Sunday, February 06, 2011

ਪਾਸ਼ ਦੇ ਸ਼ਬਦ ਅੱਜ ਵੀ ਪੂਰੀ ਤਰਾਂ ਸਾਰਥਕ ਅਤੇ ਪ੍ਰਾਸੰਗਿਕ


ਜ਼ਿੰਦਗੀ ਜੀਣਾ ਸਾਡਾ ਅਧਿਕਾਰ ਹੈ. ਜਾਨ ਬਚਾਉਣ ਲਈ ਕੇਤਾ ਗਿਆ ਪਾਪ ਵੀ ਕਈ ਮਾਮਲਿਆਂ ਵਿੱਚ ਪੁੰਨ ਹੀ ਗਿਣਿਆ ਜਾਂਦਾ ਹੈ. ਇਸ ਸਭ ਕੁਝ ਦੇ ਬਾਵਜੂਦ ਕੁਝ ਵਿਅਕਤੀ ਆਪਣੇ ਵਿਚਾਰਾਂ ਨੂੰ ਛੱਡਣ ਦੀ ਬਜਾਏ ਆਪਣੀ ਜਾਨ ਦੀ ਕੁਰਬਾਨੀ ਨੂੰ ਵਧੇਰੇ ਸਹੀ ਸਮਝਦੇ ਹਨ. ਓਹ੍ਹ ਹਸ ਹਸ ਕੇ ਫਾਂਸੀ ਦੇ ਰੱਸੇ ਨੂੰ ਚੁੰਮ ਲੈਂਦੇ ਹਨ ਜਾਂ ਹਸਦਿਆ ਹਸਦਿਆਂ ਬੰਦੂਕਾਂ ਅਤੇ ਤੋਪਾਂ ਅੱਗੇ ਖੜੋ ਜਾਂਦੇ ਨੇ. ਜਿਹਨਾਂ ਵਿਚਾਰਾਂ ਦੀ ਖਾਤਿਰ ਕਿਸੇ ਕੋਲੋਂ ਜੀਣ ਦਾ ਅਧਿਕਾਰ ਖੋਹਿਆ ਜਾਂਦਾ ਹੈ ਉਹਨਾਂ ਵਿਚਾਰਾਂ ਦੇ ਸਮਰਥਕ ਹਮੇਸ਼ਾਂ ਹੀ ਇਸ ਕੁਰਬਾਨੀ ਨੂੰ ਯਾਦ ਰਖਦੇ ਹਨ. ਏਸੇ ਲਈ ਹੀ ਕਿਹਾ ਜਾਂਦਾ ਹੈ ਕਿ ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ਹੈ.  ਜ਼ਿੰਦਗੀ ਦੀ ਕੁਰਬਾਨੀ ਤੋਂ ਬਾਅਦ ਉਹਨਾਂ ਦੀ ਜਿਸਮਾਨੀ ਗੈਰ ਮੌਜੂਦਗੀ ਵਿੱਚ ਸ਼ਹੀਦ ਹਮੇਸ਼ਾ ਵਧੇਰੇ ਮਜ਼ਬੂਤੀ ਨਾਲ ਪ੍ਰਗਟ ਹੋਏ ਹੁੰਦੇ ਮਹਿਸੂਸ ਹੁੰਦੇ ਹਨ.ਉਹਨਾਂ ਦੇ ਵਿਚਾਰ ਜ਼ਿਆਦਾ ਜੋਰ ਪਕੜਦੇ ਹਨ. ਇਹ ਕੁਦਰਤ ਦਾ ਇੱਕ ਅੱਟਲ ਅਸੂਲ ਵੀ ਹੈ. ਇਹੀ ਕਾਰਣ ਹੈ ਆਮ ਤੌਰ ਤੇ ਸ਼ਹੀਦਾਂ ਦੀ ਸ਼ਹਾਦਤ ਨੂੰ ਰੋਲਣ ਲਈ ਉਹਨਾਂ ਦੇ ਵਿਚਾਰਾਂ ਨੂੰ ਲੁਕਾਇਆ ਜਾਂਦਾ ਹੈ. ਜੇਕਰ ਵਿਚਾਰਾਂ ਨੂੰ ਨਾ ਲੁਕਾਇਆ ਜਾ ਸਕੇ ਤਾਂ ਉਹਨਾਂ ਨੂੰ ਪ੍ਰਦੂਸ਼ਿਤ ਕੀਤਾ ਜਾਂਦਾ ਹੈ. ਉਹਨਾਂ ਦੀ ਸ਼ਹਾਦਤ ਦੇ ਕਾਰਨਾਂ ਨੂੰ ਭੰਬਲਭੂਸੇ ਵਿੱਚ ਪਾ ਕੇ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾਂਦੀਆਂ ਹਨ. ਇਹ ਕੁਝ ਹਮੇਸ਼ਾਂ ਹੁੰਦਾ ਆਇਆ ਹੈ ਅਤੇ ਹੁਣ ਵੀ ਜਾਰੀ ਹੈ. ਅਸਲ ਵਿੱਚ ਸਾਜ਼ਿਸ਼ਾਂ ਉਸ ਮਨੋਵਿਗਿਆਨਿਕ ਜੰਗ ਦਾ ਹਿੱਸਾ ਹੁੰਦੀਆਂ ਹਨ ਜਿਸ ਨਾਲ ਲੋਕਾਂ ਦੇ ਦਿਲ ਦਿਮਾਗ ਵਿੱਚ ਘਰ ਕਰ ਚੁੱਕੇ ਸ਼ਹੀਦ ਨੂੰ ਇੱਕ ਵਾਰ ਫਿਰ ਕਤਲ ਕਰਨ ਦੀਆਂ ਨਾਕਾਮ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ.ਕਦੇ ਇਹ ਸਾਜ਼ਿਸ਼ਾਂ ਜਬਰ ਨਾਲ ਸਿਰੇ ਚੜਾਈਆਂ ਜਾਂਦੀਆਂ ਹਨ ਅਤੇ ਕਦੇ ਕਿਸੇ ਮਿਠਾਸ ਦੀ ਪਰਤ ਚੜ੍ਹਾ ਕੇ. ਇਹ ਕੁਝ ਤਕਰੀਬਨ ਹਰ ਵਿਚਾਰ ਦੇ ਸ਼ਹੀਦਾਂ ਨਾਲ ਹੋਇਆ. 
ਅੱਜ ਇਸ ਵਾਰ ਦੀ ਪੋਸਟ ਵਿੱਚ ਅਸੀਂ ਗੱਲ ਕਰ ਰਹੇ ਹਾਂ ਆਪਣੇ ਸਮਿਆਂ ਦੇ ਮਹਾਨ ਸ਼ਾਇਰ ਪਾਸ਼ ਦੀ ਜਿਸ ਦੇ ਸ਼ਬਦ ਅੱਜ ਵੀ ਪੂਰੀ ਤਰਾਂ ਸਾਰਥਕ ਅਤੇ ਪ੍ਰਾਸੰਗਿਕ ਹਨ. ਹੁਣ ਇਸ ਬਾਰੇ ਨਵੀਂ ਬਹਿਸ ਛਿੜੀ ਹੈ ਫੇਸਬੁਕ ਤੇ ਪੋਸਟ ਕੀਤੀ ਗਈ ਇੱਕ ਤਸਵੀਰ ਤੋਂ. ਇਹ ਤਸਵੀਰ ਸੀ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਦੀ. ਇਸ ਫੋਟੋ ਦੇ ਥੱਲੇ ਕੈਪਸ਼ਨ ਵੱਜੋਂ ਲਿਖਿਆ ਸੀ :ਦਰਵੇਸ਼ ਕਵੀ .......ਫੱਕਰ ਇਨਸਾਨ ...ਪ੍ਰੋ : ਹਰਿੰਦਰ ਸਿੰਘ ਮਹਿਬੂਬ ਇਸ ਤੋਂ ਬਾਅਦ ਆਪਣੇ ਹੀ ਪਹਿਲੇ ਕੋਮੈੰਟ ਵਿੱਚ ਸੱਚੋ ਸੱਚ ਨੇ ਸਵਰਗੀ ਸ਼ਾਇਰ ਪ੍ਰੋ : ਮਹਿਬੂਬ
ਦੀਆਂ ਦੋ ਸਤਰਾਂ ਦੇ ਕੇ ਕਿਹਾ ਸੀ..: ਸੁਫਨਾ ਪਾਕ ਬਾਜ਼ ਦਾ ਮੇਰਾ ਇਹ ਅਰਦਾਸ ਪਿਆਸੀ,
ਆਖਿਰ ਲਸ਼ਕਰ ਆਉਣਗੇ ਦੂਰੋਂ ਪੁਰੀ ਆਨੰਦ ਦੇ ਵਾਸੀ
ਅਸਲ ਵਿੱਚ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਲਈ ਸਿੱਖ ਹਲਕਿਆਂ ਵਿੱਚ ਅਥਾਹ ਸਤਿਕਾਰ ਹੈ. ਇਸ ਸਤਿਕਾਰ ਦਾ ਕਾਰਣ ਵੀ ਇਹੀ ਕੀ ਉਹਨਾਂ ਆਪਣੀ ਕਾਵਿ ਉਡਾਰੀਆ ਸਮੇਂ ਸਿੱਖ ਪੰਥ ਨਾਲ ਹੋਏ ਬੀਤੇ ਨੂੰ ਵੀ ਪੂਰੀ ਤਰ੍ਹਾਂ ਜੋੜ ਕੇ ਪੇਸ਼ ਕੀਤਾ. ਪਰ ਲੋਕ ਰਾਜ ਹੁਰਾਂ ਨੇ ਆਖ ਦਿੱਤਾ ਕਿ ਮੈਨੂੰ ਮਾਫ਼ ਕਰਿਓ, ਜੇਹੜਾ ਬੰਦਾ ਪਾਸ਼ ਦੇ ਕਾਤਲਾਂ ਦੇ ਹੱਕ ਵਿਚ ਦਲੀਲਾਂ ਪੇਸ਼ ਕਰ ਸਕਦਾ ਹੈ, ਓਹ ਮੇਰੀ ਨਜ਼ਰ ਵਿਚ ਨਾ ਦਰਵੇਸ਼ ਕਵੀ ਹੋ ਸਕਦਾ ਤੇ ਨਾ ਫੱਕਰ ਇਨਸਾਨ !
ਚਰਨਜੀਤ ਚੰਨੀ ਨੇ ਵੀ ਕਿਹਾ ਮੈਂ ਉਸ ਇਨਸਾਨ ਨੂੰ ਲਾਈਕ ਨੀ ਕਰਦੀ ਜੋ ਪਾਸ਼ ਦੇ ਕਾਤਲਾਂ ਦੇ ਹੱਕ ਵਿੱਚ ਗੱਲ ਕਰੇ...ਏਸ ਤੇ ਤਸਵੀਰ ਪੋਸਟ ਕਰਨ ਵਾਲੇ ਸੱਚੋ ਸੱਚ ਨੇ ਸਪਸ਼ਟ ਕੀਤਾ ਕਿ ਪ੍ਰੋ ਸਾਹਿਬ ਪਾਸ਼ ਦੇ ਕਾਤਿਲ ਨਹੀਂ ਸਨ ..............ਉਹ ਇਕ ਵੀਚਾਰਧਰਾ ਦੇ ਪ੍ਰਪੱਕ ਲਿਖਾਰੀ ਸਨ .........ਪਾਸ਼ ਦੇ ਕਤਲ ਸਬੰਧੀ ਅੱਗੇ ਵੀ ਕਾਫੀ ਵਾਰ ਵੀਚਾਰ ਚਰਚਾ ਹੋ ਚੁਕੀ ਹੈ ........ਪਾਸ਼ ਦੀਆਂ ਲਿਖਤਾਂ ਅਤੇ ਉਸਦੇ ਕਰਮ ਵਿਚ ਬਹੁਤ ਡੂੰਘਾ ਪਾੜਾ ਹੈ| ਇਸਤੇ ਮਹਾਨ ਵਿਦਵਾਨ ਹਰਜਿੰਦਰ ਸਿੰਘ ਦਿਲਗੀਰ ਨੇ ਲੋਕ ਰਾਜ ਤੇ ਇੱਕ ਪਾਸੜ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਭਈ ਲੋਕ  ਰਾਜ ਪਾਸ਼ ਨੂੰ   ਹੇਰੋ ਸਮਝ ਕੇ ਵਰਸ਼ਿਪ ਕਰਦਾ ਹੈ; ਮੈਂ ਸਮਝਦਾ ਹਾਂ ਕੇ ਹਰ ਨੁਕਤੇ ਨੂੰ ਤਰਕ ਅਤੇ ਦਲੀਲ ਦੀ ਜ਼ੱਦ ਹੇਠ ਰਖਣਾ  ਚਾਹੀਦਾ  ਹੈ. ਪਾਸ਼ ਨੂੰ ਲੋਕ ਰਾਜ ਕਿੰਨਾ ਜਾਂਦਾ ਹੈ ਪਤਾ ਨਹੀਂ ਪਰ ਮੈਨੂੰ ਯਕੀਨ ਹੈ ਕੇ ਮੈਂ ਪਾਸ਼ ਨੂੰ ਬਹੁਤ ਚੰਗੀ ਤਰਾਂ ਜਾਣਦਾ ਹਾਂ; ਅਸੀਂ  ਬਹੁਤ ਸ਼ਾਮਾਂ ਇਕਠਿਆਂ ਬਿਤਾਈਆਂ ਸੰਨ. ਮੇਹਬੂਬ ਇਕ ਗ੍ਰੇਟ ਪੋਇਟ ਸੀ ਪਰ ਹਿਸਟਰੀ ਤੇ ਉਸ ਦੀ ਪਕੜ ਕਮਜ਼ੋਰ ਸੀ.ਇਸਤੇ ਲੋਕ ਰਾਜ ਨੇ ਵੀ ਸਪਸ਼ਟ ਕੀਤਾ ਕਿ ਦਿਲਗੀਰ ਜੀ, ਮੈਂ ਪਾਸ਼ ਨੂ ਬਹੁਤ ਚੰਗੀ ਤਰਾਂ ਜਾਣਦਾ ਹਾਂ!
ਪਰ 'Partial hair' ਦਾ ਕੀ ਮਤਲਬ ਹੈ? ਕੀ ਤੁਸੀਂ ਹਰ ਕਿਸੇ ਨੂ ਇਸ ਤਰਾਂ ਦੇ ਵਿਸ਼ੇਸ਼ਣਾਂ ਨਾਲ ਸੰਬੋਧਨ ਕਰਦੇ ਹੋ?
ਹਰਜਿੰਦਰ ਸਿੰਘ ਦਿਲਗੀਰ ਨੇ ਇਸਨੂੰ ਸਪੈਲਿੰਗਾਂ ਦੀ ਗਲਤੀ ਦੱਸਿਆ ਅਤੇ ਇੱਕ ਸ਼ਿਅਰ ਦਾ ਹਵਾਲਾ ਵੀ ਦਿੱਤਾ.


ਨੁਕਤੇ ਕੇ ਇਕ ਫੇਰ ਨੇ ਮਹਿਰਮ ਕੋ ਮੁਜਰਿਮ ਕਰ ਦੀਆ.
ਹਮ ਵਫ਼ਾ ਲਿਖਤੇ ਰਹੇ ਓਰ ਵੋ ਦਫ਼ਾ ਪੜ੍ਹਤੇ ਰਹੇ.

ਇਸ ਗੱਲ ਨੂੰ Lok Raj ਹੁਰਾਂ ਨੇ ਵੀ ਮੰਨਿਆ ਅਤੇ ਕਿਹਾ ਕਿ ਹਾਂ ਜੀ, ਬਹੁਤ ਵੱਡੀ ਸਮੱਸਿਆ ਹੈ ਇਹ ਖਾਸ ਕਰ ਕੇ ਜਦੋਂ ਅਸੀਂ ਰੋਮਨ ਅਖਰਾਂ 'ਚ ਪੰਜਾਬੀ ਲਿਖਦੇ ਹਾਂ ਇਸੇ ਲਈ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਗੁਰਮੁਖੀ 'ਚ ਲਿਖਾਂ ਜਿੰਨਾ ਹੋ ਸਕੇ!ਭੁੱਲ-ਚੁੱਕ ਮਾਫ਼.

ਏਥੋਂ ਤੀਕ ਇਹ ਬਹਿਸ ਬੜੀ ਸੰਤੁਲਿਤ ਜਿਹੀ ਜਾ ਰਹੀ ਸੀ. ਇਸ ਤੋਂ ਬਾਦ ਕੀ ਹੋਇਆ ਲਓ ਦੇਖੋ ਚਰਨਜੀਤ ਸਿੰਘ  ਤੇਜਾ ਜੀ ਦੀ ਟਿੱਪਣੀ. ਉਹਨਾਂ ਕਿਹਾ...,"ਜਿਨੀ ਕਮਾਲ ਪਾਸ ਦੀ ਕਵਿਤਾ ਸੀ ਉਨ੍ਹਾਂ ਹੀ ਘਟੀਆ ਉਹ ਆਪ ਸੀ । ਉਸ ਦੇ  ਮਿਤਰਾਂ ਨੇ ਰਜਿੰਦਰ ਰਾਹੀ ਨੁੰ ਦੱਸਿਆ ਕਿ ਜਨਾਨੀ ਉਸ ਦੀ ਕਮਜੋਰੀ ਸੀ । ਜਿਨਾਂ ਦਿਨਾਂ 'ਚ ਪਾਸ਼ ਮਰਿਆ ਉਨ੍ਹਾਂ ਦਿਨਾਂ 'ਚ ਹਲਕਾਅ ਨਾਲ ਕੁੱਤਾਂ ਵੀ ਮਰ ਜਾਂਦਾ ਸੀ ਤਾਂ ਖਾਲਿਸਤਾਨੀਆਂ ਦੇ ਨਾਂ ਲਗਦਾ ਸੀ । ਪਾਸ਼ ਦੇ ਕਤਲ ਪਿਛੇ ਵੀ ਉਸ ਦਾ ਕੋਈ ਯਰਾਨਾ ਹੀ ਸੀ, ਪੁਰਾਣੀ ਕਿੜ ਸੀ ਕਿਸੇ ਦੀ । ਹਥਿਆਰ ਉਨ੍ਹਾਂ ਦਿਨਾਂ 'ਚ ਆਮ ਸੀ, ਕਿਸੇ ਨੇ ਕਿੜ ਕੱਢ ਲਈ । ਖਾਲਿਸਤਾਨੀਆਂ ਦੇ ਕਿਸੇ ਵੀ ਧੜੇ ਨੇ ਉਸ ਦੇ ਕਤਲ ਦੀ ਜਿਮੇਵਾਰੀ ਨਹੀਂ ਲਈ ਜਦੋਂ ਕਿ ਉਨ੍ਹਾਂ ਦਿਨਾਂ 'ਚ ਜਿਮੇਵਾਰੀਆਂ ਬੜੇ ਸੌਕ ਨਾਲ ਲਈਆਂ ਜਾਂਦੀਆਂ ਸਨ । ਕਤਲ ਪਿਛੋਂ ਸਟੇਟ ਨੇ ਪਾਸ਼ ਦੀ ਜੁੰਡੀ ਕੋਲੋਂ ਉਸ ਦਾ ਕਤਲ ਵੀ ਖਾਲਿਸਤਾਨੀਆਂ ਦੇ ਪੱਲੇ ਪਾ ਦਿਤਾ । ਉਝ ਪਾਸ ਦੀ ਸਿਰਫ ਕਵਿਤਾ ਹੀ ਕੰਮ ਦੀ ਹੈ । ਉਸ ਦੀ ਸੋਚ ਤਾਂ ਲਾਲੇ ਜਗਤ ਨਰਾਇਣ ਨਾਲ ਜੂਠਾ ਖਾਂਦੀ ਰਹੀ ਏ , ਪਾਸ ਵੱਲੋਂ ਸੰਪਾਦਤ ਏਂਟੀ 47 ਤੇ ਹਾਕ ਪੜ ਕੇ ਲਗਦਾ ਏ ਕਿ ਜਿਵੇਂ ਜਗਤ ਨਰਾਇਣ ਤੇ ਪਾਸ਼ ਇਕੋ ਫਰਮ ਦੇ ਤਨਖਾਹਦਾਰ ਮੁਲਾਜਮ ਹੋਣ ।" 

ਤੇਜਾ ਜੀ ਨੇ ਅੱਗੇ ਜਾ ਕੇ ਕਿਹਾ,"ਮੈਨੁੰ ਇਸ ਗੱਲ ਦਾ ਅਫ਼ਸੋਸ ਏ ਕਿ ਉਸ ਦੀਆਂ , ਲੜਾਂਗੇ ਸਾਥੀ ਵਰਗੀਆਂ ਇਨਕਲਾਬੀ ਕਵਿਤਾਵਾਂ ਉਸ ਦੇ ਹੌਲੇ ਕਿਰਦਾਰ ਕਾਰਨ ਕੌਡੀਉ ਸਸਤੀਆਂ ਹੋ ਗਈਆਂ । ....
ਤੇਜਾ ਨੇ ਇਹ ਨੁਕਤਾ ਵੀ ਉਠਾਇਆ,"ਉਝ ਮੈਨੂੰ  ਹੈਰਾਨੀ ਏ ਕਿ ਜਿਨ੍ਹਾਂ ਸਰਕਾਰਾਂ (ਸੱਤਾਂ) ਦੇ ਵਿਰੁਧ ਪਾਸ਼ ਲਿਖਦਾ ਰਿਹਾ । ਉਨ੍ਹਾਂ ਸਰਕਾਰਾਂ ਨੇ ਉਸ ਦੀਆਂ ਕਵਿਤਾਵਾਂ ਸਲੇਬਸ 'ਚ ਕਿਵੇਂ ਲਾ ਦਿਤੀਆਂ ??? ਸਾਇਦ ਇਹ ਪਾਸ਼ ਦੀ ਸਟੇਟ ਪ੍ਰਤੀ ਵਫਾਦਾਰੀ ਦਾ ਇਨਾਮ ਹੈ ? ਤੇਜਾ ਨੇ ਇਸ ਕਿਤਾਬ ਦਾ ਹਵਾਲਾ ਵੀ ਦਿੱਤਾ,"ਵਧੇਰੇ ਜਾਣਕਾਰੀ ਲਈ ਪੜੋ : (ਜਿਥੇ ਪਾਸ਼ ਰਹਿੰਦਾ ਹੈ, ਰਜਿੰਦਰ ਰਾਹੀ)"  
ਆਪਣੀ ਇਸ ਟਿੱਪਣੀ ਤੋਂ ਬਾਅਦ ਚਰਨਜੀਤ ਸਿੰਘ ਤੇਜਾ ਨੇ ਇੱਕ ਹੋਰ ਟਿੱਪਣੀ ਕੀਤੀ,"ਇਕ ਹੋਰ ਗੱਲ : ਜਿਨਾਂ ਨੁਕਸਾਨ ਪਾਸ ਨੇ ਕਾਮਰੇਟਾਂ ਦਾ ਕੀਤਾ ਉਨ੍ਹਾਂ ਕਿਸੇ ਹੋਰ ਨੇ ਨਹੀਂ । ਕਿਸੇ ਲਹਿਰ ਦੇ ਆਗੂ ਜਾਂ ਪ੍ਰਵਾਣਤ ਚਿੰਤਕ ਵਜੋਂ ਵਿਚਰਦਿਆਂ ਹਮੇਸ਼ਾਂ ਖਿਆਲ ਰੱਖਣਾ ਚਾਹੀਦਾ ਹੈ ਕਿ ਇਕ ਵੱਡਾ ਵਰਗ ਉਸ ਤੋਂ ਸੇਧ ਲੈਦਾਂ ਹੈ ਸੋ ਹਰ ਲਿਖਤ ਜਾਂ ਕੰਮ ਜਿੰਮੇਵਾਰੀ ਨਾਲ ਕਰਨਾ ਚਾਹੀਦਾ ਹੈ । ਪਾਸ ਦੀ ਮਾੜੀ ਬੋਲਬਾਣੀ ਤੋਂ ਪ੍ਰਭਾਵਤ ਹੇਠਲੇ ਕਾਡਰ ਨੇ ਵੀ ਉਹੀ ਕਰਤੂਤਾਂ ਸੁਰੂ ਕਰ ਦਿਤੀਆਂ ਜਿਸ ਕਰਕੇ ਪੰਜਾਬ 'ਚੋਂ ਅੱਜ ਕਾਮਰੇਢੀ ਦਾ ਭੋਗ ਹੀ ਪੈ ਗਿਆ ।"
ਹਰਪਾਲ ਸਿੰਘ ਨੇ ਇਸਤੇ ਕਿਹਾ,"ਤੇਜਾ ਏਨਾ ਸਚ ਨਾ ਬੋਲ ਕਿ ਕੱਲਾ ਰਹਿ ਜਾਵੇਂ,ਚਾਰ ਕੁ ਕਾਮਰੇਡ ਰਖ ਲੈ ਮੋਢਾ ਦੇਣ ਲਈ !" ਆਪਣੀ ਅਗਲੀ ਟਿੱਪਣੀ ਵਿੱਚ ਹਰਪਾਲ ਸਿੰਘ ਨੇ ਇਹ ਗੱਲ ਵੀ ਜੋੜੀ. ਯਾਰ ਕਿਸੇ ਕੋਲ 'ਦਰਵੇਸ਼ ਕਵੀ' ਪਾਸ਼ ਦੀ ਉਹ ਕਵਿਤਾ ਹੈਗੀ ਜੋ ਇਸ ਤਰਾਂ ਸ਼ੁਰੂ ਹੁੰਦੀ ਹੈ , "ਪਹਿਲਾ ਮੁੰਡਾ ਮਿੱਤਰਾਂ ਦਾ ਲਾਵਾਂ (ਲਾਮਾਂ) ਵਾਲੇ ਦਾ ਉਜਰ ਨਾ ਕੋਈ"!! ਮੈਂ ਪੜਨੀ ਚਾਹੁੰਦਾ ਹਾਂ.
ਤੁਸੀਂ ਦੋ ਫਰਵਰੀ ਨੂੰ ਸ਼ੁਰੂ ਹੋਈ ਇਹ ਸਾਰੀ ਬਹਿਸ ਏਥੇ ਕਲਿੱਕ ਕਰਕੇ ਵੀ ਪੜ੍ਹ ਸਕਦੇ ਹੋ.  --ਰੈਕਟਰ ਕਥੂਰੀਆ

1 comment:

N.K.Jeet said...

Pash was a peoples poet. He lived for the people and died for the people.Recently there has been a concerted attempt by certain circles to white wash the Khalistani movement, to paint as all the mass-murders, abductions, rapes etc during that period were committed by the police to blame the Khalistanis. No doubt the police committed a lot of atrocities. It enacted false encounters, illegal detentions, recruited black cats who indulged in crimes against the people. But it does not absolve the Khalistanis of their crimes. It was patently a communal fascist and anti-people movement. The facade of the demands of Punjab etc does not give it any legitimacy. If I am correct, Sh Harinder Mehboob's book was also given an award by the Govt.The irony of the situation is that even today the Khalistani & their advocates are behaving arrogantly in their public discourses.Filthy abuses are hurled on all those who dare to initiate a dialogue on this movement.I had the chance of staying with a hard core Khalistani activist from Sardulgarh area in a jail-cell, where I was lodged for celebrating "KALI AZADI". When I wanted to know from him about Khalistan, he said "I do not know what it means. My job is to kill as per orders of the commanders of our force". After spending about a week with me his parting words were " Comrade I am not much literate. I cannot do much for the toiling people. But if some body harasses you just give me a message, I will finish him off." We are proud of our legacy, our devotion & commitment to the masses, our work to ameliorate their lot. The abuses that the Khalistani & their protagonists shower on us are in fact the commendations for us.