Tuesday, December 28, 2010

ਏਡਜ਼--- ਹਕੀਕਤ ਜਾਂ ਫਰਾਡ .....?

 ਏਡਸ ਦੇ ਸਾਰੇ ਪ੍ਰਚਾਰ ਨੂੰ ਇੱਕ ਵਿਸ਼ਵ ਵਿਆਪੀ ਸਕੈਂਡਲ ਸਾਬਤ ਕਰਨ ਵਾਲੀ  ਆਪਣੀ ਖੋਜ ਨੂੰ ਡਾਕਟਰ ਦਲਜੀਤ ਸਿੰਘ ਹੁਰਾਂ ਨੇ ਜਿਸ ਦਲੇਰੀ ਨਾਲ ਪ੍ਰਗਟਾਇਆ ਉਸਦੀ ਪ੍ਰਸੰਸਾ ਵੀ ਹੋਈ ਹੈ ਅਤੇ ਉਸ 'ਤੇ  ਕਿੰਤੂ ਪਰੰਤੂ ਵੀ ਹੋਏ ਹਨ. ਪੰਜਾਬ ਸਕਰੀਨ ਵਿੱਚ ਪ੍ਰਕਾਸ਼ਿਤ ਇਸ ਖੋਜ ਨੂੰ ਗੰਭੀਰਤਾ ਨਾਲ ਲੈਣ ਦੀ ਬਜਾਏ ਵਤੀਰਾ ਆਮ ਤੌਰ ਤੇ ਬਿਲਕੁਲ ਉਹੋ ਜਿਹਾ ਹੀ ਹੈ ਜਿਹੋ ਜਿਹਾ ਅਕਸਰ ਹੀ ਹਰ ਨਵੀਂ ਖੋਜ ਦਾ ਮਜ਼ਾਕ ਉਡਾਉਣ ਵਾਂਗ ਹੁੰਦਾ ਹੈ. ਅਫਸੋਸ ਹੈ ਕਿ ਅੱਜ ਦੇ ਆਧੁਨਿਕ ਯੁਗ ਵਿੱਚ ਵੀ ਪੜ੍ਹੇ ਲਿਖੇ ਲੋਕਾਂ ਵਿੱਚ ਵੀ ਉਹਨਾਂ ਲੋਕਾਂ ਦੀ ਗਿਣਤੀ ਜ਼ਿਆਦਾ ਹੈ ਜੋ ਤਥਾਂ ਨੂੰ ਦੇਖਣ ਤੋਂ ਇਨਕਾਰੀ ਹਨ ਅਤੇ ਜੜ੍ਹ ਬੁਧੀ ਬਣ ਕੇ ਉਹਨਾਂ ਵਿਚਾਰਾਂ ਨੂੰ ਜਕੜੀ ਬੈਠੇ ਹਨ ਜਿਹੜੇ ਉਹਨਾਂ ਦੇ ਸਾਹਮਣੇ ਹੀ ਖੋਖਲੇ ਸਾਬਿਤ ਹੋ ਰਹੇ ਹਨ. 
ਇਸ ਸਭ ਕੁਝ ਦੇ ਬਾਵਜੂਦ ਵੈਬ ਪਰਚੇ ਗੁਲਾਮ ਕਲਮ ਨੇ ਇਸ ਆਵਾਜ਼ ਨੂੰ ਹੋਰ ਬੁਲੰਦ ਕਰਨ ਲਈ ਬਹੁਤ ਹੀ ਅਹਮੀਅਤ ਨਾਲ ਪ੍ਰਕਾਸ਼ਿਤ ਕੀਤਾ ਹੈ. Lost Soul ਨੇ ਕਿਹਾ ਹੈ, "ਡਾਕਟਰ ਦਲਜੀਤ ਸਿੰਘ ਜੀ ਦੇ ਲਿਖੇ ਚਾਰ ਵਰਕੇ ਪੜ ਕੇ ਇੰਜ ਲਗਦਾ ਹੈ ਕਿ ਸੁਚਜੇ ਸਾਹਿਤਕਾਰ ਹੋਣ ਦੇ ਨਾਲ ਨਾਲ ਓਹ ਧਮਾਕੇਦਾਰ ਵਿਗਿਆਨੀ ਵੀ  ਹਨ| ਸਾਹਿਤ ਦੇ ਇਨਾਮ ਦੇ ਨਾਲ ਨਾਲ ਉਹਨਾਂ ਨੂੰ ਡਾਕਟਰਾਂ ਲਈ ਬਣਿਆ ਇਕ ਸਪੈਸ਼ਲ ਇਨਾਮ ਵੀ ਮਿਲਣਾ ਚਾਹਿਦਾ ਹੈ | ਡਾਕਟਰ ਰਾਬਰਟ ਵਿਲਨਰ ਨੂੰ ਵੀ ਫ਼ਲੋਰਿਡਾ  ਦੇ ਮੈਡੀਕਲ ਬੋਰਡ ਨੇ ਇਨਾਮ ਨਾਲ ਸਤਕਾਰਿਆ ਸੀ | ਕਈਆਂ ਨੇ ਡਾਕਟਰ ਰੋਬਰਟ ਵਿਲਨਰ ਬਾਰੇ ਪੁਛਿਆ ਹੈ. ਏਡਸ ਦੇ ਹਊਏ ਨੂੰ ਫਰਾਡ ਸਾਬਿਤ ਕਰਨ ਲਈ ਪੂਰੀ ਦੁਨੀਆ ਦੇ ਸਾਹਮਣੇ ਇੱਕ ਮਿਸਾਲ ਪੈਦਾ ਕਰਨ ਵਾਲੇ  Dr.Robert Willner ਦਾ ਜਨਮ 21 ਜੂਨ 1929 ਨੂੰ ਹੋਇਆ ਸੀ ਅਤੇ 15 ਅਪ੍ਰੈਲ 1995 ਨੂੰ ਹਾਰਟ ਅਟੈਕ ਕਾਰਣ ਉਹਨਾਂ ਦਾ  ਦੇਹਾਂਤ ਹੋ ਗਿਆ ਸੀ. ਉਹਨਾਂ ਦੀ ਪ੍ਰਸਿਧ ਪੁਸਤਕ  Deadly Deception: the Proof That Sex And HIV Absolutely Do Not Cause AIDS. ਜੋ ਕਿ ਸਤੰਬਰ 1994 ਵਿੱਚ ਛਪੀ ਸੀ, ਉਸਦਾ ਪ੍ਰਕਾਸ਼ਨ Peltec Publishing Company Inc.ਵੱਲੋਂ ਕੀਤਾਗਿਆ ਸੀ ਜਿਸਦਾ ਕੋਡ ਨੰਬਰ ਹੈ...: ISBN 978-0964231610. ਇਸ ਪੁਸਤਕ ਬਾਰੇ ਹੋਰ ਜਾਣਕਾਰੀ ਲਈ ਏਥੇ ਕਲਿੱਕ ਕਰੋ.ਇਸ ਲੇਖ ਬਾਰੇ ਹੀ ਕਵਲਦੀਪ ਸਿੰਘ ਕੰਵਲ ਨੇ ਲਿਖਿਆ ਹੈ ਕਿ  ਪਹਿਲੀ ਨਜ਼ਰੇ ਟਾਇਟਲ ਦੇਖਣ ਨਾਲ ਇਹ ਇੱਕ ਆਮ ਜਿਹਾ ਏਡਸ ਬਾਰੇ ਜਾਣਕਾਰੀ ਦਿੰਦਾ ਲੇਖ ਜਾਪਿਆ, ਜਿਸ ਵਿਸ਼ੇ ਬਾਰੇ ਮੈਂ ਹੁਣ ਤਕ ਬਹੁਤ ਕੁਝ ਪੜ੍ਹ ਚੁਕਾਂ ਹਾਂ| ਫੇਰ ਵੀ ਪੜ੍ਹਨ ਸ਼ੁਰੂ ਕੀਤਾ, ਤਾਂ ਅਸਲ ਵਿਚ ਇਹ ਲੇਖ ਤਾਂ ਹੁਣ ਤਕ ਦੀ ਜਾਣਕਾਰੀ ਨਾਲ ਪਾਏ ਜਾਂਦੇ ਭਰਮ ਭੁਲੇਖਿਆਂ ਦਾ ਘੜ੍ਹਾ ਭੰਨਣ ਵਾਲਾ ਨਿਕਲਿਆ!

ਕਿਸ ਤਰ੍ਹਾਂ ਮੁਨਾਫ਼ਾਵਾਦੀ ਖੋਜੀ ਵਿਗਿਆਨਿਕਾਂ ਨੇ ਆਪਣੇ ਪੇਟੈਂਟ ਕੀਤੇ ਟੈਸਟਾਂ ਅਤੇ ਦਵਾਈ ਕੰਪਨੀਆਂ ਨੇ ਆਪਣੀਆਂ ਪੇਟੈਂਟ ਕੀਤੀਆਂ ਦਵਾਈਆਂ (ਜਿਹੜੀਆਂ ਅਸਲ ਵਿੱਚ ਇਸ ਰੋਗ ਦਾ ਇਲਾਜ ਨਹੀਂ ਬਲਕਿ ਵਾਧੇ ਦਾ ਅਸਲ ਕਰਨ ਬਣ ਰਹੀਆਂ ਹਨ!) ਇਤਿਆਦਿਕ ਦਾ ਮਕੈਨੀਕਲ ਬਜ਼ਾਰ ਪੈਦਾ ਕਰਨ ਵਾਸਤੇ ਲੋਕਾਂ ਵਿੱਚ ਮਹਾਂਮਾਰੀ ਦਾ ਇੱਕ ਪ੍ਰਕਾਰ ਦਾ ਮਿਥਿਹਾਸਿਕ ਹਊਆ ਪੈਦਾ ਕੀਤਾ, ਤੇ ਲੋਕ ਮਾਨਸਿਕਤਾ ਵਿੱਚ ਡਰ ਫੈਲਾਅ ਕੇ, ਡਰ ਨੂੰ ਬੇਅੰਤ ਸਰਮਾਏ ਵਿੱਚ ਤਬਦੀਲ ਕੀਤਾ, ਨੂੰ ਡਾ. ਦਲਜੀਤ ਸਿੰਘ ਹੋਰਾਂ ਨੇ ਆਪਣੇ ਲੇਖ ਵਿੱਚ ਖੋਜ-ਸਹਿਤ ਪੇਸ਼ ਕਰ ਕੇ ਆਮ ਜਨ-ਸਾਧਾਰਣ ਨੂੰ ਜਾਗ੍ਰਿਤ ਕਰਨ ਦੀ ਇੱਕ ਵੱਡੀ ਕੋਸ਼ਿਸ਼ ਕੀਤੀ ਹੈ !
ਹਾਲਾਕਿ ਮੈਂ ਤਕਨੀਕੀ ਵਿਗਿਆਨ ਦੇ ਖੇਤਰ 'ਚੋਂ ਹਾਂ ਤੇ ਮੇਰਾ ਵਿਸ਼ਾ ਦੂਰਸੰਚਾਰ ਹੈ, ਪਰ ਅੰਤਰਦੇਸ਼ੀ ਕੰਪਨੀਆਂ ਦੀ ਮੁਨਾਫ਼ਾਵਾਦੀ ਬਾਜ਼ਾਰੀ ਅਰਥਵਿਵਸਥਾ ਨੂੰ ਪਿਛਲੇ ਕਈ ਸਾਲਾਂ ਤੋਂ ਅੰਦਰ ਤੋਂ ਵੇਖਿਆ ਹੈ, ਕਿ ਕਿਸ ਤਰ੍ਹਾਂ ਕਿਸੇ ਚੀਜ਼ ਦਾ ਬਾਜ਼ਾਰ ਤਿਆਰ ਕੀਤਾ ਜਾਂਦਾ ਹੈ, ਫੇਰ ਉਤਪਾਦ ਦੀ ਮੰਗ ਪੈਦਾ ਕੀਤੀ ਜਾਂਦੀ ਹੈ ਤੇ ਫ਼ਿਰ ਅਸਲੋਂ ਅਣ-ਲੋੜੀਂਦੇ ਉਤਪਾਦ ਦੇ ਮਨ-ਮਾਫ਼ਿਕ ਮੁੱਲਾਂ ਦੀ ਜਾਲਸਾਜ਼ੀ ਵਿੱਚ ਖਪਤਕਾਰ ਨੂੰ ਪੂਰੀ ਤਰਾਂ ਖਪਤ ਕਰ ਕੇ ਮੁੱਠੀਭਰ ਸਰਮਾਏਦਾਰਾਂ ਦੇ ਅੱਗੇ ਹੀ ਮੂੰਹੋਂ-ਮੂੰਹ ਭਰੇ ਖ਼ਜ਼ਾਨਿਆਂ ਵਿੱਚ ਹੋਰ ਸਰਮਾਇਆ ਠੂਸਿਆ ਜਾਂਦਾ ਹੈ !
ਇਸ ਵਿਸ਼ੇ ਤੇ ਬਹੁਤ ਖੋਜ ਲੋੜੀਂਦੀ ਹੈ ਤੇ ਮੈਂ ਇਸ ਲੇਖ ਨੂੰ ਉਸ ਦਿਸ਼ਾ ਵਲ ਵਧਿਆ ਕਦਮ ਮੰਨਦਾ ਹਾਂ !
ਆਸ ਹੈ ਮੁੱਖਧਾਰਾ ਦਾ ਮੀਡਿਆ ਇਸ ਮੁੱਦੇ ਨੂੰ ਇਸਦੇ ਅੰਜਾਮ ਤਕ ਲੈ ਕੇ ਜਾਵੇਗਾ! ਨਾਲ ਹੀ ਨਾਲ ਸਦਾ ਵੀ ਫਰਜ਼ ਬਣਦਾ ਹੈ ਜਿੰਨਾ ਹੋ ਸਕੇ ਲੋਕ ਮਾਨਸ ਨੂੰ ਇਸ ਵਿਸ਼ੇ ਦੀ ਸਹੀ ਜਾਣਕਾਰੀ ਪਹੁੰਚਾਈ ਜਾਵੇ !!
ਏਸੇ ਬਾਰੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ Navtej Sidhu ਹੁਰਾਂ ਨੇ ਆਖਿਆ, "
What a crock pot...appologies for my bluntness. 
2,000,000 people have died of AIDS just in 2009 alone...http://www.avert.org/worldstats.htm  Even when Pope OK's historic shift in condom policy.... looking at the suffering at over 5% HIV rate in Africa.http://www.avert.org/world

stats.htm ਨਵਤੇਜ ਸਿਧੂ ਹੁਰਾਂ ਨੇ ਇਹ ਵੀ ਪੁਛਿਆ ਹੈ ਕਿ ਇਹ ਪੁਸਤਕ ਕਿਸ ਥਾਂ ਤੋਂ ਮਿਲ ਸਕਦੀ ਹੈ ? 

ਬਹੁਤ ਸਾਰੇ ਲੋਕਾਂ ਨੇ ਸਾਨੂੰ ਫੋਨ ਕਰਕੇ ਜਾਂ ਜ਼ੁਬਾਨੀ ਕਲਾਮੀ ਇਹ ਜ਼ਰੂਰ ਆਖਿਆ ਹੈ..ਬਈ ਏਨਾ ਹਨੇਰ.....!....ਐਡਾ ਵੱਡਾ ਫਰਾਡ....! ...ਏਡਜ਼ ਦੇ ਨਾਂਅ  ਤੇ ਏਨਾ ਧੋਖਾ...! ਸਾਨੂੰ ਉਮੀਦ  ਹੈ ਕਿ ਇਹ ਲੋਕ ਜਲਦੀ ਹੀ ਖੁੱਲ ਕੇ ਵੀ ਸਾਹਮਣੇ ਆਉਣਗੇ ਅਤੇ ਆਪਣੀ ਰਾਏ ਦਾ ਪ੍ਰਗਟਾਵਾ ਪੂਰੀ ਦਲੇਰੀ ਨਾਲ ਕਰਨਗੇ. ਸਾਡਾ ਮਕਸਦ ਵੀ ਇਹੀ ਹੈ ਕਿ ਇਸ ਬਾਰੇ ਡਾਕਟਰ ਦਲਜੀਤ ਸਿੰਘ ਹੁਰਾਂ ਦੀ ਗੱਲ ਨੂੰ ਤੁਰੰਤ ਗੰਭੀਰ ਹੋ ਕੇ ਲਿਆ ਜਾਏ ਤਾਂ ਕਿ ਸਚ ਸਾਰੀ ਦੁਨੀਆ ਦੇ ਸਾਹਮਣੇ ਆ ਸਕੇ. ਸਾਡਾ  ਮਕਸਦ ਇਸ ਨਵੇਂ ਦਾਅਵੇ ਵੱਲ ਤੁਹਾਡਾ ਸਭ ਦਾ ਧਿਆਨ ਖਿੱਚਣਾ ਸੀ ਤਾਂ ਕਿ ਅਸਲੀ ਗੱਲ ਬਾਹਰ ਆ ਸਕੇ. ਇਸ ਖੇਤਰ ਦੇ ਬਹੁਤ ਸਾਰੇ ਮਾਹਿਰ ਇਸ ਗੱਲ ਨੂੰ ਸੁਣ ਕੇ ਹੈਰਾਨ ਹੋਏ ਹਨ. ਉਹਨਾਂ ਨੂੰ ਇਸ ਖੋਜ ਦੀਆਂ ਹਕੀਕਤਾਂ ਅਤੇ ਦਲੀਲਾਂ ਨੇ ਪ੍ਰਭਾਵਿਤ ਕੀਤਾ ਹੈ ਅਤੇ ਉਹਨਾਂ ਨੇ ਇਸ ਬਾਰੇ ਆਪਣੀ ਰਾਏ ਦੇਣ ਲਈ ਕੁਝ ਸਮਾਂ ਮੰਗਿਆ ਹੈ. ਇਸਦੇ ਨਾਲ ਹੀ ਉਹਨਾਂ ਨੇ ਆਪਣੇ ਸ਼ੰਕੇ ਨਵਿਰਤ ਕਰਨ ਮਗਰੋਂ ਹੀ ਕੁਝ ਕਹਿਣ ਦਾ ਵਾਅਦਾ ਵੀ ਕੀਤਾ ਹੈ.ਇਸ ਬਾਰੇ ਆਉਣ ਵਾਲੇ ਨਵੇਂ ਵਿਚਾਰਾਂ ਨੂੰ ਵੀ ਤੁਹਾਡੇ ਤੱਕ ਨਾਲ ਨਾਲ ਪਹੁੰਚਾਇਆ  ਜਾਂਦਾ ਰਹੇਗਾ. ਇਸਦੇ ਨਾਲ ਨਾਲ ਹੀ ਸਾਨੂੰ ਉਡੀਕ ਰਹੇਗੀ ਤੁਹਾਡੇ ਵਿਚਾਰਾਂ ਦੀ ਵੀ. --ਰੈਕਟਰ ਕਥੂਰੀਆ  

1 comment:

Jatinder Lasara ( ਜਤਿੰਦਰ ਲਸਾੜਾ ) said...

ਕਥੂਰੀਆ ਸਾਹਿਬ, ਇਹ ਸਭ ਕੁਝ ਹੈਰਾਨੀ-ਜਨਕ ਅਤੇ ਕਈ ਵਾਰ ਮੰਨਣ-ਯੋਗ ਨਹੀਂ ਲਗਦਾ ਪਰ ਜ਼ਿਆਦਾਤਰ ਇਹ ਸਚਾਈ ਹੀ ਹੈ । ਹਰ ਸਾਲ ਕੋਈ ਨਾ ਕੋਈ ਨਵਾਂ ਫ਼ਲੂ ਈਜ਼ਾਦ ਕੀਤਾ ਜਾਂਦਾ ਹੈ ਅਤੇ ਫਿਰ ਉੁਸਦੀ ਵੈਕਸਿਨ ਪੈਟੈਂਟ ਕਰ ਕੇ ਪੂਰੇ ਵਿਸ਼ਵ ਵਿੱਚ ਵੇਚੀ ਜਾਂਦੀ ਹੈ ਮਾਨਵਤਾ ਨੂੰ ਰੋਲ਼ ਕੇ ਖੂਬ ਕਮਾਈ ਕੀਤੀ ਜਾਂਦੀ ਹੈ । ਤੁਹਾਨੂੰ ਬੜੀ ਹੈਰਾਨੀ ਹੋਵੇਗੀ ਕਿ ਹੁਣ ਜੋ ਤੱਤ ਸਾਹਮਣੇ ਆ ਰਹੇ ਹਨ, ਸਵਾਇਨ ਫ਼ਲੂ ਵਾਰੇ, ਤਾਜ਼ਾ ਰਿਪੋਰਟਾਂ ਇਹ ਦੱਸਦੀਆਂ ਹਨ ਕਿ ਪੂਰੇ ਨੌਰਥ-ਅਮੇਰਿਕਾ ਵਿੱਚ ਇੱਕ ਵੀ ਮੌਤ ਸਵਾਈਨ ਫ਼ਲੂ ਨਾਲ ਨਹੀਂ ਹੋਈ । ਪਰ ਉਸਨੂੰ ਮੁੱਦਾ ਬਣਾ ਕੇ ਫਾਰਮਿਸਿਸਟ-ਕੰਪਨੀ, ਸ਼ਾਇਦ ਗਲੈਕਸੋ ਕੰਪਨੀ ਨੇ ਪੂਰੇ ਵਿਸ਼ਵ ਵਿੱਚ ਸਵਾਈਨ ਫ਼ਲੂ ਦੀ ਵੈਕਸਿਨ ਵੇਚ ਕੇ ਅਰਬਾਂ-ਖਰਬਾਂ ਮਿਲਿਅਨ ਡਾਲਰਾਂ ਦਾ ਮੁਨਾਫ਼ਾ ਕੀ ਤਾ ਹੈ । ਇਹ ਕਾਰਪੋਰੇਸ਼ਨਾਂ ਦੇ ਘਪਲ਼ੇ ਜੱਗ ਜ਼ਾਹਿਰ ਹੋਣੇ ਚਾਹੀਦੇ ਹਨ ।