Tuesday, February 01, 2011

ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਦਾ ਦੇਹਾਂਤ



ਆਖਿਰ ਜੈਕਸੋਨ ਵਿਲੇ ਵਿਖੇ ਹੀ ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਇਯੂਨਿਕੇ ਸਨਬੋਰਨ  ਦਾ 115 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ. ਦੁਨੀਆ ਦੀ ਇਹ ਸਭ ਤੋਂ ਵਧ ਉਮਰ ਦੀ ਇਹ ਔਰਤ ਟੇਕਸਾਸ ਸਥਿਤ ਆਪਣੇ ਘਰ ਵਿਚ ਅਕਾਲ ਚਲਾਣਾ ਕਰ ਗਈ.
ਇਯੂਨਿਕੇ ਸਨਬੋਰਨ ਜਵਾਨੀ ਵੇਲੇ 
ਇਯੂਨਿਕੇ ਸਨਬੋਰਨ ਬੁਢਾਪੇ ਵੇਲੇ 
ਉਸਦੀ ਅਧਿਕਾਰਿਤ ਉਮਰ ਭਾਵੇਂ 114 ਸਾਲ ਅਤੇ 195 ਦਿਨ ਦੱਸੀ ਗਈ ਹੈ ਪਰ ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਇਸ ਉਮਰ ਨਾਲੋਂ ਵੀ ਇੱਕ ਸਾਲ ਹੋਰ ਵੱਡੀ ਸੀ.ਪਰਿਵਾਰਿਕ ਸੂਤਰਾਂ ਨੇ ਕਿਹਾ ਕਿ  ਮਰਦਮ ਸ਼ੁਮਾਰੀ ਬਿਊਰੋ ਨੇ ਤਾਂ ਉਸਦਾ ਜਨਮ ਸਾਲ 1896 ਰਿਕਾਰਡ ਕੀਤਾ ਹੈ ਪਰ ਅਸਲ ਵਿੱਚ ਉਸਦਾ ਜਨਮ 1895 ਵਿੱਚ ਹੋਇਆ ਸੀ. ਸਨਬੋਰਨ ਆਪਣੇ ਲੰਬੇ ਜੀਵਨ ਅਤੇ ਚੰਗੀ ਸਿਹਤ ਦਾ ਕਾਰਨ ਯਿਸ਼ੂ ਮਸੀਹ ਅਤੇ ਉਹਨਾਂ ਦੇ ਆਸ਼ਿਰਵਾਦ ਨੂੰ ਮੰਨਦੀ ਸੀ.ਸਨਬੋਰਨ ਨੇ ਡੇਵਿਡ ਫ੍ਰੇਂਚ ਨਾਂਅ ਦੇ ਇੱਕ ਲੜਕੇ ਨੂੰ ਗੋਦ ਲਿਆ ਹੋਇਆ ਸੀ ਜੋ ਲੰਬੇ ਸਮੇਂ ਤੱਕ ਉਸਦੇ ਨਾਲ ਵੀ ਰਿਹਾ.ਉਸਦੀ ਪਤਨੀ ਰੀਨਾ ਨੇ ਸਨਬੋਰਨ ਦੀ ਹਰ ਸਮੇਂ ਦੇਖ-ਭਾਲ ਕੀਤੀ ਅਤੇ  ਕੱਲ ਸਵੇਰੇ ਉਸਦੀ ਮੌਤ ਹੋ ਗਈ। ਗੋਦ ਲੈਣ ਸਮੇਂ ਡੇਵਿਡ ਸਿਰਫ਼ ਪੰਜ ਸਾਲ ਦੀ ਉਮਰ ਦਾ ਸੀ. ਉਸਨੇ ਦੱਸਿਆ ਕਿ ਸਨਬੋਰਨ ਦਾ ਦੇਹਾਂਤ ਬਹੁਤ ਸ਼ਾਂਤੀਪੂਰਵਕ ਹੋਇਆ.
ਨੇਵਾ ਮੋਰਿਸ ਬੁਢਾਪੇ ਦੌਰਾਨ 
ਉਹ ਕਿਸੇ ਵੀ ਤਰਾਂ ਅਸਹਿਜ ਨਹੀਂ ਸੀ. ਉਸਨੇ ਪਿਛਲੇ ਸਾਲ 20 ਜੁਲਾਈ ਨੂੰ ਆਪਣਾ 115ਵਾਂ ਜਨਮਦਿਨ ਵੀ ਮਨਾਇਆ ਸੀ. ਕਾਬਿਲੇ ਜ਼ਿਕਰ ਹੈ ਕਿ ਇਯੂਨਿਕੇ ਸਨਬੋਰਨ ਦੇ ਪਹਿਲੇ ਪਤੀ ਜੋਏ ਓਰਚਿਨ ਦੀ ਬਹੁਤ ਪਹਿਲਾਂ ਸੰਨ 1937 ਵਿੱਚ ਹੋਏ ਇਕ ਹਾਦਸੇ ਦੌਰਾਨ ਮੌਤ ਹੋ ਗਈ ਸੀ. ਫਿਰ ਉਸਨੇ ਵੇਸਲੀ ਗਾਰ੍ਰੇਟ ਨਾਲ ਦੂਜੀ ਸ਼ਾਦੀ ਕੀਤੀ. ਜਦੋਂ ਇਸ ਦੂਸਰੇ ਪਤੀ  ਦਾ ਸਾਥ ਵੀ ਉਮਰ ਭਰ ਲਈ ਨਾ ਮਿਲ ਸਕਿਆ ਤਾਂ ਉਸਨੇ ਇੱਕ ਹੋਰ ਆਸਰਾ ਭਾਲਣ ਦੇ ਮੰਤਵ ਨਾਲ ਗਰਾਂਟ ਸਨਬੋਰਨ ਨਾਲ ਤੀਜੀ ਸ਼ਾਦੀ ਕੀਤੀ ਪਰ ਇਹ ਸਾਥ ਵੀ ਨਾ ਨਿਭਿਆ ਅਤੇ ਉਸ ਦੀ ਵੀ ਮੌਤ ਹੋ ਗਈ.ਸਨਬੋਰਨ ਫਿਰ ਇੱਕਲੀ ਰਹਿ ਗਈ. ਲੱਗਦਾ ਹੈ ਕਿ ਇੱਕਲਤਾ ਦਾ ਸਰਾਪ ਉਸਦਾ ਪਿਛਾ ਨਹੀਂ ਸੀ ਛੱਡ ਰਿਹਾ. ਉਸਦੀ ਜ਼ਿੰਦਗੀ ਅਤੇ ਤਿੰਨਾਂ ਸ਼ਾਦੀਆਂ ਨੂੰ ਦੇਖ ਕੇ ਇਹੀ ਲੱਗਦਾ ਹੈ ਕਿ ਸਚਮੁਚ ਜੀਵਨ ਸਾਥ ਕਿਸਮਤ ਨਾਲ ਹੀ ਮਿਲਦੇ ਹਨ. ਆਖਿਰ 31 ਜਨਵਰੀ 2011 ਨੂੰ ਉਸਨੇ ਆਖਿਰੀ ਸਾਹ ਲਿਆ. ਇਯੂਨਿਕੇ ਸਨਬੋਰਨ ਕੋਲ ਵਿਸ਼ਵ ਦੀ ਸਭ ਤੋਂ  ਜ਼ਿਆਦਾ ਬਜ਼ੁਰਗ ਔਰਤ ਹੋਣ ਦਾ ਖਿਤਾਬ ਤਿੰਨ ਮਹੀਨੇ ਤੋਂ ਵੀ ਘੱਟ ਸਮੇਂ ਤੱਕ ਰਿਹਾ.  ਇਹ ਖਿਤਾਬ ਉਸਨੂੰ ਛੇ ਅਪ੍ਰੈਲ 2010 ਨੂੰ ਇੱਕ ਹੋਰ ਬਜ਼ੁਰਗ ਔਰਤ ਨੇਵਾ ਮੋਰਿਸ ਦੀ ਮੌਤ ਤੋਂ ਬਾਅਦ ਮਿਲਿਆ ਸੀ. ਇਹ ਗੱਲ ਵੀ ਜ਼ਿਕਰਯੋਗ ਹੈ ਕਿ  ਨੇਵਾ 114 ਸਾਲ 246 ਦਿਨਾਂ ਦੀ ਉਮਰ ਭੋਗ ਕੇ ਚੱਲ ਵੱਸੀ ਸੀ. ਨੇਵਾ ਆਪਣੀ ਜਵਾਨੀ ਸਮੇਂ ਬਹੁਤ ਹੀ ਹਸੀਨ ਔਰਤ ਹੁੰਦੀ ਸੀ. ਤੁਹਾਨੂੰ ਇਹ ਪੇਸ਼ਕਾਰੀ ਕਿਹੋ ਜਿਹੀ ਲੱਗੀ ਜ਼ਰੂਰ ਦੱਸਣਾ.--ਰੈਕਟਰ ਕਥੂਰੀਆ     

No comments: