Wednesday, February 02, 2011

ਇਨਕਲਾਬੀ ਯੁੱਗ ਪੁਰਸ਼ ਸ਼੍ਰੀ ਰਾਮ


ਸਾਡੀ ਜ਼ਿੰਦਗੀ ਵਿੱਚ ਰਾਮਲੀਲਾ ਦਾ ਸੰਬੰਧ ਬੜਾ ਡੂੰਘਾ ਹੈ ਪਰ ਅਫਸੋਸ ਕਿ ਇਸਨੂੰ ਕਰਨ ਵਾਲੇ ਜਿਆਦਾਤਰ ਲੋਕ ਵੀ ਇੱਕ ਡਰਾਮਾ ਹੀ ਸਮਝਦੇ ਹਨ. ਸ਼ਾਇਦ ਇਹੀ ਕਾਰਣ ਹੈ ਕਿ ਰਮਾਇਣ ਦਾ ਤੇਜ ਪ੍ਰਤਾਪ ਸਾਡੀ ਜ਼ਿੰਦਗੀ ਵਿੱਚ ਨਹੀਂ ਉਤਰਦਾ. ਇਸਦਾ ਇੱਕ ਕਰਨ ਇਹ ਵੀ ਹੈ ਕਿ ਬਹੁਤ ਸਾਰੇ ਲੋਕ ਇਸ ਨੂੰ ਪੜ੍ਹਦੇ ਹਨ, ਦੇਖਦੇ  ਹਨ, ਸੁਣਦੇ ਹਨ ਪਰ ਇਤਬਾਰ ਨਹੀਂ ਕਰਦੇ. ਸ਼ਾਇਦ ਉਹਨਾਂ ਨੂੰ ਆਪਣੇ ਅੰਦਰੋਂ ਕਿਤਿਓਂ ਇਹੀ ਲੱਗਦਾ ਹੈ ਕਿ ਭਲਾ ਇਹ ਕਿਵੇਂ ਹੋ ਸਕਦਾ ਹੈ ? ਡਾਕਟਰ ਸੁਖਦੀਪ ਨੇ ਬੜੇ ਹੀ ਸੁਹਣੇ ਢੰਗ ਨਾਲ ਦਸਿਆ ਹੈ ਕਿ ਜੋ ਜੋ ਵੀ ਦੱਸਿਆ ਜਾਂਦਾ ਹੈ ਉਹ ਕਿਵੇਂ ਕਿਵੇਂ ਹੋਇਆ ਅਤੇ ਉਸਦਾ ਮਕਸਦ ਕੀ ਸੀ ਅਤੇ ਹੁਣ ਅੱਜ ਦੇ ਇਸ ਵਿਗਿਆਨਿਕ ਯੁਗ ਵਿੱਚ ਵੀ ਇਸਦੀ ਕੀ ਸਾਰਥਿੱਕਤਾ ਹੈ.ਆਪਣੇ ਇਸ ਲੇਖ ਦੇ ਆਰੰਭ ਵਿੱਚ ਹੀ ਡਾਕਟਰ ਸੁਖਦੀਪ ਨੇ ਸਪਸ਼ਟ ਕੀਤਾ ਹੈ ਕਿ ਇਸ  ਦਾ ਮਕਸਦ ਸਿਰਫ ਤੇ ਸਿਰਫ ਹਿੰਦੂ ਮਿਥਿਹਾਸ ਦੇ ਪਾਤਰ ਸ਼੍ਰੀ ਰਾਮ ਚੰਦਰ ਜੀ ਬਾਰੇ ਲਿਖਤਾਂ ਦੇ ਅਧਾਰ ਤੇ ਉਨ੍ਹਾ ਦੇ ਜੀਵਨ ਤੇ ਸਿਧਾਂਤਾ ਦਾ ਵਿਸ਼ਲੇਸ਼ਣ ਕਰਨਾ ਹੈ. ਤੁਹਾਨੂੰ ਇਹ ਪਹੁੰਚ ਕਿਵੇਂ ਲੱਗੀ ਜ਼ਰੂਰ ਦੱਸਿਓ.ਤੁਹਾਡੇ  ਵਿਚਾਰਾਂ ਦੀ ਉਡੀਕ ਬਣੀ ਰਹੇਗੀ.--ਰੈਕਟਰ ਕਥੂਰੀਆ 
 ਸ਼੍ਰੀ ਰਾਮ ਚੰਦਰ ਇੱਕ ਆਗਿਆਕਾਰੀ ਪੁੱਤਰ ਸਨ ਜਿਨ੍ਹਾਂ ਨੇ ਆਪਣੇ ਮਾਂ ਬਾਪ ਦੀ ਹਰ ਆਗਿਆ ਦਾ ਪਾਲਣ ਕੀਤਾ, ਆਪਣੇ ਗੁਰੂਆਂ ਦੀ ਵੀ ਹਰ ਆਗਿਆ ਦਾ ਪਾਲਣ ਕੀਤਾ ਤੇ ਚੰਗੀ ਸਿੱਖਿਆ ਵੀ ਪ੍ਰਾਪਤ ਕੀਤੀ ,ਸਿੱਖਿਆ ਪ੍ਰਾਪਤ ਕਰਦੇ ਹੋਏ ਜਦ ਉਨ੍ਹਾ ਨੂੰ ਪਤਾ ਲੱਗਾ ਕਿ ਉਨ੍ਹਾ ਦੇ ਰਿਸ਼ੀ ਗੁਰੂ ਨੂੰ ਰਾਕਸ਼ ਤੰਗ ਕਰਦੇ ਨੇ ਤੇ ਉਨ੍ਹਾਂ ਦਾ ਪਾਠ ਪੂਜਾ ਲਈ ਬੜੀ ਮਿਹਨਤ ਨਾਲ ਇਕੱਠਾ ਕੀਤਾ ਸਮਾਨ ਧੱਕੇ ਨਾਲ ਖੋ ਕੇ ਲੈ ਜਾਂਦੇ ਸਨ, (ਰਿਸ਼ੀ ਸ਼ਬਦ ਵੈਸੇ ਮੂਲ ਰੂਪ ਵਿਚ ਕ੍ਰਿਸ਼ੀ ਤੋ ਹੀ ਹੋਂਦ ਵਿਚ ਆਇਆ ਹੈ) ,ਤਾਂ ਸ਼੍ਰੀ ਰਾਮ ਚੰਦਰ ਜੀ ਨੇ ਇਨ੍ਹਾ ਰਾਕਸ਼ਾਂ ਨਾਲ ਮੁਕ਼ਾਬਲਾ ਕੀਤਾ ਤੇ ਇਸ ਲੁੱਟ ਖੁਸੁੱਟ ਦਾ ਖਾਤਮਾ ਕੀਤਾ, ਇਹ ਓਸ ਸਮੇਂ ਸਮਾਜ ਨੂੰ ਉਹਨਾਂ ਦਾ ਅਹਿਮ ਯੋਗਦਾਨ ਸੀ |
 ਸ਼੍ਰੀ ਰਾਮ ਚੰਦਰ ਜੀ ਨੇ ਨਾਰੀ ਜਾਤੀ ਦੇ ਸਤਿਕਾਰ ਤੇ ਆਜ਼ਾਦੀ ਲਈ ਵੀ ਵਿਸ਼ੇਸ਼ ਕਾਰਜ ਕੀਤੇ, ਸੀਤਾ ਜੀ ਦੇ ਸੰਵਬਰ ਵਿੱਚ ਜਾ ਕੇ ਉਨ੍ਹਾਂ ਦਾ ਆਜ਼ਾਦੀ ਨਾਲ ਔਰਤ ਨੂੰ ਆਪਣਾ ਜੀਵਨ ਸਾਥੀ ਚੁਨਣ ਦੇ ਹੱਕ ਵਿੱਚ ਹੋਣ ਦਾ ਸਬੂਤ ਹੈ, ਜਦ ਕੈਕਈ ਕਾਰਨ ਉਨ੍ਹਾ ਨੂੰ ਬਨਵਾਸ ਦਾ ਜਾਣਾ ਪਾਇਆ ਤਦ ਵੀ ਉਨ੍ਹਾਂ ਨੇ ਕੈਕਈ ਜੀ ਨੂੰ ਕੋਈ ਚੰਗੀ ਮਾੜੀ ਗੱਲ ਨਹੀ ਕਹੀ, ਸਗੋ ਉਨ੍ਹਾਂ ਦੀ ਆਗਿਆ ਦਾ ਪਾਲਣ ਕੀਤਾ ਇਸ ਨਾਲ ਔਰਤ ਲਈ ਉਨਾਂ ਦੇ ਮਨ ਵਿੱਚ ਜੋ ਸਤਿਕਾਰ ਸੀ ਉਸ ਦਾ ਪਤਾ ਲਗਦਾ ਹੈ | ਉਹ ਤਾਂ ਸਰੂਪਨਖਾ ਨਾਲ ਵੀ ਪੂਰੀ ਤਹਿਜ਼ੀਬ ਨਾਲ ਪੇਸ਼ ਆਏ, ਤੇ ਲਕਸ਼ਮਨ ਦੁਆਰਾਂ ਸਰੂਪਨਖਾਂ ਦਾ ਅਪਮਾਨ ਕਰਨ ਤੇ ਉਸ ਨੂੰ ਇਸ ਬਾਰੇ ਬੁਰਾ ਭਲਾ ਵੀ ਕਿਹਾ ਸੀ ,ਅਹਿੱਲਆਂ ਜਿਸ ਦਾ ਅਰਥ ਹੈ ਨਾ ਹਿੱਲ ਸਕਣ ਵਾਲੀ {ਜਿਸ ਬਾਰੇ ਕਹਾਣੀ ਹੈ ਕੀ ਓਹ ਪੱਥਰ ਬਣ ਗਈ ਸ਼ਰਾਪ ਕਾਰਨ} ਦਰਅਸਲ ਇਸ ਦਾ ਅਰਥ ਇਹ ਹੈ ਕੀ ਉਸ ਨੂੰ ਕਿਤੇ ਕੈਦ ਕਰਕੇ ਰੱਖਿਆ ਗਿਆ ਹੋਵੇਗਾ, ਕਿਉਂਕਿ ਇਨਸਾਨ ਪੱਥਰ ਨਹੀ ਬਣ ਸਕਦਾ, ਇਹ ਕਹਾਣੀ ਸਿਰਫ ਇਸ ਗੱਲ ਨੂੰ ਲਕਉਣ ਲਈ ਹੀ ਘੜੀ ਗਈ ਸੀ, ਉਸ ਨੂੰ ਸ਼੍ਰੀ ਰਾਮ ਚੰਦਰ ਜੀ ਨੇ ਹੀ ਅਜਾਦ ਕਰਵਾਇਆ, ਇਨ੍ਹਾ ਸਭ ਗੱਲ ਤੋ ਪਤਾ ਲਗਦਾ ਹੈ ਕਿ ਸ਼੍ਰੀ ਰਾਮ ਚੰਦਰ ਜੀ ਨੇ ਨਾਰੀ ਜਾਤੀ ਲਈ ਕਾਫੀ ਭਲਾਈ ਦੇ ਕੰਮ ਕੀਤੇ ਤੇ ਓਹਨਾਂ ਦੇ ਦਿਲ ਵਿਚ ਔਰਤਾਂ ਲਈ ਬਹੁਤ ਹੀ ਸਤਿਕਾਰ ਸੀ |
 ਸ਼੍ਰੀ ਰਾਮ ਚੰਦਰ ਜੀ ਫ਼ਾਸੀਵਾਦ ਦੇ ਵੀ ਵਿਰੋਧੀ ਸਨ, ਉਹਨਾਂ ਨੇ ਪਰਸ਼ੁਰਾਮ ਜੀ ਨੂੰ ਜਿਨਾਂ ਨੇ ਕਿ ਇਕ ਫ਼ਾਸੀਵਾਦ ਦੀ ਨੀਤੀ ਤੇ ਚਲਦੇ ਹੋਏ, ਇਕ ਵਰਗ ਨੂੰ ਖਤਮ ਕਰਨ ਦਾ ਵਿਚਾਰ ਬਣਾਇਆ ਹੋਇਆ ਸੀ ਉਸ ਨੂੰ ਵੀ ਭਾਂਜ ਦਿੱਤੀ,ਉਨ੍ਹਾਂ ਵਿੱਚ ਤਿਆਗ ਦੀ ਵੀ ਮਹਾਨ ਭਾਵਨਾਂ ਸੀ, ਜਦ ਰਾਜ ਭਾਗ ਉਨ੍ਹਾਂ ਦੀ ਬਜਾਇ ਭਾਰਤ ਨੂੰ ਦੇ ਦਿੱਤਾ ਗਿਆ ਤਾਂ ਉਨ੍ਹਾ ਨੇ ਇਸ ਨੂੰ ਮਾਂ ਬਾਪ ਦੀ ਆਗਿਆ ਸਮਝ ਆਪਣੇ ਮਹਾਨ ਤਿਆਗ ਦੀ ਭਾਵਨਾ ਦਾ ਸਬੂਤ ਦਿੱਤਾ |
ਇਸ ਤੋ ਬਿਨਾਂ ਸ਼੍ਰੀ ਰਾਮ ਚੰਦਰ ਜੀ ਜਾਤ-ਪਾਤ ਦੇ ਸਖ਼ਤ ਖਿਲਾਫ ਸਨ, ਉਨ੍ਹਾਂ ਨੇ ਨੀਚ ਸਮਝੇ ਜਾਂਦੇ ਭੀਲ ਲੋਕਾਂ ਨਾਲ ਵੀ ਬਰਾਬਰਤਾ ਦਾ ਸਲੂਕ ਕੀਤਾ ਤੇ ਭੀਲਣੀ ਦੇ ਜੂਠੇ ਬੇਰ ਖਾ ਕੇ ਇਸ ਸਭ ਤੇ ਕਰਾਰੀ ਚੋਟ ਕੀਤੀ, ਉਨ੍ਹਾ ਨੇ ਜੰਗਲ ਵਿਚ ਜਾ ਕੇ ਉਥੇ ਰਹਿੰਦੇ ਵਾਨਰ ਜਾਤੀ ਦੇ ਲੋਕਾਂ ਨੂੰ ਆਪਣੇ ਦੋਸਤ ਬਣਾਇਆ ਉਨ੍ਹਾ ਨੂੰ ਗਿਆਨ ਦਿੱਤਾ,ਉਨ੍ਹਾਂ ਦੀ ਭਾਲਾਈ ਦੇ ਕੰਮ ਕੀਤੇ,ਉਨ੍ਹਾ ਨੂੰ ਜਥੇਬੰਦ ਕੀਤਾ ਤੇ ਯੁੱਧ ਨੀਤੀ ਵਿਚ ਵੀ ਕੁਸ਼ਲ ਬਣਾਇਆ,ਉਨਾਂ ਨੇ ਜਿਸ ਨਾਲ ਵੀ ਦੋਸਤੀ ਕੀਤੀ ਓਸ ਨਾਲ ਪੂਰੀ ਵਫਾਦਾਰੀ ਨਾਲ ਨਿਭਾਈ, ਉਨ੍ਹਾਂ ਦੀ ਵਾਨਰ ਰਾਜ ਸੁਗ੍ਰੀਵ ਨਾਲ ਦੋਸਤੀ ਇਸ ਦੀ ਮਿਸਾਲ ਹੈ,ਜਦ ਉਹ ਵਿਚਾਰ ਭੁੱਖਾ ਤੇ ਬੇਸਹਾਰਾ ਲੁਕ ਲੁਕ ਕੇ ਦਿਨ ਕੱਟ ਰਿਹਾ ਸੀ ਉਸ ਦੀ ਮੱਦਦ ਕੀਤੀ, ਉਸ ਨੂੰ ਉਸ ਦਾ ਰਾਜ ਭਾਗ ਵਾਪਸ ਲੈ ਕੇ ਦਿੱਤਾ,ਬਾਲੀ ਤੇ ਸੁਗ੍ਰੀਵ ਦੇ ਯੁੱਧ ਵਿਚ ਉਹਨਾ ਨੇ ਕਾਫੀ ਮੀਲ ਤੋ ਮਾਰ ਕਰਨ ਵਾਲੇ ਇਕ ਤੀਰ ਨਾਲ ਬਾਲੀ ਦਾ ਵੱਧ ਕੀਤਾ ਇਹ ਗੱਲ ਬਿਲਕੁਲ ਨਿਰ੍ਮੂਲ ਹੈ ਕਿ ਉਨ੍ਹਾ ਨੇ ਬਾਲੀ ਨੂੰ ਲੁਕ ਕੇ ਮਾਰਿਆ ਸੀ,ਦਰਅਸਲ ਉਹ ਕਾਫੀ ਦੂਰ ਸਨ ਰਣ ਖੇਤਰ ਤੋਂ ਜਦ ਤੱਕ ਉਹ ਚਲ ਕੇ ਓਥੇ ਪੁੰਹਚਦੇ ਬਾਲੀ ਨੇ ਸੁਗ੍ਰੀਵ ਦਾ ਵੱਧ ਕਰ ਦੇਣਾ ਸੀ, ਇਸ ਲਈ ਉਨ੍ਹਾਂ ਨੂੰ ਦੂਰ ਤੋ ਹੀ ਤੀਰ ਚਲਾਉਣਾ ਪਿਆ, ਵੈਸੇ ਵੀ ਜੰਗ ਤੇ ਪਿਆਰ ਵਿਚ ਸਭ ਜਾਇਜ ਹੀ ਹੁੰਦਾ ਹੈ, ਜਿਥੇ ਰਾਮ ਚੰਦਰ ਜੀ ਦਾ ਬਾਲੀ ਨਾਲ ਜੰਗ ਸੀ ਓਥੇ ਹੀ ਸੁਗ੍ਰੀਵ ਨਾਲ ਪਿਆਰ ਵੀ ,ਰਾਮ ਚੰਦਰ ਜੀ ਹਮੇਸ਼ਾ ਹੀ ਲੋਕ ਪਖੀ ਰਹੇ ਜਦ ਉਹਨਾਂ ਦੇ ਰਾਜ ਵਿਚ ਜਦ ਰਾਜਨੀਤਿਕ ਸਰਗਰਮੀਆਂ ਤੇਜ ਹੋ ਗਈਆਂ ਤਾਂ ਉਹਨਾਂ ਨੇ ਆਪਣੀ ਘਰਵਾਲੀ ਸੀਤਾਂ ਜੀ ਨੂੰ ਵੀ ਇੱਕ ਮਹਿਫੂਜ ਸਥਾਨ ਤੇ ਬਾਲਮੀਕੀ ਜੀ ਕੋਲ ਹੀ ਭੇਜਿਆ, ਬਨਵਾਸ ਵਾਲੀ ਗੱਲ ਬਿਲਕੁਲ ਨਿਰ੍ਮੂਲ ਹੈ, ਕਿਉਂਕਿ ਰਾਮ ਜੀ ਦਾ ਸੀਤਾ ਪ੍ਰਤੀ ਅਥਿਹ ਪਿਆਰ ਸੀ (ਉਹਨਾਂ ਦਾ ਜੰਗਲਾਂ ਵਿਚ ਸ਼ੁਦਾਈਆਂ ਵਾਂਗ ਸੀਤਾ ਸੀਤਾ ਕਰਦੇ ਫਿਰਨਾ ਇਸ ਗੱਲ ਦਾ ਅਚੂਕ ਪ੍ਰਮਾਣ ਹੈ , ਇਕ ਸ਼ੰਬੂਕ ਨਾਂ ਦਾ ਇਨਸਾਨ ਜੋ ਲੋਕਾਂ ਨੂੰ ਜਾਤ-ਪਾਤ ਦੇ ਨਾਮ ਤੇ ਵੰਡ ਰਿਹਾ ਸੀ ਦਾ ਉਨ੍ਹਾ ਨੇ ਵੱਧ ਕੀਤਾ ਇਹ ਗੱਲ ਬਿਲਕੁਲ ਨਹੀ ਜਚਦੀ ਕਿ ਉਸ ਨੂੰ ਰਾਮ ਜੀ ਨੇ ਇਸ ਲਈ ਮਾਰਿਆ ਕਿ ਉਹ ਸ਼ੂਦਰ ਹੋ ਕੇ ਵੀ ਭਗਤੀ ਕਰ ਰਿਹਾ ਸੀ, ਜੇ ਇਹ ਗੱਲ ਹੁੰਦੀ ਤਾ ਰਾਮ ਜੀ ਰਿਸ਼ੀ ਵਾਲਮੀਕੀ ਜੀ ਦਾ ਵੀ ਵਿਰੋਧ ਕਰਦੇ ਜਦਕਿ ਉਹ ਤਾਂ ਰਿਸ਼ੀ ਵਾਲਮੀਕੀ ਜੀ ਦਾ ਹਮੇਸ਼ਾ ਹੀ ਸ‌ਤ‌ਿਕਾਰ ਕਰਦੇ ਰਹੇ , ਇਸ ਸਭ ਤੋ ਸਿਧ ਹੁੰਦਾ ਹੈ ਕਿ ਰਾਮ ਚੰਦਰ ਜੀ ਸਭ ਨੂੰ ਬਰਾਬਰ ਸਮਝਦੇ ਸਨ, ਜਾਤ-ਪਾਤ ਤੇ ਊਚ-ਨੀਚ ਦੇ ਵਿਰੋਧੀ ਸਨ | ਰਾਮ ਚੰਦਰ ਜੀ ਕੋਲ ਕੁਸ਼ਲ ਕਾਰੀਗਰ ਵੀ ਸਨ ਤੇ ਉਨ੍ਹਾਂ ਨੇ ਹੀ ਸਭ ਤੋ ਪਹਿਲਾਂ ਕਿਸੇ ਪੁਲ ਦਾ ਨਿਰਮਾਣ ਕਰਵਾਇਆ ਜਿਸ ਰਾਮ ਸੇਤੁ ਦੇ ਸਬੂਤ ਅੱਜ ਵੀ ਮਿਲਦੇ ਨੇ, ਉਹਨਾਂ ਨੇ ਰਾਵਣ ਵਰਗੇ ਤਾਨਾਸ਼ਾਹ ਨੂੰ ਖਤਮ ਕਰਕੇ ਭਵੀਸ਼ਨ ਦਾ ਲੋਕ-ਪਖੀ ਰਾਜ ਲੰਕਾ ਵਿਚ ਕਾਇਮ ਕੀਤਾ. ਇਸ ਸਭ ਤੋ ਇਹੀ ਸਿੱਟਾ ਨਿਕਲਦਾ ਹੈ ਕਿ ਸ਼੍ਰੀ ਰਾਮ ਚੰਦਰ ਜੀ ਇਕ ਆਗਿਆਕਾਰੀ ਪੁੱਤਰ, ਔਰਤਾਂ ਦਾ ਸਨਮਾਨ ਕਰਨ ਵਾਲੇ, ਜਾਤ-ਪਾਤ ਦੇ ਵਿਰੋਧੀ, ਸਿਧਾਂਤਾ ਦੇ ਪਰਪੱਕ, ਲੋਕ-ਪਖੀ, ਫ਼ਾਸੀਵਾਦ ਦੇ ਵਿਰੋਧੀ ਇਕ ਕੁਸ਼ਲ ਰਾਜੇ, ਯੁੱਧਨੀਤੀ ਦੇ ਮਾਹਰ ਤੇ ਆਪਣੇ ਸਮੇ ਦੇ ਇਕ ਆਗਾਹਵਧੂ ਇਨਕਲਾਬੀ ਯੁੱਗ ਪੁਰਸ਼ ਸਨ | ਬੋਲੋ ਰਾਮ ਚੰਦਰ ਜੀ ਕੀ ਜੈ |  -- ਡਾਕਟਰ ਸੁਖਦੀਪ 

1 comment:

अहं सत्य said...

Ha ha ha..

Bna lavo apni vakhri ramayan...

Ram taan vaise vi ikk myth hai.. Varat lavo jiven vartna hai !

Tathakathit Nivin Jati de Shambook nun Brahman rishiyan de eh kehan te katal karan ke oh nivi jati da ho ke rabb da naam lai reha hai... Kehre tathakathit nivin jaatan de hakkan di rakhi karda hai...

Apni Gharwari nun siraf is kar ke jungle ch bhej dena ke us te kisi dhobhi ne apavitar (?) hon da ilzam layeya si, te uthe ikalla dukh bhogan vaste chhad dena oh vi udon jadon oh garabhvati hove, kehda nari da sanmaan hai.

Shayad Sita nun pavitrata di agni prikhya layi kehna vi nari da sanmaan si...

Lokan nun Pakhandwaad te pathar yug diyan bekar kahaniyan val prerit karan vala bekar lekh..