Thursday, January 13, 2011

ਟਕਰਾਓ ਤੇਜ਼ ਹੋਇਆ ਬਗਾਵਤ ਦੀ ਸੁਰ ਅਤੇ ਰਾਗ ਦਰਬਾਰੀ ਦਰਮਿਆਨ

ਰਾਜ ਸੱਤਾ ਦੇ ਲੋਭੀਆਂ ਨੂੰ ਅਕਸਰ ਬਹੁਤ ਕੁਝ ਅਜਿਹਾ ਹੋ ਜਾਂਦਾ ਹੈ ਕਿ ਉਹ ਦੀਨ ਧਰਮ  ਅਤੇ ਅਸੂਲਾਂ ਦੀ ਗੱਲ ਸਭ ਭੁੱਲ ਭਲਾ ਜਾਂਦੇ ਹਾਂ. ਫਿਰ ਇਹ ਜ਼ਿੰਮੇਵਾਰੀ ਆਈ ਧਰਮੀਆਂ ਦੀ ਪਰ ਸਮਾਂ ਪਾ ਕੇ ਉਹਨਾਂ ਵਿਚੋਂ  ਵੀ  ਕਈ ਦਰਬਾਰੀ ਬਣ ਗਏ. ਆਖਿਰ ਇਹ ਮੋਰਚਾ ਸੰਭਾਲਿਆ ਸ਼ਾਇਰਾਂ ਨੇ ਜਿਹੜੇ ਦੀਪਕ ਰਾਗ ਨੂੰ ਵੀ ਸਮਝਦੇ  ਸਨ ਅਤੇ ਮੇਘ ਮਲ੍ਹਾਰ ਨੂੰ ਵੀ. ਲੋਕਾਂ ਨੂੰ ਪੂਰੀ ਪੂਰੀ ਉਮੀਦ ਹੁੰਦੀ ਸੀ ਕਿ ਇਹ ਸ਼ਾਇਰ ਰਾਜ ਸੱਤਾ ਨੂੰ ਸਹੀ ਸੇਧ ਪ੍ਰਦਾਨ ਕਰਾਂਗੇ. ਪਰੇ ਹੋਲੀ ਹੋਲੀ ਉਹਨਾਂ ਨੂੰ ਵੀ ਸਿਰਫ ਇੱਕੋ ਸੁਰ ਯਾਦ ਰਹਿਣ ਲੱਗ ਪਈ ਰਾਗ ਦਰਬਾਰੀ ਵਾਲੀ.ਜੇ ਇਹ ਕੁਝ ਸਿਰਫ ਰਾਜ ਦਰਬਾਰਾਂ ਤੱਕ ਰਹਿੰਦਾ ਤਾਂ ਵੀ ਚਲੋ ਕੋਈ ਗਲ ਨਹੀਂ ਸੀ ਪਰ ਲੋਕ ਤੰਤਰ ਆਇਆ ਤਾਂ ਰਾਜੇ ਅਤੇ ਰਾਜਵਾੜਾ ਸ਼ਾਹੀ ਵੀ ਖਤਮ ਹੋ ਗਈ. 
ਅਜੀਬ ਦੁਖਾਂਤ ਹੈ ਕਿ ਦੁਨੀਆ ਦੇ ਬਹੁਤ ਸਾਰੇ ਹਿਸੇ ਵਿੱਚ ਲੋਕ ਰਾਜ ਆ ਜਾਣ ਦੇ ਬਾਵਜੂਦ ਕਈ ਉਹਨਾਂ ਲੋਕਾਂ ਨੇ ਵੀ ਆਪੋ ਆਪਣੀਆਂ ਰਿਆਸਤਾਂ ਵਾਂਗ ਵਿਚਰਨਾ ਸ਼ੁਰੂ ਕਰ ਦਿੱਤਾ ਜਿਹਨਾਂ ਨੂੰ ਸਰਬ ਉਚ ਅਤੇ ਸੂਝਵਾਨ ਹੋਣ ਦਾ ਭਰਮ ਸੀ. ਕਿਸੇ ਨੇ ਆਪਣੇ ਸਕੂਲ ਕਾਲਜ ਨੂੰ ਆਪਣੀ ਰਿਆਸਤ ਸਮਝ ਲਿਆ ਅਤੇ ਕਿਸੇ ਨੇ ਆਪਣੇ ਕਾਰੋਬਾਰੀ ਸੰਸਥਾਨ ਨੂੰ. ਹੋਲੀ ਹੋਲੀ ਇਹ ਬਿਮਾਰੀ ਹੋਰ ਦੂਰ ਤੱਕ ਫੈਲਣ ਲੱਗ ਪਈ. ਸੋਸ਼ਲ ਸਾਈਟਾਂ ਤੇ ਵੀ ਤਾਨਾਸ਼ਾਹੀ ਅਤੇ ਰਜਵਾੜਾ ਸ਼ਾਹੀ ਵਾਲਾ ਵਤੀਰਾ ਨਜ਼ਰ ਆਉਣ ਲੱਗ ਪਿਆ. ਇਸ ਵਤੀਰੇ ਤੋਂ ਜਿਹੜੇ ਬਹੁਤ ਸਾਰੇ ਸੱਜਣ ਮਿੱਤਰ ਚਿੰਤਤ ਹੋਏ ਉਹਨਾਂ ਵਿੱਚ ਗਜ਼ਲ ਦੀ ਸਾਧਨਾ ਵਿੱਚ ਬਹੁਤ ਤਪਸਿਆ ਕਰਨ ਵਾਲੇ ਡਾਕਟਰ ਹਰਜਿੰਦਰ ਸਿੰਘ ਲਾਲ ਵੀ ਸ਼ਾਮਿਲ ਹਨ ਅਤੇ ਕਈ ਹੋਰ ਸਨਮਾਨਿਤ ਕਲਮਕਾਰ ਵੀ. ਡਾਕਟਰ ਲਾਲ ਨੇ ਆਪਣੇ ਦਿਲ ਦੀ ਵੇਦਨਾ ਪ੍ਰਗਟ ਕਰਦਿਆਂ  ਆਖਿਆ: ਜਿੰਨਾ ਲੋਕਾਂ ਵਿਚ ਵਿਰੋਧੀ ਵਿਚਾਰ ਵਾਲੇ ਲੋਗਾਂ ਨੂੰ ਸੁਨਣ ਜਰਨ ਦਾ ਮਾਦਾ ਨਹੀ ਹੁੰਦਾ ਤੇ ਜੋ ਸਿਰਫ ਆਪਣੀ ਹਾਂ ਵਿਚ ਹਾਂ ਮਿਲਾਓਣ ਵਾਲੇ ਲੋਗਾਂ ਨੂੰ ਹੀ ਆਪਣੇ ਦਰਬਾਰ ਵਿਚ ਰਹਿਣ ਦੀ ਇਜਾਜ਼ਤ ਦਿੰਦੇ ਹਨ ਓਹ ਰਾਜਾ ਮਹਾਰਾਜਾਮੁਖਮੰਤਰੀਤਾਂ ਜੋ ਮਰਜ਼ੀ ਹੋਣ ਪਰ ਓਹ ਇਨਸਾਨੀਅਤ ਦੇ ਮਾਮਲੇ ਵਿਚ ਮਾਨਸਿਕ ਤੌਰ ਤੇ sick ਹੁੰਦੇ ਹਨ ਓਹ ਗੱਲਾਂ ਵਿਚ ਭਾਵੇਂ ਕਿੰਨੇ ਵੀ ਬਹਾਦੁਰ ਹੋਣ ਪਰ ਮਾਨਸਿਕ ਤੌਰ ਤੇ ਕਮਜ਼ੋਰ ਆਦਮੀ ਹੁੰਦੇ ਹਨ ਬੇਸ਼ਕ ਓਹ ਸਰੀਰਕ ਤੌਰ ਤੇ ਕਿੰਨੇ ਵੀ ਤਕੜੇ ਹੋਣ ਤੇ ਦੂਜੇ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਦੇ ਸਮਰਥ ਵੀ ਹੋਣ ਪਰ ਓਹਨਾ ਦੇ ਅੰਦਰ ਇਕ ਡਰ ਪੱਕੇ ਤੌਰ ਤੇ ਘਰ ਕਰ ਚੁਕਾ ਹੁੰਦਾ ਹੈ ਕਿ ਜੇ ਓਹ ਕਿਸੇ ਬਹਿਸ ਵਿਚ ਦਲੀਲ ਵਿਚ ਹਾਰ ਗਏ ਤਾਂ ਓਹਨਾ ਦੇ ਪੱਲੇ ਕੁਝ ਨਹੀ ਰਹੇਗਾ ਸੋ ਓਹ ਹਰ ਉਸ ਆਦਮੀ ਤੋਂ ਦੂਰ ਰਹਿੰਦੇ ਹਨ ਜਾਂ ਉਸ ਆਦਮੀ ਨੂੰ ਆਪਣੇ ਖੇਤਰ ਤੋਂ ਦੂਰ ਦੂਰ ਰਖਣ ਦਾ ਯਤਨ ਕਰਦੇ ਹਨ ਜਿਸ ਤੋਂ ਓਹਨਾ ਨੂ ਲਗਦਾ ਹੈ ਕਿ ਕਿਤੇ ਓਹ ਓਹਨਾ ਦੀ ਗੱਲ ਕੱਟ ਨਾ ਦਏ...... ਓਹ ਲੋਗ ਸਿਰਦਾਰ ਹੋਣ ਦਾ ਭਰਮ ਤਾਂ ਪਾਲਦੇ ਹਨਪਰ ਸਮੇ ਦੀ ਉਲਟ ਹਵਾ ਦੇ ਸਾਹਮਣੇ ਇੱਕ ਪਲ ਵੀ ਨਹੀ ਠਹਿਰਦੇ .... 
ਆਪਣੇ ਇਹਨਾਂ ਵਿਚਾਰਾਂ ਦੇ ਨਾਲ ਹੀ ਉਹਨਾਂ ਨੇ ਆਪਣੀ ਬਹੁਤ ਹੀ ਪਹਿਲਾਂ ਲਿਖੀ ਇੱਕ ਗਜ਼ਲ ਦੇ ਕੁਝ ਸ਼ਿਅਰ ਵੀ ਦਿੱਤੇ. ਇਹ ਗਜ਼ਲ ਉਹਨਾਂ ਉਦੋਂ ਲਿਖੀ ਸੀ ਜਦੋਂ ਪੰਜਾਬ ਵਿੱਚ ਸਾਹ ਵੀ ਸੋਚ ਕੇ ਲੈਣਾ ਪੈਂਦਾ ਸੀ. ਉਸ ਦੌਰ ਵਿਹ੍ਚ ਜੋ ਕੁਝ ਹਾਲਾਤ ਦੇ ਪ੍ਰਭਾਵ ਹੇਠ ਮੇਰੇ ਕੋਲੋਂ ਲਿਖਿਆ ਗਿਆ ਉਸ ਦੀਆਂ ਕੁਝ ਸਤਰਾਂ ਦੇ ਰਿਹਾ ਹਾਂ :
*ਇਹ ਕੈਸਾ ਮੌਸਮ ਆਇਆ ਏ, 
ਜਿਸ ਘਰ ਘਰ ਲਾਂਬੂ ਲਾਇਆ ਏ, 
ਇਸ ਜ਼ਖਮੀ ਕੀਤਾ ਬੋਲਾਂ ਨੂੰ ; 
ਸਾਹਵਾਂ ਤੇ ਪਹਿਰਾ ਲਾਇਆ ਏ.
*ਇਸ ਘੋਲੀ ਜ਼ਹਿਰ ਹਵਾਵਾਂ ਵਿੱਚ, 
ਇਸ ਲਾਈ ਅੱਗ ਦਰਿਆਵਾਂ ਵਿੱਚ, 
ਕੀਤਾ ਇਸ ਕਤਲ ਮੋਹੱਬਤ ਨੂੰ, 
ਇਸ ਲੂਤੀ ਲਾਈ ਭਰਾਵਾਂ ਵਿੱਚ.
 *ਇਸ ਹਮਲੇ ਕੀਤੇ ਕਲਮਾਂ ਤੇ, 
ਇਸ ਪਹਿਰੇ ਲਾਏ ਬੋਲਾਂ ਤੇ, 
ਇਸ ਜ਼ਖਮੀ ਕੀਤਾ ਹੋਠਾਂ ਨੂੰ, 
ਨਿਗਰਾਨ ਬਿਠਾਏ ਸੋਚਾਂ ਤੇ. 
*ਇਹ ਲੰਮੀ ਬੜੀ ਕਹਾਣੀ ਹੈ, 
ਇਹ ਸਾਜ਼ਿਸ਼ ਬੜੀ ਪੁਰਾਣੀ ਹੈ;
ਇਸ ਵਿੱਚ ਖੁਦ ਰਾਜਾ ਸ਼ਾਮਿਲ ਹੈ, 
ਇਸ ਵਿੱਚ ਸ਼ਾਮਿਲ ਖੁਦ ਰਾਣੀ ਹੈ.
ਪਰ ਆਪਾਂ ਤਾਂ ਗੱਲ ਕਰ ਰਹੇ ਸਨ ਡਾਕਟਰ ਲਾਲ ਦੀ.  ਹਾਂ ਸਚ ਡਾਕਟਰ ਲਾਲ ਨੇ ਉਹਨਾਂ ਦਿਨਾਂ ਵਿੱਚ ਇੱਕ ਗਜ਼ਲ ਲਿਖੀ ਸੀ ਉਸ ਗਜ਼ਲ ਦੇ ਕੁਝ ਸ਼ਿਅਰ ਹਨ:  
ਗੈਰਾਂ  ਦੇ ਵਿਚ ਗੈਰ ਬਣੇ ਜਦ ਯਾਰ ਖਲੋਤੇ ਦਿੱਸੇ |

ਆਪਣੇ ਦਿਲ ਦੇ ਵਿਹੜੇ  ਉੱਗੇ ਖਾਰ ਖਲੋਤੇ ਦਿੱਸੇ |
................
ਕਿਸ ਰਾਜੇ  ਦਾ  ਹੁਕਮ  ਹੈ ਹੋਇਆ  ਕੀ ਪਰਜਾ ਤੋਂ ਗਲਤੀ ?
ਕਿਓਂ ਧਰਤੀ ਦੇ ਸਬ  ਬੰਦੇ  ਸਿਰ ਭਾਰ  ਖਲੋਤੇ ਦਿੱਸੇ |
..................
ਮੌਤ ਮਿਲੀ ਜਦ ਕਿਸੇ ਬਾਜ਼ਾਰੋੰ ਜ਼ਿੰਦਗੀ ਨਾਲੋ ਸਸਤੀ ,
ਇਕ ਦੋ ਨਹੀਂ ਹਜ਼ਾਰਾਂ  ਹੀ  ਖਰੀਦਾਰ  ਖਲੋਤੇ ਦਿੱਸੇ
...............

 ਚੱਕਰ ਸਮੇ  ਦਾ ਐਸਾ ਚੱਲਿਆ  ਉਤਲੀ ਹੇਠਾਂ  ਹੋਈ  ,
ਬਿਨਾਂ  ਸਿਰਾਂ  ਦੇ  ਕਿੰਨੇ  ਹੀ ਸਿਰਦਾਰ ਖਲੋਤੇ  ਦਿੱਸੇ |
ਮੋਹਿੰਦਰ ਰਿਸ਼ਮ ਨੇ ਇਸਤੇ ਟਿੱਪਣੀ ਕਰਦਿਆਂ ਕਿਹਾ ਹੈ...
ਰਾਜੇ ਨੂੰ ਰਿਆਇਆ ਨਾ ਹੋਣ ਨਾਲ ਫਰਕ ਪੈਂਦਾ ਹੈ ਰਿਆਇਆ ਨੂੰ ਰਾਜਾ ਬਦਲਣ ਨਾਲ ਕੀ ਫਰਕ ਪੈਣਾ ਹੈ.....ਇਥੇ FB ਤੇ ਵੱਡੇ ਵੱਡੇ ਸਿਰਦਾਰ-ਗੀਤਕਾਰ-ਰਾਜੇ-ਰਾਣੀਆਂ ਵਸਦੀਆਂ ਹਨ ਜਿੰਨਾ ਦੀ ਮਰਜੀ ਬਿਨਾਂ ਜੇ ਅਸੀਂ ਮੂੰਹ ਖੋਲਾਂਗੇ ਤਾਂ ਡਲੀਟ ਜਾ ਬਲੋਕ ਕਰ ਦਿਤੇ ਜਾਂਦੇ ਹਾਂ.....ਕਿੰਨੇ ਹੀ....!
ਕੀ ਕਰੋਗੇ....? ਇਹ ਚਲਨ ਪਹਿਲਾਂ ਓਰਕੁਟ ਤੇ ਦੇਖਿਆ ਸੀ ਤੇ ਪਿਛੋਂ ਫੇਸਬੁਕ ਤੇ ਵੀ.....! ਜਿਸਨੇ ਰਖਣਾ ਏ ਰਖੋ, ਕੱਢਣਾ ਏ ਕੱਢੋ....!....ਸਭ ਦੀ ਆਪਣੀ ਸੋਚ ਹੈ...! ਏਸੇ ਤਰਾਂ ਹੀ ਇੱਕ ਹੋਰ ਕਲਮਕਾਰਾ ਮੀਨਾਕਸ਼ੀ ਵਰਮਾ  ਨੇ ਆਖਿਆ....ਸ਼ਾਇਦ ਇਹ ਕਾਵਾਂ ਰੌਲੀ ਜਾਣ ਬੁਝ ਕੇ ਪਾਈ ਜਾਂਦੀ ਹੈ......ਤਾਂ ਕੇ ਸਹੀ ਸੁਰ ਨਾ ਪਕੜੀ ਜਾ ਸਕੇ..........
ਇਕ਼ਬਾਲ ਗਿੱਲ ਹੁਰਾਂ ਨੇ ਕਿਹਾ 
ਬਹੁਤ ਕੁਝ ਸੁਣਿਆ ਹੈ ਜੀ ਪਰ ਉਹ ਇੰਨਾ ਕੀਮਤੀ ਵੀ ਨਹੀਂ ਕਿ ਆਪਣੀ ਹੋਂਦ ਗਵਾਉਣ ਲਈ ਤਿਆਰ ਹੋ ਜਾਈਏ ਉਸ ਪਿਛੇ | ਕਿਹਾ ਜਾਂਦਾ ਹੈ ਕਿ ਹਰ ਆਦਮੀਂ ਦਾ ਅੰਗੂਠੇ ਦਾ ਨਿਸ਼ਾਨ ਵੀ ਭਿੰਨ ਹੈ ਪੂਰੀ ਦੁਨੀਆਂ ਤੇ ਫਿਰ ਸੋਚ ਇੱਕੋ ਸੰਚੇ ਵਿਚ ਕਿਵੇਂ ਢਲ ਸਕਦੀ ਹੈ ? ਵਿਰੋਧ ਵਿਚ ਹੀ ਵਿਕਾਸ ਹੈ ਇਹ ਤਥ ਸਾਰੇ ਜਾਣਦੇ ਹਨ, ਪਰ ਆਪਨੇ ਵਿਰੋਧ ਵੇਲੇ ਇਹ ਗੱਲ ਪਤਾ ਨਹੀਂ ਕਿਉਂ ਵਿਸਰ ਜਾਂਦੀ ਹੈ | ਮਹਿੰਦਰ ਰਿਸ਼ਮ ਜੀ ਨੇ ਸਭ ਆਖ ਦਿਤਾ ਹੈ ਉਹਨਾਂ ਨੂੰ ਕਾਫੀ ਕੁਝ ਪਤਾ ਵੀ ਹੈ ਇਸ ਬਾਰੇ | ਇੱਕ ਸ਼ਿਅਰ ਹਾਜਿਰ ਹੈ ਐਸ ਤਰਸੇਮ ਜੀ ਦਾ :ਪੀਂਘ ਸਤਰੰਗੀ ਦਾ ਫਿਰ ਤਾਂ ਖਾਬ ਵੀ ਨਾ ਆਏਗਾ | ਸ਼ੀਸ਼ਾ ਹਰ ਇੱਕ ਅੱਖ ਦਾ ਜੇ ਕੇਸਰੀ ਬਣ ਜਾਏਗਾ.

ਬਲਵੀਰ ਜਸਵਾਲ ਨੇ ਸਾਰੇ ਘਟਨਾ ਕਰਮ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ," ਸਾਰੀਆਂ ਟਿੱਪਣੀਆਂ ਪੜ੍ਹਦਿਆਂ ਬਹੁਤ ਹੀ ਬੁਰਾ ਲੱਗ ਰਿਹਾ ਹੈ। ਜਿੱਥੇ 'ਵਿਚਾਰ-ਉਤੇਜਕ' ਵਿਚਾਰਾਂ ਦੀ ਆਸ ਹੋ ਸਕਦੀ ਹੈ, ਉੱਥੇ ਇੱਕ-ਦੂਜੇ ਲਈ ਦੂਸ਼ਣਬਾਜ਼ੀ?" ਇੰਦਰਜੀਤ ਸਿੰਘ ਨੇ ਕਿਹਾ....:
ਮੈਂ ਏਸ ਤੋਂ ਬਿਨਾ ਕੁਝ ਨਹੀਂ  ਕਹਿਣਾ ਜੀ...
ਕੁਝ ਛੱਡ ਗਏ ਨੇ ਸਾਥ ਬਾਕੀ ਵੀ ਨਾ ਛੱਡ ਜਾਵਾਂਣ
ਬਹੁਤਾ ਸੱਚ ਮੈਂ ਇਸੇ ਲਈ ਦਰਾਅਸਲ ਨਹੀਂ ਲਿਖਦਾ

ਡਰ ਹੈ ਤੇਰਾ ਨਾਮ ਆ ਜਾਵੇਗਾ ਐਵੇ ਫਿਰ ਮੇਰੇ ਹੋਠਾ ਤੇ,

ਇਸੇ ਲਈ ਤਾ ਹੁਣ ਕਿਸੇ ਫੁੱਲ ਨੂੰ ਕਮਲ ਨਹੀਂ ਲਿਖਦਾ.

ਇਸਦੇ ਨਾਲ ਬਾਕੀ ਦੇ ਸ਼ਿਅਰ ਪੜ੍ਹਨ ਲਾਈ ਉਹਨਾਂ  ਲਿੰਕ ਦਿੱਤਾ ਜਿਸ ਵਿੱਚ ਜਾ ਕੇ ਇਹ ਸ਼ਿਅਰ ਮਿਲੇ ਹਨ....:
ਹੋ ਨਾ ਜਾਵੇ ਮੇਰੇ ਤੋ ਬਹਿਰਾ ਦਾ ਕਤਲ ਨਹੀਂ ਲਿਖਦਾ
ਇਸੇ ਲਈ ਮੈਂ ਤਾ ਹੁਣ ਕੋਈ ਵੀ ਗ਼ਜ਼ਲ ਨਹੀਂ ਲਿਖਦਾ

ਉਰਦੂ ਫ਼ਾਰਸੀ 'ਚੋ ਰਹਿਣ ਦੇਵੋ ਮੇਰੀ ਸਮਝ ਨਾ ਆਵਾਂਣ
ਕਰੋ ਪੰਜਾਬੀ ਵਿਚ ਇਨ੍ਹਾ ਦਾ ਹੁਣ ਬਦਲ ਨਹੀਂ ਲਿਖਦਾ

ਕੁਝ ਸਤਕਾਰ ਹੈ ਕੁਝ ਖਿਆਲ ਓਸਦੀ ਲਿਆਕਤ ਦਾ
ਗੱਲਾ ਸੁਣ ਕੇ ਵੀ ਮੈਂ ਓਸਨੂੰ ਕਮ ਅਕਲ ਨਹੀਂ ਲਿਖਦਾ

ਨਿੱਤ ਕਤਲ ਹੁੰਦੇ ਨੇ ਜਜਬਾਤ ਹੁਣ ਜਿਸ ਦਰ ਉਪਰ
ਕਦੇ ਮੇਰਾ ਵੀ ਸੀ ਤਾ ਹੀ ਓਸਨੂੰ ਮਕਤਲ ਨਹੀਂ ਲਿਖਦਾ

ਦਿੱਤਾ ਨਾਮ ਹੈ ਕਿਸੇ ਓਨ੍ਹਾਂ ਦੀ ਸਤਿਕਾਰਤ ਚੀਜ਼ ਨੂੰ
ਰੁਸ ਨਾ ਜਾਵਾਂਣ ਤਾ ਹੀ ਅਫੀਮ ਨੂੰ ਅਮਲ ਨਹੀਂ ਲਿਖਦਾ

ਤਿੜਕਿਆ ਹੈ ਜੋ ਇਕ ਦਿਨ ਓਸ ਨੇ ਟੁੱਟਣਾ ਹੈ ਆਖਰ
ਤਾ ਹੀ ਤਾ ਮੈਂ ਕਦੇ ਦਿਲ ਨੂੰ ਜਰਾ ਸੰਭਲ ਨਹੀਂ ਲਿਖਦਾ
 

ਗੁਰਜਿੰਦਰ ਮਾਂਗਟ ਹੁਰਾਂ ਕਿਹਾ ਕਿ ਕੀ ਕੋਮਿੰਟ ਕਰੀਏ ਵੀਰ ਜੀ...ਅੱਜਕਲ ਫੇਸਬੁਕ ਤੇ ਬੜਾ ਕੁਝ ਅਜੀਬ ਹੋ ਰਿਹਾ ਜੀ...ਫ਼ੇਕ  ਪ੍ਰੋਫਾਈਲਾਂ , ਊਟ-ਪਤੰਗ ਮੈਸੇਜੀਜ਼,  ਲੋਕ ਅਵਾਜ਼ ਬਣ ਕੇ  ਲਿਖਣ ਦੀ ਜਗਾਹ 'ਮੈਂ' ਦੀ ਆਵਾਜ਼.. .ਕੀ ਕੀਤਾ ਜਾਵੇ, ਉਮੀਦ ਤੋਂ ਪਰੇ ਧੰਭ-ਢਾਣੀ ਖਿੱਲਰੀ ਪਈ ਹੈ ਜੀ...ਕੁਛ ਸ਼ੇਅਰ ਅਰਜ਼ ਹਨ ਅਨਵਰ ਸ਼ਊਰ ਜੀ ਦੇ-
ਕਈ ਮਰਹਲੇ ਔਰ ਸਰ ਕਰਨੇ ਹੈਂ
ਅਭੀ ਤੋ ਬਹੁਤ ਸੇ ਸਫ਼ਰ ਕਰਨੇ ਹੈਂ.

ਬਦੀ ਔਰ ਨੇਕੀ,ਯਕੀਨ ਔਰ ਸ਼ਕ਼;
ਹੈਂ ਜਿਤਨੇ ਭੀ ਐਬੋ-ਹੁਨਰ ਕਰਨੇ ਹੈਂ.

ਹਥੇਲੀ ਪੇ ਰਖਤੇ ਹੈਂ ਅਪਨਾ ਕਫ਼ਨ
ਜਿਨਹੇਂ ਅਪਨੇ ਜੀਵਨ ਅਮਰ ਕਰਨੇ ਹੈਂ.

ਸਿਤਮ ਹੈ ਦੁਨੀਆ ਕੇ ਕਿਤਨੇ ਹੀ ਕਾਮ,
ਜਰੂਰੀ ਨਹੀਂ ਹੈਂ ਮਗਰ ਕਰਨੇ ਹੈਂ.

ਕਰੇੰਗੇ ਕਭੀ ਤਰਕ ਭੀ ਤਾਂਕ-ਝਾਂਕ,
ਕਿ ਯੇ ਸਿਲਸਿਲੇ ਉਮਰ ਭਰ ਕਰਨੇ ਹੈਂ.

ਬਹੁਤ ਸਖਤ ਮੌਸਮ ਹੈ ਲੇਕਿਨ 'ਸ਼ਊਰ '

ਕਿਸੀ ਤੌਰ ਯੇ ਦਿਨ ਬਸਰ ਕਰਨੇ ਹੈਂ.

ਗੁਰਜਿੰਦਰ ਮਾਂਗਟ ਜੀ ਨੇ ਇਹ ਵੀ ਕਿਹਾ ਹੈ ਕਿ ਸਾਰੇ ਦੋਸਤਾਂ ਨੂੰ ਮੇਲਾ ਮਾਘੀ ਮੁਕਤਸਰ ਲਈ ਖੁਲਾ ਸੱਦਾ ਹੈ ਜੀ ਪਹੁੰਚਣ ਤੇ ਸੰਪਰਕ ਕਰ ਸਕਦੇ ਹੋ...ਉਹਨਾਂ ਇਸ ਸੰਬੰਧ ਵਿੱਚ ਹੀ ਫੈਸਲਾ ਨਾਂਅ ਦੀ ਇੱਕ ਕਵਿਤਾ  ਵੀ ਲਿਖੀ ਹੈ: 

ਜੋ ਕੁਝ ਤੇਰੇ ਹਨੇਰੇ ਨੂੰ
ਮੰਜੂਰ ਏ ਤੂੰ ਕਰ ਮੀਆਂ
ਜਿੰਨਾ ਕੁ ਸਾਡੀ ਲੋ ਵਿਚ
ਅਸੀਂ ਦਿਆਂਗੇ ਚਾਨਣ ਕਰ ਮੀਆਂ

ਕਿਨੇ ਕੁ ਤੇਰੇ ਤੀਰ ਤਿਖੇ
ਖਿਚ ਖਿਚ ਕੇ ਨਿਸ਼ਾਨੇ ਧਰ ਮੀਆਂ
ਜਿਨੀ ਕੁ ਸਾਡੀ ਤੇਗ ਝਲੂ
ਬਾਕੀ ਲਹੂ ਨਾਲ ਘੜੇ ਭਰ ਮੀਆਂ

ਜੇ ਤੇਰੇ ਚੇਹਰੇ ਪਿਛੇ ਭੇਖ ਛਿਪਿਆ
ਤੂੰ ਮੰਨ ਜਾ ਦਿਆਂਗੇ ਛਡ ਮੀਆਂ
ਜੇ ਮੇਰੇ ਚੇਹਰੇ ਉਤੇ ਨਕਾਬ ਮਿਲਜੇ
ਸਾਡੀ ਗਰਦਨ ਦਿਓਜੇ ਵਢ  ਮੀਆਂ

ਛਡ ਛਡ ਕੇ ਘਰ ਨਿਮਾਣਿਆਂ ਦਾ
ਜੇ ਤੂੰ ਅਨਿਆਂ ਵਾਂਗ ਸ਼ੀਰਨੀ ਵੰਡੇ ਮੀਆਂ
ਫਿਰ ਦੱਸ ਜੇ ਤੋਹਮਤ ਨਾ ਲਾਈਏ
ਜਮੀਰ "ਮਾਂਗਟ" ਨੂੰ ਕਿਓਂ ਨਾ ਭੰਡੇ ਮੀਆਂ....
ਇਸ ਤਰਾਂ ਰਚਨਾਕਾਰਾਂ ਦੀ ਰਚਨਾਤਮਿਕਤਾ ਨੇ ਇਸ ਉਦਾਸੀ ਵੇਲੇ ਵੀ ਆਪਣੀ ਸਿਰਜਣਾ ਜਾਰੀ ਰੱਖੀ. ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ....--ਰੈਕਟਰ ਕਥੂਰੀਆ 

1 comment:

Jatinder Lasara ( ਜਤਿੰਦਰ ਲਸਾੜਾ ) said...

ਦੋਸਤੋ ਜੋ ਕੁਝ ਵੀ ਹੋਇਆ ਬੜਾ ਹੀ ਮਾੜਾ ਹੋਇਆ, ਇਹ ਨਹੀਂ ਹੋਣਾ ਚਾਹੀਦਾ ਸੀ ਚਲੋ ਏਨਾਂ ਤਾਂ ਜ਼ਰੂਰ ਹੋਇਆ ਕਿ, "ਕੁਛ ਲੋਗ ਪਹਿਚਾਨੇ ਗਏ..."।

ਦੋਸਤੋ ਜੋ ਵੀ ਦੋਸ਼ੀ ਸੀ ਯਕੀਨਨ ਸੌਂ ਨਹੀਂ ਸਕਿਆ ਹੋਵੇਗਾ ਅਤੇ ਆਪਣਾ ਮੂੰਹ ਆਪਣੇ ਆਪ ਤੋਂ ਲੁਕਾ ਰਿਹਾ ਹੋਵੇਗਾ । ਆਓ ਸਾਰੇ ਰਲ਼ਕੇ "ਜਗਵਿੰਦਰ" ਦੀ ਮੌਤ ਦਾ ਅਫ਼ਸੌਸ ਕਰੀਏ ਅਤੇ ਜੋ ਵੀ "ਜਗਵਿੰਦਰ" ਦੇ ਨਾਂ ਹੇਠ ਲੁਕਿਆ ਸ਼ਕਸ ਸੀ ਮਰਿਆ ਤਾਂ ਉਸਦੇ ਅੰਦਰ ਵੀ ਕੁੱਝ ਜ਼ਰੂਰ ਹੋਵੇਗਾ, ਸੋ ਆਓ ਸਾਰੇ ਰਲ਼ਕੇ ਉਸ ਸਖ਼ਸ਼ ਦੀ ਸੁਹਿਰਦਤਾ ਦੀ ਮੌਤ 'ਤੇ ਅਫ਼ਸੋਸ ਜ਼ਾਹਿਰ ਕਰੀਏ ਅਤੇ ਉਸਦੀ ਆਤਮਾ ਦੀ ਸ਼ਾਤੀ ਲਈ ਦਿਲੋਂ ਦੁਆਵਾਂ ਕਰੀਏ । ਦੋਸਤੋ ਆਪਾਂ ਆਪਣਾ ਬੜਾ ਹੀ ਕੀਮਤੀ ਸਮਾਂ ਗੁਆ ਚੁੱਕੇ ਹਾਂ ਜੋ ਕਿਸੇ ਸਾਰਥਿਕ ਕੰਮਾਂ 'ਤੇ ਲਗਾਇਆ ਜਾ ਸਕਦਾ ਸੀ । ਆਓ ਹੁਣ ਅੰਤਮ ਅਰਦਾਸ ਦੇ ਨਾਲ ਹੀ ਇਸ ਸਭ ਕੁੱਝ ਦਾ ਭੋਗ ਪਾਈਏ ਅਤੇ ਆਪਣੀ ਜ਼ਿੰਦਗੀ ਦੇ ਇਸ ਕਾਲੇ ਚੈਪਟਰ ਦਾ ਅੰਤ ਕਰੀਏ । ਇਸ ਸਮੇਂ ਦੇ ਵਿੱਚੋਂ ਉਪਜੀ ਮੇਰੀ ਤਾਜ਼ਾ ਗ਼ਜ਼ਲ ਦੇ ਕੁੱਝ ਸ਼ਿਅਰ:

ਸੱਚ ਨੂੰ ਸੱਚ ਕਹਿ ਨਹੀਂ ਸਕਦਾ ।।
ਝੂਠ ਬਿਨਾ ਪਲ਼ ਰਹਿ ਨਹੀਂ ਸਕਦਾ ।।

ਥੱਕ ਗਿਆ ਹਾਂ ਠੱਗੀਆਂ ਕਰਕੇ,
ਪਰ ਮੈਂ ਹਾਲੇ ਬਹਿ ਨਹੀਂ ਸਕਦਾ ।।

ਢਾਵਾਂਗਾ ਮੈਂ ਪਿਆਰ ਭਰੇ ਦਿਲ,
ਮੇਰਾ ਹਉਮੈ ਢਹਿ ਨਹੀਂ ਸਕਦਾ ।।

ਆਪਣੀ ਇੱਜ਼ਤ ਤੋਂ ਕੀ ਲੈਣੈ,
ਹੋਰ ਕਿਸੇ ਦੀ ਸਹਿ ਨਹੀਂ ਸਕਦਾ ।।

ਚਲ ਲਸਾੜੇ ਅੱਗਾਂ ਲਾਈਏ,
ਨਫ਼ਰਤ ਬਾਝੋਂ ਰਹਿ ਨਹੀਂ ਸਕਦਾ ।।

********************

ਜਿੰਦ ਰੁਲਾਣੇ ਹੋ ਗਏ ਰਿਸ਼ਤੇ //
ਬੜੇ ਡਰਾਣੇ ਹੋ ਗਏ ਰਿਸ਼ਤੇ //

ਕਿੰਨੇ ਚਿਹਰੇ ਹਰ ਇੱਕ ਮੁਖ 'ਤੇ,
ਬੇ-ਪਹਿਚਾਣੇ ਹੋ ਗਏ ਰਿਸ਼ਤੇ //