Thursday, February 03, 2011

ਜੈ ਜੈ ਕ੍ਰਿਕੇਟ ਦੇਵੀ....ਹਮ ਸ਼ਰਨ ਪੜੇ ਤੇਰੀ...

ਪੂੰਜੀਵਾਦ ਖੁਦ ਵਿਚ ਹੀ ਇੱਕ ਬਹੁਤ ਵੱਡਾ ਘਪਲਾ ਹੈ ਤੇ ਜਦ ਇਹ ਲੀਰਾਂ ਦੀ ਖਿਦੋ ਵਾਂਗ ਖਿਲਰਦਾ ਹੈ ਤਾ ਇਸ ਵਿਚੋ ਕਈ ਛੋਟੇ ਛੋਟੇ ਘਪਲੇ ਬਾਹਰ ਆਉਂਦੇ ਨੇ ਜਿਸ ਤਰ੍ਹਾਂ ਕਿ ਅੱਜਕਲ ਮੇਰੇ ਭਾਰਤ ਮਹਾਨ ਵਿਚ ਸਾਹਮਣੇ ਆ ਰਹੇ ਹਨ. ਕਾਫੀ ਦੇਰ ਤੋ ਪੈ ਰਹੇ ਘਪਲੇਬਾਜੀ ਦੇ ਰੌਲੇ ਰੱਪੇ ਵਿਚ 19  ਫ਼ਰਵਰੀ ਤੋਂ ਸ਼ੁਰੂ ਹੋ ਰਹੇ ਕ੍ਰਿਕੇਟ ਦੇ ਵਰਲਡ ਕੱਪ ਤੋਂ  ਜਿਥੇ ਕ੍ਰਿਕੇਟ ਪ੍ਰੇਮੀਆਂ ਨੂੰ ਉਮੀਦ ਹੈ ਕਿ ਇੰਡੀਆਂ ਟੀਮ ਇਸ ਨੂੰ ਜਿੱਤਣ ਵਿਚ ਜ਼ਰੂਰ ਕਾਮਯਾਬ ਹੋਵੇਗੀ ਉਥੇ ਘਪਲਾ ਸਰਕਾਰ ਨੂੰ ਵੀ ਉਮੀਦ ਹੋਵੇਗੀ ਕਿ ਕਾਫੀ ਦੇਰ ਤੋ ਓਸ ਦੀ ਹੋ ਰਹੀ ਮਿੱਟੀ ਪਲੀਤ ਕੁਝ ਸਮੇ ਲਈ ਹੀ ਸਹੀ ਇਸ ਦੇ ਥੱਲੇ ਦੱਬ ਜਾਵੇ ਅਤੇ ਲੋਕਾਂ ਦਾ ਤੇ ਮੀਡੀਆਂ ਦਾ ਧਿਆਨ ਇਸ ਵੱਲ ਹੀ ਲੱਗਾ ਰਹੇ. ਵੈਸੇ ਤਾ ਮੀਡੀਆਂ ਤੇ ਲੋਕ ਕੁਝ ਸਮੇਂ ਲਈ ਇਸ ਵੱਡੇ ਇਵੈਂਟ ਦੇ ਚੱਕਰ ਵਿਚ ਉਲਝੇ ਰਹਿਣਗੇ ਜੋ ਘਪਲਾ ਸਰਕਾਰ ਲਈ ਇੱਕ ਰਾਹਤ ਵਾਲੀ ਗੱਲ ਹੋਵੇਗੀ ਬ-ਸ਼ਰਤੇ  ਕਿ ਕ੍ਰਿਕੇਟ ਵਰਲਡ ਕੱਪ ਵਿਚ ਕਾਮਨਵੈਲਥ ਗੇਮਾਂ ਵਾਂਗੂ ਕੁਝ ਨਾ ਵਾਪਰੇ ਤੇ ਸਰਕਾਰ ਦੇ ਗਲ ਘਪਲੇ ਦਾ ਕੋਈ ਨਵਾਂ ਸੱਪ ਨਾ ਪਵੇ. ਹੁਣ ਇਹ ਕ੍ਰਿਕੇਟ ਵੀ ਕਰੋੜਾਂ ਰੁਪੇ ਦੀ ਖੇਡ ਹੈ ਜਿਸ ਵਿਚ ਘਪਲੇਬਾਜ਼ੀ ਕੋਈ ਨਵੀ ਗੱਲ ਨਹੀ ਹੈ,ਇਸ ਵਿਚ ਸੱਟੇਬਾਜ਼ੀ ਖੂਬ ਚਲਦੀ ਹੈ,ਪਿਛੇ ਜਿਹੇ ਤਾਂ ਆਈ ਪੀ ਐਲ  ਦੇ ਚੱਕਰ ਵਿਚ ਬੀ ਬੀ ਸੀ ਆਈ ਚੇਅਰਮੈਨ ਇੱਕ ਮੋਜੂਦਾਂ ਮੰਤਰੀ ਸਾਹਿਬ ਤੇ ਵੀ ਹੇਰਾਫੇਰੀ ਦੇ ਇਲਜ਼ਾਮ ਲੱਗ ਚੁੱਕੇ ਹਨ ਤੇ ਹੁਣ ਵੀ ਇੱਕ ਸ਼ੁਭ ਸ਼ਗਨ ਹੋ ਚੁੱਕਾ ਹੈ. ਕਲਕੱਤਾ ਦੇ ਈਡਨ ਗਾਰਡਨ ਵਿਚ ਹੋਣ ਵਾਲੇ ਮੈਚ ਰੱਦ ਕਰ ਦਿੱਤੇ ਗਏ ਹਨ ਕਿਉਕਿ ਮਿਥੇ ਸਮੇ ਤਕ ਸਟੇਡੀਅਮ ਤਿਆਰ ਨਹੀ ਹੋ ਸਕਿਆ. 
ਹੁਣ ਗੱਲ ਕਰਦੇ ਹਾਂ ਇੰਡੀਅਨ ਕ੍ਰਿਕੇਟ ਟੀਮ ਦੀ ਜੋ ਇਸ ਵਾਰ ਵਰਲਡ ਕੱਪ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਹੈ. ਇਸ ਵਿਚ ਕ੍ਰਿਕੇਟ ਦੇ ਭਗਵਾਨ ਕਹੇ ਜਾਂਦੇ ਸਚਿਨ ਤੁਦੇਂਲਕਰ ਵਰਗੇ ਖਿਡਾਰੀ ਹਨ,ਵੈਸੇ ਤਾ ਉਹ ਹੁਣ ਵਾਕਿਆ ਹੀ ਭਗਵਾਨ ਅਖਵਉਣ ਦਾ ਹੱਕਦਾਰ ਵੀ ਹੈ ਸੁਣਿਆ ਹੈ ਓਸ ਦੀ ਇੱਕ ਦਿਨ ਦੀ ਕਮਾਈ ਡੇਢ ਕਰੋੜ ਰੁਪੈ ਤੱਕ ਹੋ ਗਈ ਹੈ ਤੇ ਇਨ੍ਹੀ ਕਮਾਈ ਤਾਂ ਇੰਡੀਆਂ ਵਿਚ ਸਿਰਫ ਭਗਵਾਨ ਨੂੰ ਹੀ ਹੋ ਸਕਦੀ ਹੈ. ਉਨ੍ਹਾਂ ਤੋ ਇਲਾਵਾ ਟੀਮ ਵਿਚ ਵਿਸਫੋਟਕ ਬੱਲੇਬਾਜ ਵਰਿਦਰ ਸਹਿਵਾਗ ਤੇ ਗੰਭੀਰ,ਨੋਜਵਾਨ ਵਿਰਾਟ ਕੋਹਲੀ ਤੇ ਸ਼ੁਰੇਸ਼ ਰੈਨਾ ਵਰਗੇ ਵਧਿਆ ਬੱਲੇਬਾਜ ਸ਼ਾਮਲ ਹਨ,ਉਥੇ ਹੀ ਇਕੱਲੇ ਆਪਣੇ ਦਮ ਤੇ ਮੈਚ ਦਾ ਪਾਸਾ ਪਲਟਣ ਦਾ ਦਮ ਰੱਖਣ ਵਾਲੇ ਯੁਵਰਾਜ ਤੇ ਪਠਾਨ ਵਰਗੇ ਬੱਲੇਬਾਜ ਵੀ ਟੀਮ ਇੰਡੀਆਂ ਕੋਲ ਮੋਜੂਦ ਹਨ,ਅਤੇ ਟੀਮ ਦੇ ਕਪਤਾਨ ਧੋਨੀ ਦੇ ਹੈਲੀਕਪਟਰ ਸ਼ਾਟ ਚੱਲ ਜਾਦੇ ਹਨ ਤਾਂ ਫਿਰ ਕੀ ਕਹਿਣੇ, ਹਾਂ ਗੇਂਦਬਾਜੀ ਵਿਚ ਟੀਮ ਕੋਲ ਹਰਭਜਨ ਤੇ ਜ਼ਹੀਰ ਵਰਗੇ ਵਧੀਆਂ ਗੇਂਦਬਾਜ ਹਨ. ਚਲੋ ਖੈਰ ਚਾਹੇ ਇੰਡੀਅਨ ਟੀਮ ਜਿੱਤੇ ਜਾ ਹਾਰੇ ਪਰ ਘੋਟਾਲਾ ਸਰਕਾਰ ਲਈ ਇਹ ਦਿਨ ਕੁਝ ਚੰਗੇ ਲੰਘ ਜਾਣਗੇ.ਜਦੋ ਸਾਰਾ ਦੇਸ਼ ਕ੍ਰਿਕੇਟ ਦੇ ਇਸ ਨਸ਼ੇ ਵਿਚ ਡੁੱਬਿਆ ਰਹੇਗਾ ਤੇ ਘਪਲਾ ਸਰਕਾਰ ਨੂੰ ਵੀ ਬੇਸਬਰੀ ਨਾਲ ਵਰਲਡ ਕੱਪ ਦੀ ਉਡੀਕ ਹੈ ਤੇ ਅੱਜਕਲ ਉਹ ਕ੍ਰਿਕੇਟ ਦੇਵੀ ਦੀ ਆਰਤੀ ਗਾ ਰਹੀ ਹੈ ਜੋ ਕੁਝ ਸ਼ਾਇਦ ਇੰਝ ਹੈ--- 
ਇੰਦਰਜੀਤ ਸਿੰਘ ਕਾਲਾ ਸੰਘਿਆਂ 
ਹੇ ਸਰਵ ਸ਼ਕਤੀਮਾਨ
ਕ੍ਰਿਕੇਟ ਦੇਵੀ ਤੇਰੀ ਜੈ ਹੋ
ਹੁਣ ਹਰ ਪਾਸੇ ਤੋ ਨਿਰਾਸ਼ ਹੈ
ਅਸੀਂ ਤੇਰੀ ਦਰ ਆਏ ਹਾਂ
ਨਿੱਤ ਦਿਨ ਸਾਡੇ ਮੂੰਹ ਤੇ ਪੈਂਦੇ
ਘਪਲੇ ਦੇ ਥੱਪੜਾ ਦੇ ਸਤਾਏ ਹਾਂ
ਮੀਡੀਆਂ ਨੇ ਵੀ ਸਾਡੀ ਚੰਗੀ ਖੱਲ ਲਾਹੀ ਹੈ
ਤੇ ਸਾਡੀ ਹਰ ਕਰਤੂਤ ਲਈ ਸਾਡੇ
ਸਿਰ ਚੰਗੀ ਸਵਾਹ ਪਾਈ ਹੈ
ਵੈਸੇ ਤਾ ਅਸੀਂ ਪੂਰੇ ਬੇਸ਼ਰਮ ਹਾਂ
ਕੀ ਪਰਵਾਹ ਕਰਦੇ ਹਾਂ
ਪਰ ਹੁਣ ਜੋ ਕੁਝ ਮਿਸਰ ਵਿਚ ਹੋ ਰਿਹਾ
ਸਾਡੇ ਨਾਲ ਨਾ ਹੋਵੇ
ਇਸ ਗੱਲ ਤੋ ਡਰਦੇ ਹਾਂ
ਹੇ ਕ੍ਰਿਕੇਟ ਦੀ ਦੇਵੀ
ਹੁਣ ਤੂੰ ਹੀ ਸਾਡੀ ਰੱਖਿਆ ਕਰ
ਹੇ ਕ੍ਰਿਕੇਟ ਦੇ ਵਰਲਡ ਕੱਪ
ਹੁਣ ਤੂੰ ਹੀ ਸਾਡੇ ਘਪਲੇ ਨੱਪ
ਤਾ ਕੀ ਬੰਦ ਹੋਵੇ ਇਹ ਖੱਪ
ਜੈ ਕ੍ਰਿਕੇਟ ਦੇਵੀ 

ਜੈ ਵਰਲਡ ਕੱਪ  

ਤੇ ਜਾਂਦੇ ਜਾਂਦੇ ਸਿਰਫ ਇਨ੍ਹਾ ਹੀ ਕਿ  ਜੇ ਵਰਲਡ ਕੱਪ ਨਾਲ ਪਿਆਜ਼ ਦਾ ਰੇਟ ਕੁਝ ਘੱਟ ਹੋਇਆ ਜਾ ਪੇਟ੍ਰੋਲ ਸਸਤਾ ਹੋਇਆ ਜਾ ਜਲੰਧਰ ਤੋ ਮੇਰੇ ਪਿੰਡ ਤੱਕ ਦੀ ਟੁੱਟੀ ਸੜਕ ਵਰਲਡ ਨੇ ਬਣਾ ਦਿੱਤੀ ਜਾ ਮੇਰੇ ਪਿੰਡ ਦੀਆਂ ਨਾਲੀਆਂ ਪਕੀਆਂ ਕਰਵਾ ਦਿੱਤੀਆਂ ਜਿਨਾਂ ਵਿਚੋ ਹੈਲੀਕਪਟਰ ਮੱਛਰ ਪੈਂਦਾ ਹੁੰਦਾ ਹੈ ਤਾ ਵਰਲਡ ਕੱਪ ਬਾਰੇ ਹੋਰ ਆਰਟੀਕਲ ਜ਼ਰੂਰ ਲਿਖਾਗਾ, 
ਜੈ ਕ੍ਰਿਕੇਟ ,ਜੈ ਵਰਲਡ ਕੱਪ,ਜੈ ਘਪਲਾ ਸਰਕਾਰ ਓਹ ਹੋ ਸੌਰੀ ਲਾਹਨਤ ਘਪਲਾ ਸਰਕਾਰ.  
--ਇੰਦਰਜੀਤ ਸਿੰਘ ਕਾਲਾ ਸੰਘਿਆਂ 
    98156-39091

2 comments:

BAINS TARSEM SINGH said...

WAH WAH, KEE KAMAL DA LIKHIYA HAI, ਹੇ ਕ੍ਰਿਕੇਟ ਦੀ ਦੇਵੀ, ... ਹੁਣ ਤੂੰ ਹੀ ਸਾਡੀ ਰੱਖਿਆ ਕਰ , ... ਹੇ ਕ੍ਰਿਕੇਟ ਦੇ ਵਰਲਡ ਕੱਪ, ... ਹੁਣ ਤੂੰ ਹੀ ਸਾਡੇ ਘਪਲੇ ਨੱਪ, ... ਤਾ ਕੀ ਬੰਦ ਹੋਵੇ ਇਹ ਖੱਪ, ... ਜੈ ਕ੍ਰਿਕੇਟ ਦੇਵੀ , ... ਜੈ ਵਰਲਡ ਕੱਪ .
HUN, 7-8 GHANTE ROZ, TV DE DUAALE BAITHERAHAN GE, KEE PATA LAGU GHAPLIYAN DA.

Harbans Saggu said...

Ghapla sarkar te bahut vadhia likhia te agge toN vi eho jihi hi aas karda haN Thanks..