋਫਾਈਲਸ ਆਉਣ ਦੇ ਬਾਅਦ ਫੇਸਬੁਕ ਨੈਟਵਰਕਿੰਗ ਸਾਈਟ ਨੇ ਮਾਮਲੇ ਦੀ ਜਾਂਚ ਕਰਾਉਣ ਦਾ ਫੈਸਲਾ ਕੀਤਾ ਹੈ. ਫੇਸਬੁੱਕ ਦੇ ਬੁਲਾਰੇ ਮੁਤਾਬਕ ਇਸ ਨੂੰ ਅਸੀਂ ਸਾਈਬਰ ਅਟੈਕ ਹੀ ਕਹਾਂਗੇ, ਕਿਉਂਕਿ ਇਹ ਬਿਨਾ ਜਾਣਕਾਰੀ ਅਤੇ ਇਜਾਜ਼ਤ ਦੇ ਕੀਤਾ ਗਿਆ ਹੈ. ਇਸ ਵੈਬਸਾਈਟ ਦੇ ਪਿੱਛੇ ਇੱਕ ਮੀਡੀਆ ਆਰਟਿਸਟ ਪਾਓਲੋ ਸਿਰੀਓ, ਇੱਕ ਮੀਡੀਆ ਕ੍ਰਿਟਿਕ ਅਲੈਗਜੈਂਡਰੋ ਲਿਊਡੋਵਿਕ ਅਤੇ ਨੇਰੁਲ ਮੈਗਜ਼ੀਨ ਦੇ ਐਡੀਟਰ ਚੀਫ ਦਾ ਹੱਥ ਹੈ. ਇਹ ਸਾਰਾ ਮਾਮਲਾ ਕੀ ਹੈ ਅਤੇ ਇਸ ਸਬੰਧ ਵਿੱਚ ਕਿਸ ਕਿਸ ਦੇ ਖਿਲਾਫ਼ ਕੁਝ ਹੁੰਦਾ ਹੈ ਜਾਂ ਨਹੀਂ ਇਸਦਾ ਪਤਾ ਤਾਂ ਆਉਣ ਵਾਲੇ ਸਮੇਂ ਵਿੱਚ ਹੀ ਲੱਗੇਗਾ ਪਰ ਫਿਲਹਾਲ ਫੇਸਬੁਕ ਦੇ ਕਈ ਮੈਂਬਰ ਇਸ ਗੱਲ ਨੂੰ ਲਈ ਕੇ ਚਿੰਤਾਤੁਰ ਹਨ. --ਰੈਕਟਰ ਕਥੂਰੀਆ

No comments: